ਪਾਕਿਸਤਾਨ ''ਚ ਸਰਕਾਰ ਕਰਵਾਏਗੀ 19ਵੀਂ ਸਦੀ ਦੇ ਗੁਰਦੁਆਰੇ ਦੀ ਮੁੜ ਉਸਾਰੀ

02/21/2021 2:27:08 AM

ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਨੇ 19ਵੀਂ ਸ਼ਤਾਬਦੀ ਵਿਚ ਬਣੇ ਇਕ ਗੁਰਦੁਆਰੇ ਨੂੰ ਮੁੜ ਉਸਾਰਣ ਅਤੇ ਸ਼ਰਧਾਲੂਆਂ ਲਈ ਦੁਬਾਰਾ ਖੋਲ੍ਹਣ ਲਈ ਆਪਣੀ ਨਿਗਰਾਨੀ ਵਿਚ ਲੈ ਲਿਆ ਹੈ। ਇਸ ਗੁਰਦੁਆਰੇ ਦੀ ਉਸਾਰੀ ਸਿੱਖ ਸ਼ਾਸਕ ਹਰੀ ਸਿੰਘ ਨਲਵਾ ਦੇ ਸ਼ਾਸਨਕਾਲ ਵਿਚ ਹੋਈ ਸੀ।

ਇਹ ਵੀ ਪੜ੍ਹੋ -ਕੋਰੋਨਾ ਟੀਕੇ ਦੀਆਂ ਖੁਰਾਕਾਂ 'ਚ 3 ਮਹੀਨੇ ਦਾ ਅੰਤਰਾਲ ਹੋ ਸਕਦੈ ਵਧੇਰੇ ਪ੍ਰਭਾਵੀ : ਅਧਿਐਨ

ਅਧਿਕਾਰੀਆਂ ਨੇ ਦੱਸਿਆ ਕਿ ਮਨਸੇਹਰਾ ਜ਼ਿਲੇ ਵਿਚ ਸਥਿਤ ਇਹ ਗੁਰਦੁਆਰਾ ਫਿਲਹਾਲ ਪੂਜਾ ਅਰਚਨਾ ਲਈ ਬੰਦ ਹੈ ਅਤੇ ਇਸ ਦੀ ਵਰਤੋਂ ਲਾਈਬ੍ਰੇਰੀ ਵਜੋਂ ਕੀਤਾ ਜਾ ਰਿਹਾ ਹੈ। ਸੂਬਾਈ ਔਕਾਫ ਅਤੇ ਧਾਰਮਿਕ ਮਾਮਲਿਆਂ ਦੇ ਵਿਭਾਗ ਨੇ ਸਥਾਨਕ ਸਰਕਾਰ ਨੂੰ ਮੁੜ ਉਸਾਰੀ ਪ੍ਰਸਤਾਵ ਲਾਹੌਰ ਵਿਚ 'ਇਵੈਕਿਊ ਪ੍ਰਾਪਰਟੀ ਟਰੱਸਟ ਬੋਰਡ' (ਈ.ਪੀ.ਟੀ.ਬੀ.) ਦੇ ਸਾਹਮਣੇ ਰੱਖਣ ਦਾ ਸੁਝਾਅ ਦਿੱਤਾ ਸੀ। ਈ.ਪੀ.ਟੀ.ਬੀ. ਇਕ ਵਿਧਾਨਕ ਬੋਰਡ ਹੈ ਜੋ ਵੰਡ ਪਿੱਛੋਂ ਭਾਰਤ ਚਲੇ ਗਏ ਹਿੰਦੂਆਂ ਅਤੇ ਸਿੱਖਾਂ ਦੇ ਧਾਰਮਿਕ ਜਾਇਦਾਦਾਂ ਅਤੇ ਮੰਦਰਾਂ ਦਾ ਰੱਖ-ਰਖਾਅ ਕਰਦਾ ਹੈ।

ਇਹ ਵੀ ਪੜ੍ਹੋ -ਬ੍ਰਿਟੇਨ-ਕੈਨੇਡਾ ਨੇ ਮਿਆਂਮਾਰ ਦੇ ਜਨਰਲਾਂ 'ਤੇ ਲਾਈ ਪਾਬੰਦੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar