'ਕੈਨੇਡਾ ਦੀ ਸੰਸਦ 'ਚ ਗੂੰਜਿਆ ਪੰਜਾਬੀਆਂ ਦਾ ਕਿਸਾਨ ਅੰਦੋਲਨ'

12/02/2020 2:30:50 AM

ਟੋਰਾਂਟੋ-ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿਚ ਸੰਘਰਸ਼ ਕਰ ਰਹੇ ਪੰਜਾਬ ਦੇ ਕਿਸਾਨਾਂ 'ਤੇ ਇਸਤੇਮਾਲ ਕੀਤੇ ਗਏ ਹੰਝੂ ਗੈਸ ਦੇ ਗੋਲਿਆਂ ਤੇ ਪਾਣੀ ਦੀਆਂ ਵਾਛੜਾਂ ਦਾ ਮੁੱਦਾ ਕੈਨੇਡਾ ਦੀ ਸੰਸਦ ਵਿਚ ਗੂੰਜਣ ਲੱਗਾ ਹੈ। ਸੋਮਵਾਰ ਨੂੰ ਕੈਨੇਡਾ ਦੇ ਸੰਸਦ ਸੈਸ਼ਨ ਦੌਰਾਨ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਨੇ ਕੈਨੇਡਾ ਦੀ ਸੰਸਦ ਵਿਚ ਇਸ ਮੁੱਦੇ ਚੁੱਕਿਆ ਤੇ ਸਦਨ ਨੂੰ ਅਪੀਲ ਕੀਤੀ ਕਿ ਕੈਨੇਡਾ ਦੀ ਸਰਕਾਰ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨਾਂ ਵਿਰੁੱਧ ਇਸਤੇਮਾਲ ਕੀਤੇ ਗਏ ਬਲ ਪ੍ਰਯੋਗ ਦੇ ਮਾਮਲੇ ਨੂੰ ਭਾਰਤ ਦੀ ਸਰਕਾਰ ਸਾਹਮਣੇ ਚੁੱਕੇ। ਟਿਮ ਉੱਪਲ, ਮਨਦੀਪ ਸਿੱਧੂ, ਜਸਰਾਜ ਸਿੰਘ ਹਲਨ, ਸੋਨੀਆ ਸਿੱਧੂ ਤੇ ਰੂਬੀ ਸਹੋਤਾ ਨੇ ਇਸ ਮੁੱਦੇ ਨੂੰ ਕੈਨੇਡਾ ਦੀ ਸੰਸਦ ਵਿਚ ਚੁੱਕਿਆ ਤੇ ਕਿਸਾਨਾਂ ਦੇ ਨਾਲ ਹੋ ਰਹੇ ਵਰਤਾਵੇ ਦੀ ਨਿੰਦਾ ਕੀਤੀ ਜਦਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਸੰਸਦ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਕੈਨੇਡਾ ਦੀ ਸਰਕਾਰ ਇਸ ਮਾਮਲੇ ਵਿਚ ਭਾਰਤ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ। 

ਇਹ ਵੀ ਪੜ੍ਹੋ:-ਬਾਇਓਨਟੇਕ ਤੇ ਫਾਈਜ਼ਰ ਨੇ ਕੋਵਿਡ-19 ਟੀਕੇ ਦੀ ਮਨਜ਼ੂਰੀ ਲਈ ਯੂਰਪੀਅਨ ਏਜੰਸੀ ਨੂੰ ਸੌਂਪੀ ਅਰਜ਼ੀ

ਭਾਰਤ ਵਿਚ ਸਥਿਤੀ ਚਿੰਤਾਜਨਕ ਹੈ ਤੇ ਕੈਨੇਡਾ ਵਿਚ ਰਹਿਣ ਵਾਲੇ ਪੰਜਾਬੀ ਮੂਲ ਦੇ ਲੋਕ ਵੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਚਿੰਤਿਤ ਹਨ। ਕੈਨੇਡਾ ਹਮੇਸ਼ਾ ਸ਼ਾਂਤੀਪੂਰਵਕ ਪ੍ਰਦਰਸ਼ਨ ਦਾ ਸਮਰਥਕ ਰਿਹਾ ਹੈ ਤੇ ਅਸੀਂ ਹਮੇਸ਼ਾ ਮੁੱਦਿਆਂ ਦੇ ਹੱਲ ਲਈ ਗੱਲਬਾਤ ਦੇ ਪੱਖ ਵਿਚ ਰਹੇ ਹਾਂ। ਇਸ ਮਾਮਲੇ ਦੇ ਹੱਲ ਲਈ ਭਾਰਤ ਸਰਕਾਰ ਦੇ ਨਾਲ ਸੰਪਰਕ ਵਿਚ ਹਾਂ ਤੇ ਆਪਣੀਆਂ ਚਿੰਤਾਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾ ਰਹੇ ਹਾਂ।

