ਪੈਰਿਸ ਦੇ ਹਵਾਈ ਅੱਡੇ ''ਤੇ ਮਾਰੇ ਗਏ ਸ਼ੱਕੀ ਹਮਲਾਵਰ ਬਾਰੇ ਹੋਇਆ ਇਹ ਖੁਲਾਸਾ

03/20/2017 12:57:56 PM

ਪੈਰਿਸ— ਬੀਤੇ ਸ਼ਨੀਵਾਰ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਆਰਲੀ ਹਵਾਈ ਅੱਡੇ ''ਤੇ ਸੁਰੱਖਿਆ ਗਾਰਡ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ''ਚ ਮਾਰੇ ਗਏ ਸ਼ੱਕੀ ਹਮਲਾਵਰ ਬਾਰੇ ਅਹਿਮ ਖੁਲਾਸਾ ਹੋਇਆ ਹੈ। ਜਾਂਚਕਰਤਾਵਾਂ ਮੁਤਾਬਕ ਸ਼ੱਕੀ ਹਮਲਾਵਰ ਨੇ ਨਸ਼ੀਲੇ ਪਦਾਰਥ ਅਤੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ। ਸੂਤਰਾਂ ਮੁਤਾਬਕ ਪੁਲਸ 39 ਸਾਲਾ ਹਮਲਾਵਰ ਜ਼ਿਆਦ ਬੇਨ ਬੇਲਗਾਸੇਮ ਵਲੋਂ ਕੀਤੇ ਗਏ ਹਮਲੇ ਦੇ ਪਿਛੇ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਮਲੇ ਤੋਂ ਬਾਅਦ ਹਵਾਈ ਅੱਡੇ ''ਤੇ ਸੁਰੱਖਿਆ ਨੂੰ ਲੈ ਕੇ ਡਰ ਪੈਦਾ ਹੋ ਗਿਆ ਸੀ ਅਤੇ ਅਸਥਾਈ ਰੂਪ ਨਾਲ ਉਸ ਨੂੰ ਬੰਦ ਵੀ ਕਰਨਾ ਪਿਆ ਸੀ।
ਸੂਤਰਾਂ ਨੇ ਕਿਹਾ ਕਿ ਹਮਲਾਵਰ ਦੀ ਨਸ਼ੀਲੇ ਪਦਾਰਥ ਅਤੇ ਸ਼ਰਾਬ ਸੰਬੰਧੀ ਜਾਂਚ ''ਚ ਉਸ ਦੇ ਖੂਨ ''ਚ 0.93 ਗ੍ਰਾਮ ਪ੍ਰਤੀ ਲੀਟਰ ਸ਼ਰਾਬ ਅਤੇ ਕੋਕੀਨ ਪਾਈ ਗਈ। ਉੱਥੇ ਹੀ ਹਮਲਾਵਰ ਦੇ ਪਿਤਾ ਨੇ ਇਸ ਗੱਲ ''ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦਾ ਬੇਟਾ ''ਅੱਤਵਾਦੀ ਨਹੀਂ ਹੈ'' ਅਤੇ ਇਹ ਕਦਮ ਉਸ ਨੇ ਨਸ਼ੇ ''ਚ ਚੁੱਕਿਆ ਸੀ। ਫਰਾਂਸ ''ਚ ਜਨਮੇ ਬੇਨ ਬੇਲਗਾਸੇਮ ਨੇ ਪੈਰਿਸ ਦੇ ਹਵਾਈ ਅੱਡੇ ''ਤੇ ਗਸ਼ਤ ਲਾ ਰਹੀ ਇਕ ਮਹਿਲਾ ਫੌਜੀ ਕਰਮਚਾਰੀ ਦੇ ਸਿਰ ''ਤੇ ਬੰਦੂਕ ਰੱਖ ਦਿੱਤੀ ਸੀ ਅਤੇ ਉਹ ਚੀਕ ਰਿਹਾ ਸੀ ਕਿ ਉਸ ਨੂੰ ''''ਅੱਲ੍ਹਾ ਲਈ ਮਰਨਾ ਹੈ।'''' ਜ਼ਿਕਰਯੋਗ ਹੈ ਕਿ ਆਰਲੀ ਹਵਾਈ ਅੱਡਾ ਪੈਰਿਸ ਦਾ ਦੂਜਾ ਸਭ ਤੋਂ ਵੱਡਾ ਹਵਾਈ ਅੱਡਾ ਹੈ। ਇਹ ਘਟਨਾ ਹਵਾਈ ਅੱਡੇ ਦੇ ਦੱਖਣੀ ਟਰਮੀਨਲ ''ਤੇ ਵਾਪਰੀ ਸੀ।

Tanu

This news is News Editor Tanu