ਵਿਗਿਆਨ ਤੋਂ ਅੱਗੇ ਸੀ ਪਾਲਕ ਖਾਣ ਵਾਲਾ ਪੋਪਈ

06/27/2019 5:18:17 PM

ਬਰਲਿਨ (ਏਜੰਸੀ)- ਕਾਰਟੂਨ 'ਪੋਪਈ' ਦੇ ਸੁਪਰ ਪਾਵਰ ਦਾ ਸੀਕ੍ਰੇਟ ਪਾਲਕ ਵਿਚ ਬੰਦ ਸੀ, ਜਿਸ ਦਾ ਰਹੱਸ ਬਰਲਿਨ ਦੇ ਵਿਗਿਆਨੀਆਂ ਨੂੰ ਹੁਣ ਪਤਾ ਲੱਗਾ ਹੈ। ਜੀ ਹਾਂ, ਕਾਰਟੂਨ 'ਪੋਪਈ' ਅਤੇ ਪਾਲਕ ਦਾ ਕੁਨੈਕਸ਼ਨ ਪੁਰਾਣਾ ਹੈ, ਪਾਲਕ ਖਾਂਦੇ ਹੀ ਪੋਪਈ ਵਿਚ ਸੁਪਰਪਾਵਰ ਆ ਜਾਂਦੀ ਸੀ। ਹੁਣ ਜਾ ਕੇ ਇਹ ਗੱਲ ਵਿਗਿਆਨੀਆਂ ਨੂੰ ਸਮਝ ਆਈ ਹੈ। ਦਰਅਸਲ ਪਾਲਕ ਵਿਚ ਅਜਿਹਾ ਹਾਰਮੋਨ ਪਾਇਆ ਗਿਆ ਹੈ, ਜਿਸ ਨੂੰ ਵਿਗਿਆਨੀਆਂ ਨੇ ਤਾਕਤ ਵਧਾਉਣ ਵਾਲਾ ਡਰੱਗ ਕਰਾਰ ਦਿੱਤਾ ਹੈ। ਬਰਲਿਨ ਦੇ ਫ੍ਰੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਲਕ ਵਿਚ ਇਕ ਹਾਰਮੋਨ ਐਕਡੀਸਟੀਰਾਨ ਪਾਇਆ ਜਾਂਦਾ ਹੈ, ਜੋ ਸਟੀਰਾਇਡ ਵਾਂਗ ਕੰਮ ਕਰਦਾ ਹੈ ਯਾਨੀ ਇਸ ਹਾਰਮੋਨ ਨਾਲ ਸਰੀਰ ਦੀ ਸਮਰੱਥਾ ਵੱਧਦੀ ਹੈ। ਇਸ ਕਾਰਨ ਐਥਲੀਟਾਂ ਨੂੰ ਇਸ ਨੂੰ ਖਾਨ 'ਤੇ ਬੈਨ ਲੱਗ ਸਕਦਾ ਹੈ।

ਦੱਸ ਦਈਏ ਕਿ ਹਰੇ-ਭਰੇ ਪਾਲਕ ਵੱਲ ਬੱਚਿਆਂ ਦਾ ਰੁਝਾਨ ਵਧਾਉਣ ਲਈ 1980 ਵਿਚ ਇਕ ਕਾਰਟੂਨ ਪੋਪਈ ਦਿ ਸੇਲਰ ਆਇਆ ਸੀ, ਜਿਸ ਨੂੰ ਪਾਲਕ ਖਾਂਦੇ ਹੀ ਪਾਵਰਫੁੱਲ ਬਣਦਾ ਦਿਖਾਇਆ ਗਿਆ ਸੀ। ਯੂਨੀਵਰਸਿਟੀ ਨੇ ਸੁਝਾਅ ਦਿੱਤਾ ਹੈ ਕਿ ਪਾਲਕ ਨੂੰ ਵਾਡਾ (ਵਿਸ਼ਵ ਐਂਟੀ ਡੋਪਿੰਗ ਏਜੰਸੀ) ਦੀ ਪਾਬੰਦੀਸ਼ੁਦਾ ਲਿਸਟ ਵਿਚ ਪਾਇਆ ਜਾਵੇ। ਯੂਨੀਵਰਸਿਟੀ ਨੇ 50 ਐਥਲੀਟਾਂ 'ਤੇ 10 ਹਫਤੇ ਤੱਕ ਟੈਸਟ ਕੀਤਾ ਅਤੇ ਪਾਇਆ ਕਿ ਜੋ ਐਕਡੀਸਟੀਰਾਨ ਵਾਲਾ ਹਾਰਮੋਨ ਲੈਂਦੇ ਸਨ ਉਨ੍ਹਾਂ ਦੀ ਤਾਕਤ ਅਜਿਹੇ ਐਥਲੀਟਾਂ ਦੇ ਮੁਕਾਬਲੇ ਵਿਚ ਤਿੰਨ ਗੁਣਾ ਜ਼ਿਆਦਾ ਵਧ ਗਈ ਜੋ ਇਸ ਹਾਰਮੋਨ ਦਾ ਸੇਵਨ ਨਹੀਂ ਕਰਦੇ ਸਨ। ਹਰੇਕ ਕੈਪਸੂਲ ਵਿਚ ਐਕਡੀਸਟੀਰਾਨ ਹਾਰਮੋਨ ਦੀ ਮਾਤਰਾ ਪੰਜ ਕਿਲੋ ਪਾਲਕ ਦੇ ਬਰਾਬਰ ਸੀ। ਇਟਲੀ ਦੀ ਐਂਟੀ ਡੋਪਿੰਗ ਏਜੰਸੀ ਦੇ ਡਾਇਰੈਕਟਰ ਫ੍ਰਾਂਸਕੋ ਬੋਤਰ ਨੇ ਕਿਹਾ ਕਿ ਟੀਮ ਹੁਣ ਐਕਡੀਸਟੀਰਾਨ ਹਾਰਮੋਨ ਲਈ ਟੈਸਟ ਦੇ ਤਰੀਕਿਆੰ ਦੀ ਭਾਲ ਕਰ ਰਹੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਐਂਟੀ ਡੋਪਿੰਗ ਏਜੰਸੀਆਂ ਨੂੰ ਫਿਲਹਾਲ ਇਸ ਹਾਰਮੋਨ ਦੇ ਟੈਸਟ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਇਹ ਪਾਬੰਦੀਸ਼ੁਦਾ ਲਿਸਟ ਵਿਚ ਨਹੀਂ ਹੈ।

Sunny Mehra

This news is Content Editor Sunny Mehra