ਪੰਨੂੰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ 'ਸ਼ਹੀਦ' ਐਲਾਨਣ ਦੀ ਕੀਤੀ ਅਪੀਲ

02/06/2024 9:43:22 AM

ਸੈਕਰਾਮੈਂਟੋ (ਸਰਬਜੀਤ ਸਿੰਘ ਬਨੂੜ) - ਵਿਦੇਸ਼ਾਂ ਵਿਚ ਭਾਰਤ ਤੋਂ ਵੱਖ ਦੇਸ਼ ਖਾਲਿਸਤਾਨ ਬਣਾਉਣ ਲਈ ਚੱਲ ਰਹੀ ਪੰਜਾਬ ਰੈਫਰੈਡਮ ਦੀ ਮੁਹਿੰਮ ਤਹਿਤ ਦੂਜੇ ਪੜਾਅ ਦੀਆਂ ਵੋਟਾਂ ਦੇ 31 ਮਾਰਚ ਨੂੰ ਸੈਕਰਾਮੈਂਟੋ (ਕੈਲੀਫੋਰਨੀਆ) ਵਿੱਚ ਪੈਣ ਦੇ ਕੀਤੇ ਐਲਾਨ ਤੋਂ ਬਾਅਦ ਐੱਸ. ਐੱਫ. ਜੇ. ਦੇ ਅਟਾਰਨੀ ਜਨਰਲ ਗੁਰਪਤਵੰਤ ਸਿੰਘ ਪੰਨੂੰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਯੁਕਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੂੰ ਸ਼ਹੀਦੀ ਸਮਾਗਮ ਦੀ ਅਗਵਾਈ ਕਰਨ ਅਤੇ ਅਰਦਾਸ ਕਰਨ ਲਈ ਸੱਦਾ ਦਿੱਤਾ ਹੈ।

ਇਹ ਵੀ ਪੜ੍ਹੋ: ਵੋਟ ਨਾ ਪਾਉਣ 'ਤੇ ਔਰਤ ਨਾਲ ਸਮੂਹਿਕ ਬਲਾਤਕਾਰ, 10 ਦੋਸ਼ੀਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

ਪੰਨੂੰ ਨੇ ਕਿਹਾ ਕਿ ਇਹ ਵੋਟਾਂ ਪੰਜਾਬ ਪੁਲਸ ਵੱਲੋਂ ਸ਼ਹੀਦ ਕੀਤੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਸਮਰਪਿਤ ਹੋਣਗੀਆਂ ਅਤੇ ਇਸ ਦਿਨ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਸੈਂਟਰ ਸ਼ਹੀਦ ਜੱਥੇਦਾਰ ਕਾਉਂਕੇ ਨੂੰ ਸਮਰਪਿਤ ਕੀਤਾ ਗਿਆ ਹੈ। SFJ ਨੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਕੌਮ ਦਾ ਸ਼ਹੀਦ ਐਲਾਨਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਮਾਲਦੀਵ ਤੋਂ ਭਾਰਤੀ ਫ਼ੌਜੀਆਂ ਦੀ 10 ਮਾਰਚ ਤੋਂ ਪਹਿਲਾਂ ਹੋਵੇਗੀ ਵਾਪਸੀ, ਰਾਸ਼ਟਰਪਤੀ ਮੁਇਜ਼ੂ ਬੋਲੇ- ਦੇਸ਼ ਦੀ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

cherry

This news is Content Editor cherry