ਭਵਿੱਖੀ ਯੋਜਨਾ ਬਣਾਉਣ ਲਈ ਅਮਰੀਕਾ ''ਚ ਇਕੱਠੇ ਹੋਏ ਅਸੰਤੁਸ਼ਟ ਪਾਕਿਸਤਾਨੀ

12/15/2018 5:19:37 PM

ਵਾਸ਼ਿੰਗਟਨ (ਭਾਸ਼ਾ)- ਵੱਖ-ਵੱਖ ਦੇਸ਼ਾਂ ਵਿਚ ਰਹਿ ਰਹੇ ਕਈ ਮੁੱਖ ਅਸੰਤੁਸ਼ਟ ਪਾਕਿਸਤਾਨੀ ਇਕ ਸੰਮੇਲਨ ਵਿਚ ਇਥੇ ਇਕੱਠੇ ਹੋਏ ਹਨ, ਜਿਸ ਵਿਚ ਪਾਕਿਸਤਾਨ ਵਿਚ ਲੋਕਤੰਤਰ, ਮਨੁੱਖੀ ਅਧਿਕਾਰ ਅਤੇ ਅਨੇਕਤਾਵਾਦੀ ਵਿਚਾਰਾਂ ਨੂੰ ਸਮਰਥਨ ਯਕੀਨੀ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ ਜਾਵੇਗੀ। ਪਾਕਿਸਤਾਨ ਆਫਟਰ ਦਿ ਇਲੈਕਸ਼ਨਸ ਨਾਂ ਨਾਲ ਇਸ ਦੋ ਦਿਨਾਂ ਸੰਮੇਲਨ ਦੀ ਸ਼ੁਰੂਆਤ ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਰਹੇ ਹੁਸੈਨ ਹੱਕਾਨੀ ਦੇ ਸੰਬੋਧਨ ਨਾਲ ਹੋਈ।

ਇਸ ਦੀ ਸਮਾਪਤੀ ਐਤਵਾਰ ਨੂੰ ਅਮਰੀਕੀ ਸੰਸਦ ਅਤੇ ਵਿਦੇਸ਼ੀ ਮਾਮਲਿਆਂ 'ਤੇ ਪ੍ਰਤੀਨਿਧੀ ਸਭਾ ਦੀ ਕਮੇਟੀ ਦੀ ਏਸ਼ੀਆ ਉਪ ਕਮੇਟੀ ਦੇ ਪ੍ਰਧਾਨ ਬ੍ਰੈਡ ਸ਼ਰਮਨ ਦੇ ਸੰਬੋਧਨ ਦੇ ਨਾਲ ਹੋਵੇਗਾ। ਇਕ ਬਿਆਨ ਮੁਤਾਬਕ ਹੱਕਾਨੀ ਨੇ ਕਿਹਾ ਕਿ ਅਸੰਤੋਸ਼ ਨਹੀਂ ਸਗੋਂ ਅੱਤਵਾਦ ਅਤੇ ਕੌਮਾਂਤਰੀ ਮੰਚ ਤੋਂ ਵੱਖਵਾਦ ਪਾਕਿਸਤਾਨ ਲਈ ਅਸਲ ਖਤਰਾ ਹੈ ਪਰ ਬਦਕਿਸਮਤੀ ਨਾਲ ਪਾਕਿਸਤਾਨ ਦੀ ਸਰਕਾਰ ਇਸ ਨੂੰ ਕਬੂਲ ਨਹੀਂ ਕਰਦੀ।


Sunny Mehra

Content Editor

Related News