ਪਾਕਿਸਤਾਨੀਆਂ ਨੂੰ ਕਸ਼ਮੀਰ ਦੀ ਥਾਂ ਸਤਾ ਰਹੀ ਹੈ ਇਸ ਗੱਲ ਦੀ ਚਿੰਤਾ

11/01/2019 6:11:50 PM

ਇਸਲਾਮਾਬਾਦ— ਪਾਕਿਸਤਾਨ ਦੀ ਜਨਤਾ ਨੂੰ ਕਸ਼ਮੀਰ ਦੀ ਨਹੀਂ ਬਲਕਿ ਸਭ ਤੋਂ ਜ਼ਿਆਦਾ ਚਿੰਤਾ ਆਸਮਾਨ ਛੁਹੰਦੀ ਮਹਿੰਗਾਈ ਤੇ ਬੇਰੁਜ਼ਗਾਰੀ ਦੀ ਸਤਾ ਰਹੀ ਹੈ। ਗਲਪ ਇੰਟਰਨੈਸ਼ਨਲ ਨੇ ਆਰਥਿਕ ਸੰਕਟ ਨਾਲ ਜੂਝ ਰਹੇ ਸਾਰੇ ਚਾਰ ਸੂਬਿਆਂ 'ਚ ਇਕ ਸਰਵੇ ਕਰਵਾਇਆ, ਜਿਸ 'ਚ ਇਹ ਗੱਲ ਦਾ ਪਤਾ ਲੱਗਿਆ ਹੈ।

'ਗਲਪ ਐਂਡ ਗਿਲਾਨੀ ਪਾਕਿਸਤਾਨ' ਵਲੋਂ ਕੀਤਾ ਗਿਆ ਇਹ ਅਧਿਐਨ ਮੰਗਲਵਾਰ ਨੂੰ ਪ੍ਰਕਾਸ਼ਿਤ ਹੋਇਆ। ਇਸ 'ਚ ਦੱਸਿਆ ਗਿਆ ਕਿ ਅਧਿਐਨ 'ਚ ਸ਼ਾਮਲ 53 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਦੇਸ਼ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਅਰਥਵਿਵਸਥਾ ਤੇ ਵਧਦੀ ਮਹਿੰਗਾਈ ਹੈ। ਸਰਵੇ ਦੇ ਮੁਤਾਬਕ ਮਹਿੰਗਾਈ ਤੋਂ ਬਾਅਦ 23 ਫੀਸਦੀ ਲੋਕਾਂ ਨੇ ਬੇਰੁਜ਼ਗਾਰੀ, ਚਾਰ ਫੀਸਦੀ ਨੇ ਭ੍ਰਿਸ਼ਟਾਚਾਰ ਤੇ ਚਾਰ ਫੀਸਦੀ ਨੇ ਜਲ ਸੰਕਟ ਨੂੰ ਚਿੰਤਾ ਦਾ ਵਿਸ਼ਾ ਦੱਸਿਆ। ਪਾਕਿਸਤਾਨ ਸਰਕਾਰ ਕਸ਼ਮੀਰ ਮੁੱਦੇ ਦਾ ਅੰਤਰਰਾਸ਼ਟਰੀਕਰਨ ਕਰਨ ਦੀ ਹਰ ਮੁਮਕਿਨ ਕੋਸ਼ਿਸ਼ ਕਰ ਰਹੀ ਹੈ। ਉਥੇ ਹੀ ਸਰਵੇ 'ਚ ਸ਼ਾਮਲ ਲੋਕਾਂ 'ਚੋਂ ਸਿਰਫ 8 ਫੀਸਦੀ ਨੇ ਕਸ਼ਮੀਰ ਮੁੱਦੇ ਦਾ ਨਾਂ ਲਿਆ।

ਸਰਵੇ 'ਚ ਲੋਕਾਂ ਨੇ ਸਿਆਸੀ ਅਸਥਿਰਤਾ, ਬਿਜਲੀ ਸੰਕਟ, ਡੇਂਗੂ ਤੇ ਹੋਰ ਮੁੱਦਿਆਂ ਦਾ ਵੀ ਨਾਂ ਲਿਆ। ਸਰਵੇ ਦੇ ਲਈ ਬਲੋਚਿਸਤਾਨ, ਖੈਬਰ ਪਖਤੂਨਖਵਾ, ਪੰਜਾਬ ਤੇ ਸਿੰਧ ਦੇ ਲੋਕਾਂ ਨਾਲ ਗੱਲ ਕੀਤੀ ਗਈ। ਬੀਤੇ ਕੁਝ ਸਾਲਾਂ ਤੋਂ ਪਾਕਿਸਤਾਨ ਦੀ ਅਰਥਵਿਵਸਥਾ ਸੰਕਟ 'ਚ ਹੈ। ਜੁਲਾਈ 'ਚ ਅੰਤਰਰਾਸ਼ਟਰੀ ਮੁਦਰਾ ਫੰਡ ਨੇ ਕਿਹਾ ਸੀ ਕਿ ਪਾਕਿਸਤਾਨ ਕਮਜ਼ੋਰ ਤੇ ਅਸੰਤੁਲਿਤ ਵਿਕਾਸ ਦੇ ਕਾਰਨ ਜ਼ਿਕਰਯੋਗ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਤੇ ਦੇਸ਼ ਦੀ ਅਰਥਵਿਵਸਥਾ ਇਸ ਹਾਲਤ 'ਚ ਹੈ ਕਿ ਉਸ ਨੂੰ ਸੁਧਾਰ ਦੀ ਦਿਸ਼ਾ 'ਚ ਵੱਡੇ ਕਦਮ ਚੁੱਕਣ ਦੀ ਲੋੜ ਹੈ।

Baljit Singh

This news is Content Editor Baljit Singh