ਸਗਾਈ ਵਾਲੀ ਮੁੰਦਰੀ ਦੀ ਇਹ ਅਭਿਨੇਤਰੀ ਇੰਝ ਕਰੇਗੀ ਰਾਖੀ

01/06/2018 4:35:47 PM

ਲਾਸ ਏਂਜਲਸ (ਭਾਸ਼ਾ)- ਮੰਨੀ-ਪ੍ਰਮੰਨੀ ਅਭਿਨੇਤਰੀ ਅਤੇ ਸੋਸ਼ਲਾਈਟ ਪੈਰਿਸ ਹਿਲਟਨ ਨੇ ਖੁਦ ਦੀ ਅਤੇ ਸਗਾਈ ਦੀ 20 ਲੱਖ ਡਾਲਰ ਦੀ ਅੰਗੂਠੀ ਦੀ ਹਿਫਾਜ਼ਤ ਲਈ ਨਿਜੀ ਸੁਰੱਖਿਆ ਗਾਰਡ ਲਗਾਇਆ ਹੈ। ਪੈਰਿਸ ਦੇ ਮੰਗੇਤਰ ਕ੍ਰਿਸ ਜਿਲਕਾ ਨੇ ਉਨ੍ਹਾਂ ਨੂੰ ਇਹ ਅੰਗੂਠੀ ਪਹਿਨਾਈ ਹੈ। ਹਿਲਟਨ ਅਤੇ ਲੈਫਟਓਵਰਸ ਦੀ ਅਭਿਨੇਤਾ ਕ੍ਰਿਸ ਜਿਲਕਾ ਨੇ ਕੋਲੋਰਾਡੋ ਦੇ ਐਸਪੇਨ ਵਿਚ ਸਕੀਇੰਗ ਟ੍ਰਿਪ ਦੌਰਾਨ ਸਗਾਈ ਕੀਤੀ ਸੀ। ਪੈਰਿਸ ਦੇ ਕਰੀਬੀ ਸੂਤਰਾਂ ਨੇ ‘ਟੀਐਮਜ਼ੈਡ’ ਨੂੰ ਦੱਸਿਆ ਕਿ ਜੋੜੇ ਨੇ ਆਪਣੀ ਸੁਰੱਖਿਆ ਵਿਚ ਸੁਰੱਖਿਆ ਮੁਲਾਜ਼ਮ ਲਗਾਏ ਹੋਏ ਹਨ ਜੋ ਉਸ ਦੇ ਨਾਲ ਰਹਿੰਦੇ ਹਨ ਅਤੇ ਖਾਸ ਤੌਰ ’ਤੇ 24 ਘੰਟੇ ਅੰਗੂਠੀ ਦੀ ਸੁਰੱਖਿਆ ਕਰਦੇ ਹਨ।