ਅਮਰੀਕਾ 'ਚ ਕੋਵਿਡ-19 ਨਾਲ ਮਾਰੇ ਗਏ 2 ਲੱਖ ਲੋਕਾਂ ਦੀ ਯਾਦ 'ਚ ਬਣਾਇਆ ਗਿਆ 'ਪਾਰਕ'

09/24/2020 12:47:42 AM

ਵਾਸ਼ਿੰਗਟਨ - ਅਮਰੀਕਾ ਵਿਚ ਕੋਰੋਨਾਵਾਇਰਸ ਲਾਗ ਦੇ ਚੱਲਦੇ 2,00,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਉਨਾਂ ਦੀ ਯਾਦ ਵਿਚ ਸਮਾਜਿਕ ਵਰਕਰਾਂ ਨੇ ਵਾਸ਼ਿੰਗਟਨ ਵਿਚ ਨੈਸ਼ਨਲ ਮਾਲ ਦੀ ਗ੍ਰਾਊਂਡ ਵਿਚ ਛੋਟੇ-ਛੋਟੇ ਰਾਸ਼ਟਰੀ ਝੰਡੇ ਲਾਏ ਹਨ।

PunjabKesari

ਅਮਰੀਕਾ ਵਿਚ ਪਰਿਵਾਰ ਦੇ ਕਿਸੇ ਮੈਂਬਰ ਦੀ ਕੋਵਿਡ-19 ਨਾਲ ਹੋਈ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਥੇ ਆ ਕੇ ਉਨਾਂ ਦੀ ਯਾਦ ਵਿਚ ਰਾਸ਼ਟਰ ਦਾ ਛੋਟਾ ਜਿਹਾ ਝੰਡਾ ਲਾ ਰਹੇ ਹਨ। ਇਥੇ ਲੋਕ ਕੋਵਿਡ-19 ਲਾਗ ਦੇ ਤਹਿਤ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਆਉਂਦੇ ਹਨ।

PunjabKesari

ਅਮਰੀਕਾ ਦੀ ਹਾਊਸ ਸਪੀਕਰ ਨੈਂਸੀ ਪੇਲੋਸੀ ਵੀ ਇਸ ਕੋਵਿਡ-19 ਮੈਮੋਰੀਅਲ ਪਾਰਕ ਵਿਚ ਸ਼ਰਧਾਂਜਲੀ ਦੇਣ ਪਹੁੰਚੀ ਸੀ। ਇਸ ਮੈਮੋਰੀਅਲ ਵਿਚ 2 ਲੱਖ ਲੋਕਾਂ ਦੀ ਯਾਦ ਵਿਚ ਝੰਡੇ ਲਾਏ ਗਏ ਹਨ।

PunjabKesari

ਅਮਰੀਕਾ ਵਿਚ ਪਿਛਲੇ 7 ਮਹੀਨਿਆਂ ਤੋਂ ਕੋਰੋਨਾਵਾਇਰਸ ਨੂੰ ਲੈ ਕੇ ਬਹੁਤ ਜ਼ਿਆਦਾ ਤਬਾਹੀ ਹੋਈ ਹੈ। ਅਮਰੀਕਾ ਦੇ ਹਰ ਸੂਬੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਮਾਰੇ ਗਏ ਹਨ।

PunjabKesari

ਅਮਰੀਕਾ ਵਿਚ ਕੋਰੋਨਾਵਾਇਰਸ ਲਾਗ ਦੇ ਚੱਲਦੇ ਹੋਈ ਤਬਾਹੀ ਅਤੇ ਉਨਾਂ 'ਤੇ ਕੰਟਰੋਲ ਪਾਉਣ ਦੇ ਟਰੰਪ ਪ੍ਰਸ਼ਾਸਨ ਵੱਲੋਂ ਕੀਤੇ ਗਏ ਯਤਨਾਂ ਨੂੰ ਲੈ ਕੇ ਉਨਾਂ ਦੀ ਬਹੁਤ ਨਿੰਦਾ ਹੋ ਰਹੀ ਹੈ।


Khushdeep Jassi

Content Editor

Related News