ਜਸਟਿਨ ਟਰੂਡੋ, ਪ੍ਰਧਾਨ ਮੰਤਰੀ ਕੈਨੇਡਾ


ਸ਼ਾਂਤੀਪੂਰਨ ਪ੍ਰਦਰਸ਼ਨ ਕਿਸੇ ਵੀ ਲੋਕਤੰਤਰ ਵਿਚ ਨਾਗਰਿਕਾਂ ਦਾ ਮੌਲਿਕ ਅਧਿਕਾਰ ਹੈ ਪਰ ਅਸੀਂ ਦੇਖਿਆ ਹੈ ਕਿ ਭਾਰਤ ਵਿਚ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ 'ਤੇ ਪਾਣੀ ਦੀਆਂ ਵਾਛੜਾਂ ਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ। ਸਰਕਾਰ ਨੂੰ ਕਿਸਾਨਾਂ ਦੇ ਪ੍ਰਤੀ ਦਿਆਲਤਾ ਦਿਖਾਉਣੀ ਚਾਹੀਦੀ ਹੈ।

ਰੂਬੀ ਸਹੋਤਾ, ਬ੍ਰੈਂਪਟਨ ਨਾਰਥ


ਕਿਸਾਨ ਦੇਸ਼ ਲਈ ਅਨਾਜ ਪੈਦਾ ਕਰਦੇ ਹਨ ਪਰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਰੁੱਧ ਬਲ ਪ੍ਰਯੋਗ ਕਰ ਕੇ ਉਨ੍ਹਾਂ ਦੇ ਲੋਕਤੰਤ੍ਰਿਕ ਅਧਿਕਾਰਾਂ ਦਾ ਘਾਣ ਕੀਤਾ ਗਿਆ ਹੈ। ਨੋ ਫਾਰਮਰ, ਨੋ ਫੂਡ।

ਜਸਰਾਜ ਸਿੰਘ ਹੱਲਨ, ਕੈਲਗਰੀ


ਭਾਰਤ ਵਿਚ ਜਿਨ੍ਹਾਂ ਕਿਸਾਨਾਂ ਵਿਰੁੱਧ ਪੁਲਸ ਨੇ ਬਲ ਦਾ ਪ੍ਰਯੋਗ ਕੀਤਾ, ਕਿਸਾਨਾਂ ਨੇ ਉਨ੍ਹਾਂ ਨੂੰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਿਖਆਵਾਂ 'ਤੇ ਚੱਲਦੇ ਹੋਏ ਲੰਗਰ ਛਕਾਇਆ, ਉਹ ਕਿਸਾਨ ਪ੍ਰਸ਼ੰਸਾ ਦੇ ਪਾਤਰ ਹਨ।

ਇਹ ਵੀ ਪੜ੍ਹੋ:-ਬ੍ਰਿਟੇਨ ਦੀ ਅਦਾਲਤ ਨੇ ਨੀਰਵ ਮੋਦੀ ਦੀ ਹਿਰਾਸਤ ਮਿਆਦ 29 ਦਸੰਬਰ ਤੱਕ ਵਧਾਈ

ਸੋਨੀਆ ਸਿੱਧੂ, ਬ੍ਰੈਂਪਟਨ ਸਾਊਥ


ਭਾਰਤ ਵਿਚ ਕਿਸਾਨਾਂ ਦੇ ਸ਼ਾਂਤੀਪੂਰਵਕ ਪ੍ਰਦਰਸ਼ਨ 'ਤੇ ਹੋਏ ਬੱਲ ਪ੍ਰਯੋਗ ਨੂੰ ਦੁਨੀਆ ਨੇ ਦੇਖਿਆ ਹੈ, ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਕਿਸਾਨਾਂ ਦੀ ਗੱਲ ਨੂੰ ਸੁਣੇ ਤੇ ਮਾਮਲੇ ਦਾ ਹੱਲ ਕੱਢੇ, ਨੋ ਫਾਰਮਰ, ਨੋ ਫੂਡ।

ਟਿਮ ਉੱਪਲ, ਐਡਮੰਟਨ ਮਿਲ ਵੁਡਸ


ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨਾਂ ਵਿਰੁੱਧ ਬਲ ਪ੍ਰਯੋਗ ਲੋਕਤੰਤ੍ਰਿਕ ਅਧਿਕਾਰਾਂ ਦਾ ਘਾਣ ਹੈ, ਵਿਦੇਸ਼ ਮੰਤਰੀ ਕ੍ਰਿਪਾ ਕਰਕੇ ਦੱਸਣ ਕਿ ਇਸ ਮਾਮਲੇ ਨੂੰ ਭਾਰਤ ਦੇ ਨਾਲ ਕਿਵੇਂ ਚੁੱਕਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:-ਮੈਕਸੀਕੋ 'ਚ ਵਾਇਰਸ ਕਾਰਣ ਹਾਲਾਤ ਬਹੁਤ ਖਰਾਬ : WHO

