ਫਜਲੁੱਲਾ ਦੇ ਮਾਰੇ ਜਾਣ ਤੋਂ ਬਾਅਦ ਪਾਕਿਸਤਾਨੀ ਤਾਲਿਬਾਨ ਨੇ ਨਵਾਂ ਮੁਖੀ ਕੀਤਾ ਨਿਯੁਕਤ

06/23/2018 8:37:01 PM

ਡੇਰਾ ਇਸਲਾਮ ਖਾਨ (ਪਾਕਿਸਤਾਨ)— ਪਾਕਿਸਤਾਨ ਤਾਲਿਬਾਨ ਨੇ ਮੁੱਲਾ ਫਜਲੁੱਲਾ ਦੀ ਥਾਂ ਇਕ ਧਾਰਮਿਕ ਵਿਦਵਾਨ ਨੂੰ ਆਪਣਾ ਨਵਾਂ ਮੁਖੀ ਬਣਾਇਆ ਹੈ। ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸੁਫਜਈ ਦੀ ਹੱਤਿਆ ਕਰਨ ਦਾ ਆਦੇਸ਼ ਦੇਣ ਵਾਲਾ ਫਜਲੁੱਲਾ ਇਸ ਮਹੀਨੇ ਦੀ ਸ਼ੁਰੂਆਤ 'ਚ ਇਕ ਅਮਰੀਕੀ ਡਰੋਨ ਹਮਲੇ 'ਚ ਮਾਰਿਆ ਗਿਆ। ਪਾਕਿਸਤਾਨ ਤਾਲਿਬਾਨ ਦੇ ਬੁਲਾਰੇ ਖੁਰਾਸਾਨੀ ਨੇ ਦੱਸਿਆ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਕਾਰਜਾਕੀਰ ਪ੍ਰੀਸ਼ਦ ਨੇ ਮੁਫਤੀ ਨੂਰ ਵਲੀ ਮਸੂਦ ਨੂੰ ਆਪਣਾ ਨਵਾਂ ਪ੍ਰਧਾਨ ਤੇ ਮੁਫਤੀ ਮਾਝਿਮ ਉਰਫ ਹਫਜੁੱਲਾ ਨੂੰ ਨਵਾਂ ਉਪ ਪ੍ਰਧਾਨ ਨਿਯੁਕਤ ਕੀਤਾ ਹੈ। ਖੁਰਾਸਾਨੀ ਨੇ ਪਹਿਲੀ ਵਾਰ ਸਵੀਕਾਰ ਕੀਤਾ ਕਿ ਫਜਲੁੱਲਾ ਅਫਗਾਨਿਸਤਾਨ ਦੇ ਕੁਨਾਰ ਸੂਬੇ 'ਚ ਡਰੋਨ ਹਮਲੇ 'ਚ ਮਾਰਿਆ ਗਿਆ।