ਦੁਰਘਟਨਾਗ੍ਰਸਤ ਇਥੋਪੀਆਈ ਏਅਰਲਾਈਨ ਦਾ ਬਲੈਕ ਬਾਕਸ ਭੇਜਿਆ ਗਿਆ ਪੈਰਿਸ

03/14/2019 4:35:43 PM

ਅਦੀਸ ਅਬਾਬਾ (ਭਾਸ਼ਾ)- ਇਥੋਪੀਆਈ ਏਅਰਲਾਈਨ ਨੇ ਵੀਰਵਾਰ ਨੂੰ ਕਿਹਾ ਕਿ ਦੁਰਘਟਨਾਗ੍ਰਸਤ ਜਹਾਜ਼ ਬੋਇੰਗ 737 ਮੈਕਸ 8 ਦੇ ਬਲੈਕ ਬਾਕਸ ਫਲਾਈਟ ਰਿਕਾਰਡਰਾਂ ਨੂੰ ਵਿਸ਼ਲੇਸ਼ਣ ਲਈ ਪੈਰਿਸ ਭੇਜਿਆ ਗਿਆ ਹੈ। ਇਸ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਦੀ ਘਟਨਾ ਵਿਚ ਚਾਰ ਭਾਰਤੀਆਂ ਸਣੇ 157 ਲੋਕ ਮਾਰੇ ਗਏ ਸਨ। ਏਅਰਲਾਈਨ ਨੇ ਟਵਿੱਟਰ 'ਤੇ ਲਿਖਿਆ ਕਿ ਦੁਰਘਟਨਾ ਜਾਂਚ ਬਿਊਰੋ (ਏ.ਆਈ.ਬੀ.) ਦੀ ਅਗਵਾਈ ਵਿਚ ਇਕ ਇਥੋਪੀਆਈ ਵਫਦ ਫਲਾਈਟ ਡਾਟਾ ਰਿਕਾਰਡਰ ਅਤੇ ਕਾਕਪਿਟ ਵਾਈਸ ਰਿਕਰਾਡਰ (ਸੀ.ਵੀ.ਆਰ.) ਲੈ ਕੇ ਜਾਂਚ ਲਈ ਪੈਰਿਸ ਗਿਆ ਹੈ। ਐਤਵਾਰ ਨੂੰ ਹੋਈ ਦੁਰਘਟਨਾ ਦੇ ਕਾਰਨਾਂ ਨੂੰ ਤੈਅ ਕਰਨ ਦੀ ਦੇਰੀ ਜ਼ਰੂਰ ਹੈ ਕਿਉਂਕਿ ਬੋਇੰਗ ਦੇ ਉਸ ਮਾਡਲ ਦੇ ਸਮੁੱਚੇ ਬੇੜੇ ਦੇ ਉਡਾਣ ਭਰਨ 'ਤੇ ਲੋਕ ਲੱਗ ਗਈ ਹੈ।

ਅਜਿਹਾ ਦੁਰਘਟਨਾਗ੍ਰਸਤ ਇਥੋਪੀਆਈ ਏਅਰਲਾਈ ਦੇ ਜਹਾਜ਼ ਵਿਚ ਉਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਤਜ਼ਰਬਾ ਕੀਤੇ ਜਾਣ ਤੋਂ ਬਾਅਦ ਕੀਤਾ ਗਿਆ,  ਜਿਵੇਂ ਅਕਤੂਬਰ ਵਿਚ ਦੁਰਘਟਨਾਗ੍ਰਸਤ ਹੋਏ ਇਂਡੋਨੇਸ਼ੀਆ ਦੇ ਲਾਇਨ ਏਅਰ ਦੇ ਜਹਾਜ਼ ਵਿਚ ਪਾਇਆ ਗਿਆ ਸੀ। ਲਾਇਨ ਏਅਰ ਦਾ ਜਹਾਜ਼ ਵੀ ਉਡਾਣ ਭਰਨ ਤੋਂ ਕੁਝ ਹੀ ਮਿੰਟਾਂ ਤੋਂ ਬਾਅਦ ਦੁਰਘਟਨਾਗ੍ਰਸਤ ਹੋ ਗਿਆ ਸੀ। ਇਥੋਪੀਆਈਆ ਨੇ ਕਿਹਾ ਕਿ ਉਸ ਦੇ ਕੋਲ ਅੰਕੜਿਆਂ ਨੂੰ ਪ੍ਰੋਸੈਸ ਕਰਨ ਲਈ ਯੰਤਰ ਨਹੀਂ ਹਨ ਅਤੇ ਜਰਮਨੀ ਨੇ ਕਿਹਾ ਸੀ ਕਿ ਉਹ ਬਲੈਕ ਬਾਕਸ ਦਾ ਵਿਸ਼ਲੇਸ਼ਣ ਨਹੀਂ ਕਰੇਗਾ ਕਿਉਂਕਿ ਉਹ ਬੋਇੰਗ ਵਲੋਂ ਇਸਤੇਮਾਲ ਕੀਤੇ ਜਾ ਰਹੇ ਸਾਫਟਵੇਅਰ ਨੂੰ ਪੜਣ ਵਿਚ ਅਯੋਗ ਹਨ। ਅਮਰੀਕੀ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਦੇ ਕਾਰਜਵਾਹਕ ਮੁੱਖ ਡੇਨੀਅਲ ਐਲਵੇਲ ਨੇ ਕਿਹਾ ਕਿ ਬਲੈਕ ਬਾਕਸ ਫਲਾਈਟ ਡਾਟਾ ਰਿਕਾਰਡਰ ਨੁਕਸਾਨੇ ਗਏ ਹਨ। ਕੀਨੀਆ ਵਿਚ ਵੀਰਵਾਰ ਸਵੇਰੇ ਪੌਣ ਪਾਣੀ 'ਤੇ ਵਨ ਪਲੈਨੇਟ ਮੀਟਿੰਗ ਦੌਰਾਨ ਇਕ ਮਿੰਟ ਦਾ ਮੌਨ ਰੱਖਿਆ ਗਿਆ। ਇਸ ਮੀਟਿੰਗ ਵਿਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਵੀ ਹਿੱਸਾ ਲਿਆ।

Sunny Mehra

This news is Content Editor Sunny Mehra