ਮਨਿੰਦਰ ਸਿੱਧੂ, ਬ੍ਰੈਂਪਟਨ ਈਸਟ


ਕੈਨੇਡਾ ਦਾ ਮੰਨਣਾ ਹੈ ਕਿ ਸ਼ਾਂਤੀਪੂਰਵਕ ਪ੍ਰਦਰਸ਼ਨ ਦੇ ਲੋਕਤੰਤ੍ਰਿਕ ਅਧਿਕਾਰਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਕਿਸਾਨਾਂ ਦੇ ਨਾਲ ਹੋਏ ਇਸ ਵਿਹਾਰ ਦੇ ਇਸ ਮਾਮਲੇ ਨੂੰ ਉਹ ਡਿਪਲੋਮੈਟਿਕ ਪੱਧਰ 'ਤੇ ਭਾਰਤ ਦੇ ਸਾਹਮਣੇ ਚੁੱਕ ਰਿਹਾ ਹੈ।

ਫ੍ਰੇਂਕੋਸ ਫਿਲਿਪ ਸ਼ੈਂਪੇਨ, ਵਿਦੇਸ਼ ਮੰਤਰੀ ਕੈਨੇਡਾ


ਨਿਹੱਥੇ ਕਿਸਾਨਾਂ 'ਤੇ ਹੰਝੂ ਗੈਸ ਤੇ ਪਾਣੀ ਦੀਆਂ ਵਾਛੜਾਂ ਦੀਆਂ ਤਸਵੀਰਾਂ ਖਤਰਨਾਕ ਹਨ, ਮੈਨੂੰ ਉਨ੍ਹਾਂ ਦੀ ਸੁਰੱਖਿਆ ਦੀ ਚਿੰਤਾ ਹੈ ਤੇ ਲੋਕਤੰਤਰ ਵਿਚ ਸ਼ਾਂਤੀਪੂਰਵਰਕ ਪ੍ਰਦਰਸ਼ਨ ਕਰਨ ਵਾਲਿਆਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਨਹੀਂ ਹੋਣਾ ਚਾਹੀਦਾ।


ਇਹ ਵੀ ਪੜ੍ਹੋ:-ਕੋਵਿਡ-19 ਨਾਲ ਇਨਫੈਕਟਿਡ ਇਕ ਤਿਹਾਈ ਤੋਂ ਜ਼ਿਆਦਾ ਬੱਚਿਆਂ 'ਚ ਇਸ ਬੀਮਾਰੀ ਦੇ ਲੱਛਣ ਨਹੀਂ : ਅਧਿਐਨ

ਕਮਲ ਖਹਿਰਾ, ਬ੍ਰੈਂਪਟਨ ਵੈਸਟ


ਮੇਰੇ ਹਲਕੇ ਦੇ ਲੋਕਾਂ ਨੇ ਭਾਰਤ ਵਿਚ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਹੋਏ ਬੱਲ ਪ੍ਰਯੋਗ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਹੈ, ਸ਼ਾਂਤੀਪੂਰਵਕ ਪ੍ਰਦਰਸ਼ਨ ਦੇ ਲੋਕਤੰਤ੍ਰਿਕ ਅਧਿਕਾਰ ਦਾ ਹਰ ਸਥਾਨ 'ਤੇ ਸਨਮਾਨ ਕੀਤਾ ਜਾਣਾ ਚਾਹੀਦਾ ਹੈ।

ਨਵਦੀਪ ਬੈਂਸ, ਉਦਯੋਗ ਮੰਤਰੀ ਕੈਨੇਡਾ


ਮੇਰੇ ਲੋਕ ਸਭਾ ਖੇਤਰ ਦੇ ਕਈ ਨਾਗਰਿਕਾਂ ਦੇ ਰਿਸ਼ਤੇਦਾਰ ਭਾਰਤ ਵਿਚ ਹੋ ਰਹੇ ਕਿਸਾਨ ਪ੍ਰਦਰਸ਼ਨ ਵਿਚ ਸ਼ਾਮਲ ਹਨ ਤੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦੀ ਸੁਰੱਖਿਆ ਦੀ ਚਿੰਤਾ ਹੋ ਰਹੀ ਹੈ। ਸ਼ਾਂਤੀਪੂਰਵਰਕ ਪ੍ਰਦਰਸ਼ਨ ਦੇ ਉਨ੍ਹਾਂ ਦੇ ਅਧਿਕਾਰ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।

