ਕੈਨੇਡਾ : 5 ਵਾਰ ਮੈਂਬਰ ਪਾਰਲੀਮੈਂਟ ਰਹੇ ਪਹਿਲੇ ਦਸਤਾਰਧਾਰੀ ਸਿੱਖ ਗੁਰਬਖਸ਼ ਸਿੰਘ ਦੇ ਨਾਂ ’ਤੇ ਰੱਖਿਆ 'ਪਾਰਕ' ਦਾ ਨਾਂ

12/09/2021 11:03:03 AM

ਟੋਰਾਂਟੋ (ਕੰਵਲਜੀਤ ਕੰਵਲ)- ਕੈਨੇਡਾ ਵਿਚਲੇ ਸੂਬੇ ਓਂਟਾਰੀਓ ਵਿਚ ਪੰਜਾਬੀਆਂ ਦੇ ਘੁੱਗ ਵੱਸਦੇ ਸ਼ਹਿਰ ਬਰੈਂਪਟਨ ਵਿਚ ਏਅਰਪੋਰਟ ਰੋਡ ਅਤੇ ਕੰਟਰੀਸਾਈਡ ਰੋਡ ਨੇੜੇ ਸਥਿੱਤ ਬਰਲਵੁੱਡ ਰੋਡ ’ਤੇ ਸਥਿੱਤ ਪਾਰਕ ਦਾ ਨਾਂ ਅੱਜ ਪੰਜਾਬੀਆਂ ਦੇ ਭਰਵੇਂ ਇਕੱਠ ਸਮੇਂ ਆਨਰੇਬਲ ਗੁਰਬਖਸ਼ ਸਿੰਘ ਮੱਲੀ ਦੇ ਨਾਂ ’ਤੇ ਰੱਖਣ ਦੀ ਰਸਮ ਅਦਾ ਕੀਤੀ ਗਈ। ਵਾਰਡ ਨੰਬਰ 9 ਅਤੇ 10 ਦੇ ਕੌਂਸਲਰ ਹਰਕੀਰਤ ਸਿੰਘ ਵੱਲੋਂ ਸਿਟੀ ਆਫ ਬਰੈਂਪਟਨ ਵਿਚ ਲਿਆਂਦੇ ਗਏ ਇਕ ਮੋਸ਼ਨ ਤਹਿਤ ਬਰੈਮਲੀ ਗੋਰ ਮਾਲਟਨ ਹਲਕੇ ਤੋਂ ਜ਼ਿਲਾ ਮੋਗਾ ਦੇ ਪਿੰਡ ਚੁੰਗ ਕਲਾਂ ਤੋਂ ਕੈਨੇਡਾ ਆ ਵਸੇ ਅਤੇ 1993 ਤੋਂ ਲਗਾਤਾਰ 18 ਸਾਲ ਕੈਨੇਡਾ ਦੀ ਪਾਰਲੀਮੈਂਟ ਵਿਚ 5 ਵਾਰ ਮੈਂਬਰ ਪਾਰਲੀਮੈਂਟ ਰਹੇ ਪਹਿਲੇ ਦਸਤਾਰਧਾਰੀ ਸਿੱਖ ਗੁਰਬਖਸ਼ ਸਿੰਘ ਮੱਲੀ ਦੇ ਨਾਂ ਨੂੰ ਇਹ ਪਾਰਕ ਸਮਰਪਿਤ ਕੀਤੀ ਗਈ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ : ਡਰੱਗ ਟ੍ਰੈਫਿਕਿੰਗ, ਹਥਿਆਰ ਅਤੇ ਹਿੰਸਾ ਮਾਮਲੇ 'ਚ 6 ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਕੜਾਕੇ ਦੀ ਠੰਡ ਦੇ ਬਾਵਜੂਦ ਪੰਜਾਬੀਆਂ ਦੇ ਭਰਵੇਂ ਇਕੱਠ ’ਚ ਵੱਖ-ਵੱਖ ਖੇਡ ਕਲੱਬਾਂ, ਸੀਨੀਅਰ ਸਿਟੀਜਨ ਕਲੱਬਾਂ, ਲੇਖਕ ਸਭਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਬੁਲਾਰਿਆਂ ਵਿਚ ਸਿਟੀ ਆਫ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਸਿਟੀ ਕਾਊਂਸਲਰ ਹਰਕੀਰਤ ਸਿੰਘ, ਰੀਜਨਲ ਕਾਊਂਸਲਰ ਗੁਰਪਰੀਤ ਸਿੰਘ ਢਿੱਲੋਂ, ਓਂਟਾਰੀਓ ਸੂਬੇ ਦੇ ਲਿਬਰਲ ਹੈੱਡ ਡੈਲ ਡੂਕਾ, ਜੀਵਨ ਗਿੱਲ ਕਾਊਂਸਲਰ ਸਿਟੀ ਆਫ ਵਿੰਡਸਰ ਤੋਂ ਇਲਾਵਾ ਕਈ ਅਹੁਦੇਦਾਰਾਂ ਨੇ ਭਾਗ ਲਿਆ। ਇਸ ਮੌਕੇ ਬੋਲਦਿਆਂ ਆਨਰੇਬਲ ਗੁਰਬਖਸ਼ ਸਿੰਘ ਮੱਲੀ ਨੇ ਜਿੱਥੇ ਪੰਜਾਬੀ ਭਾਈਚਾਰੇ ਦਾ ਉਨ੍ਹਾਂ ਵੱਲੋਂ ਮਿਲੇ ਸਾਥ ਦਾ ਧੰਨਵਾਦ ਕੀਤਾ।

Vandana

This news is Content Editor Vandana