ਫਲਸਤੀਨੀ ਹਮਲਾਵਰ ਨੂੰ ਯੇਰੂਸ਼ਲਮ ਵਿਚ ਮਾਰੀ ਗਈ ਗੋਲੀ

06/28/2019 4:06:16 PM

ਯੇਰੂਸ਼ਲਮ (ਏ.ਐਫ.ਪੀ.)- ਇਜ਼ਰਾਇਲੀ ਪੁਲਸ ਨੇ ਕਿਹਾ ਹੈ ਕਿ ਪੂਰਬੀ ਯੇਰੂਸ਼ਲਮ ਨੂੰ ਵੀਰਵਾਰ ਨੂੰ ਹਥਿਆਰਾਂ ਸਮੇਤ ਅਧਿਕਾਰੀਆਂ 'ਤੇ ਹਮਲਾ ਕਰਨ ਵਾਲੇ ਇਕ ਫਲਸਤੀਨੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਫਲਸਤੀਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਜ਼ਖਮੀ ਹੋਣ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਥੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਹੋਇਆਂ ਉਸ ਦੀ ਮੌਤ ਹੋ ਗਈ। ਪੁਲਸ ਬੁਲਾਰੇ ਮਿਕੀ ਰੋਸੇਨਫੇਲਡ ਨੇ ਦੱਸਿਆ ਕਿ ਨੇੜਲੇ ਇਸਾਵੀਆ ਵਿਚ ਪੁਲਸ ਮੁਹਿੰਮਾਂ ਦੌਰਾਨ ਇਕ ਸ਼ੱਕੀ ਨੇ ਅਧਿਕਾਰੀਆਂ 'ਤੇ ਹਥਿਆਰਾਂ ਸਮੇਤ ਹਮਲਾ ਕਰ ਦਿੱਤਾ।

ਉਨ੍ਹਾਂ ਨੇ ਦੱਸਿਆ ਕਿ ਅਧਿਕਾਰੀਆਂ 'ਤੇ ਹਮਲਾ ਕਰਨ ਵਾਲੇ ਨੂੰ ਗੋਲੀ ਮਾਰ ਦਿੱਤੀ ਗਈ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਫਲਸਤੀਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਮੁਹੰਮਦ ਓਬੈਦ (20) ਨੇ ਜ਼ਖਮੀ ਹੋਣ ਕਾਰਨ ਦਮ ਤੋਡ਼ ਦਿੱਤਾ। ਮੰਤਰਾਲੇ ਨੇ ਅਰਬੀ ਭਾਸ਼ਾ ਵਿਚ ਕਿਹਾ ਹੈ ਕਿ ਇਸਾਵੀਆ ਦੇ ਗੁਆਂਢ 'ਚ ਗੋਲੀ ਲੱਗਣ ਤੋਂ ਬਾਅਦ ਇਕ ਨਾਗਰਿਕ ਸ਼ਹੀਦ ਹੋ ਗਿਆ।

Sunny Mehra

This news is Content Editor Sunny Mehra