ਅੰਜੂ ਢਿੱਲੋਂ, ਡੋਰਵਲ ਲਾਸ਼ਾਈਨ


ਭਾਰਤ 'ਚ ਪੰਜਾਬੀ ਕਿਸਾਨਾਂ ਵਿਰੁੱਧ ਹੋਏ ਬਲ ਪ੍ਰਯੋਗ ਦੀਆਂ ਤਸਵੀਰਾਂ ਨੇ ਮੈਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਭਾਰਤੀ ਪੁਲਸ ਦਾ ਇਹ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਸ਼ਾਂਤੀਪੂਰਵਰਕ ਪ੍ਰਦਰਸ਼ਨ ਦੇ ਅਧਿਕਾਰ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।

ਸੁੱਖ ਧਾਲੀਵਾਲ, ਸਰੇ ਨਿਊਟੋਨ


ਕਿਸਾਨਾਂ ਦੇ ਨਾਲ ਭਾਰਤ ਵਿਚ ਹੋਏ ਬਲ ਪ੍ਰਯੋਗ ਦੀਆਂ ਤਸਵੀਰਾਂ ਪ੍ਰੇਸ਼ਾਨ ਕਰਨ ਵਾਲੀਆਂ ਹਨ। ਮਜ਼ਬੂਤ ਲੋਕਤੰਤਰ ਹਮੇਸ਼ਾ ਸ਼ਾਂਤੀਪੂਰਵਕ ਪ੍ਰਦਰਸ਼ਨ ਦੀ ਮਨਜ਼ੂਰੀ ਦਿੰਦਾ ਹੈ। ਮੇਰੇ ਹਲਕੇ ਦੇ ਕਈ ਲੋਕਾਂ ਦੇ ਰਿਸ਼ਤੇਦਾਰ ਇਸ ਪ੍ਰਦਰਸ਼ਨ ਵਿਚ ਸ਼ਾਮਲ ਹਨ ਤੇ ਉਹ ਆਪਣੇ ਪਰਿਵਾਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹਨ।

ਇਹ ਵੀ ਪੜ੍ਹੋ:-ਇਸ ਮਾਡਲ ਨੂੰ ਇੰਸਟਾਗ੍ਰਾਮ 'ਤੇ ਫੋਟੋ ਸ਼ੇਅਰ ਕਰਨੀ ਪਈ ਮਹਿੰਗੀ, ਹੋਈ ਕਰੋੜਾਂ ਦੀ ਲੁੱਟ

ਹਰਜੀਤ ਸਿੰਘ ਸੱਜਣ, ਰੱਖਿਆ ਮੰਤਰੀ ਕੈਨੇਡਾ


ਭਾਰਤ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ ਤੇ ਉਨ੍ਹਾਂ ਦੀ ਆਵਾਜ਼ ਨੂੰ ਸੁਣਿਆ ਜਾਣਾ ਚਾਹੀਦਾ ਹੈ ਕਿਉਂਕਿ ਸ਼ਾਂਤੀਪੂਰਵਰਕ ਪ੍ਰਦਰਸ਼ਨ ਉਨ੍ਹਾਂ ਦਾ ਲੋਕਤੰਤ੍ਰਿਕ ਅਧਿਕਾਰ ਹੈ ਅਤੇ ਅਧਿਕਾਰਾਂ ਦੀ ਉਲੰਘਣਾ ਨਹੀਂ ਕੀਤੀ ਜਾਣੀ ਚਾਹੀਦੀ।

ਜਗ ਸਹੋਤਾ, ਕੈਲੇਗਰੀ, ਸਕਾਈ ਵਿਊ


ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪੁਲਸ ਨੇ ਕੈਨੇਡਾ ਵਿਚ ਅਸ਼ਵੇਤਾਂ ਦੇ ਪ੍ਰਦਰਸ਼ਨ ਦੌਰਾਨ ਉਨ੍ਹਾਂ ਵਿਰੁੱਧ ਹੰਝੂ ਗੈਸ ਤੇ ਮਿਰਚ ਦੇ ਪਾਊਡਰ ਦਾ ਇਸਤੇਮਾਲ ਕੀਤਾ ਸੀ। ਸਰਕਾਰ ਨੂੰ ਪ੍ਰਦਰਸ਼ਨਕਾਰੀਆਂ ਦਾ ਦਮਨ ਨਹੀਂ ਕਰਨਾ ਚਾਹੀਦਾ ਤੇ ਉਨ੍ਹਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ।

Karan Kumar

This news is Content Editor Karan Kumar