ਕੈਨੇਡਾ ''ਚ ਇਸ ਭਾਈਚਾਰੇ ਨੇ ਸੂਰਜ ਗ੍ਰਹਿਣ ਦੇਖਣ ਦੀ ਥਾਂ ਕੀਤਾ ਇਹ ਕੰਮ

08/23/2017 12:28:17 PM

ਕੈਲਗਰੀ— ਕੈਨੇਡਾ 'ਚ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ। ਸੋਮਵਾਰ ਨੂੰ ਜਦ ਸੂਰਜ ਗ੍ਰਹਿਣ ਲੱਗਾ ਤਾਂ ਬਹੁਤ ਸਾਰੇ ਲੋਕ ਚਾਅ ਨਾਲ ਇਸ ਨੂੰ ਦੇਖਣ ਲਈ ਗਏ। ਇੱਥੋਂ ਦੇ ਮੁਸਲਮਾਨ ਭਾਈਚਾਰੇ ਨੇ ਇਸ ਨੂੰ ਦੇਖਣ ਦੀ ਥਾਂ ਸਿਰਫ ਪ੍ਰਾਰਥਨਾ 'ਚ ਹੀ ਸਮਾਂ ਬਤੀਤ ਕੀਤਾ।
ਉਨ੍ਹਾਂ ਕਿਹਾ ਕਿ ਉਹ ਇਸ ਦੌਰਾਨ ਸਿਰਫ ਕੁਰਾਨ ਸ਼ਰੀਫ ਹੀ ਪੜ੍ਹਦੇ ਰਹੇ। 'ਮੁਸਲਮਾਨ ਕੌਂਸਲ ਆਫ ਕੈਲਗਰੀ' ਨੇ ਕਿਹਾ ਕਿ ਉਨ੍ਹਾਂ ਨੇ ਇਹ ਗ੍ਰਹਿਣ ਦਾ ਸਮਾਂ ਖੁਦਾ ਦੀ ਇਬਾਦਤ ਕਰਕੇ ਲੰਘਾਇਆ। ਤੁਹਾਨੂੰ ਦੱਸ ਦਈਏ ਕਿ ਅਗਲਾ ਗ੍ਰਹਿਣ ਦੱਖਣੀ ਅਮਰੀਕਾ 'ਚ 2019 'ਚ ਦਿਖਾਈ ਦੇਵੇਗਾ। ਇਸ ਤੋਂ ਬਾਅਦ 2024 'ਚ ਸੈਂਟਰਲ ਯੁਨਾਈਟਡ ਸਟੇਟ ਅਤੇ ਕੈਲਗਰੀ 'ਚ ਦਿਖਾਈ ਦੇਵੇਗਾ।