ਸ਼ਬ-ਏ-ਬਰਾਤ ''ਤੇ ਟਵੀਟ ਕਰ ਕੇ ਫਸੇ ਪਾਕਿ PM, ਕਰਨਾ ਪਿਆ ਡਿਲੀਟ

04/09/2020 11:11:14 PM

ਇਸਲਾਮਾਬਾਦ (ਏਜੰਸੀਆ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀਰਵਾਰ ਨੂੰ ਸ਼ਬ-ਏ-ਬਰਾਤ ਦਾ ਟਵੀਟ ਕਰ ਕੇ ਫਸ ਗਏ। ਇਮਰਾਨ ਖਾਨ ਟਵੀਟਰ 'ਤੇ ਇੰਨਾ ਟਰੋਲ ਹੋਏ ਕਿ ਉਨ੍ਹਾਂ ਨੂੰ ਆਪਣੇ ਟਵੀਟ ਨੂੰ ਡਿਲੀਟ ਕਰਨਾ ਪਿਆ। ਅਸਲ 'ਚ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਆਪਣੇ ਟਵੀਟ 'ਚ ਕਿਹਾ ਸੀ ਕਿ ਅੱਜ ਰਾਤ ਲੋਕ ਸ਼ਬ-ਏ-ਬਰਾਤ 'ਤੇ ਵਿਸ਼ੇਸ ਪ੍ਰਾਥਨਾ ਕਰਨ। ਨਾਲ ਹੀ ਅੱਲ੍ਹਾ ਤੋਂ ਆਸ਼ੀਰਵਾਦ ਮੰਗਣ ਅਤੇ ਬੁਰੇ ਕੰਮਾਂ ਨੂੰ ਮਾਫ ਕਰਨ ਦੀ ਗੁਜ਼ਾਰਿਸ਼ ਕਰਨ। ਇਸ ਟਵੀਟ ਤੋਂ ਬਾਅਦ ਇਮਰਾਨ ਖਾਨ ਟਵੀਟਰ 'ਤੇ ਟਰੋਲ ਹੋਣਾ ਸ਼ੁਰੂ ਹੋ ਗਏ। ਦਰਅਸਲ ਪਾਕਿਸਤਾਨ 'ਚ 8 ਅਪ੍ਰੈਲ ਦੀ ਸ਼ਾਮ ਨੂੰ ਸ਼ਬ-ਏ-ਬਰਾਤ ਸ਼ੁਰੂ ਹੋਇਆ ਸੀ ਅਤੇ ਅੱਜ ਖਤਮ ਹੋ ਰਿਹਾ ਹੈ। ਪੀ.ਐੱਮ. ਖਾਨ ਨੂੰ ਇਹ ਟਵੀਟ 8 ਅਪ੍ਰੈਲ ਨੂੰ ਕਰਨਾ ਚਾਹੀਦਾ ਸੀ ਪਰ ਉਨ੍ਹਾਂ ਨੇ ਅੱਜ ਕੀਤਾ।

ਪਾਕਿਸਤਾਨੀ ਪੱਤਰਕਾਰ ਵਜਾਹਤ ਕਾਜਮੀ ਨੇ ਲਿਖਿਆ ਕਿ ਡਿਅਰ ਪੀ.ਐੱਮ. ਸ਼ਬ-ਏ-ਬਰਾਤ ਕੱਲ ਰਾਤ ਨੂੰ ਸੀ। ਤੁਸੀਂ ਆਪਣੇ ਟਵੀਟ ਨੂੰ ਲੈ ਕੇ ਥੋੜਾ ਲੇਟ ਹੋ ਗਏ ਹਨ। ਸ਼ਾਹਿਦ ਅਖਤਰ ਨੇ ਲਿਖਿਆ ਕਿ ਕਿਹੜਾ ਨਸ਼ਾ ਕਰਦੇ ਹੋ ਪਾਕਿਸਤਾਨੀ ਪੀ.ਐੱਮ. ਸਾਬ। ਹਾਲਾਂਕਿ ਵੱਡੀ ਗਿਣਤੀ 'ਚ ਲੋਕ ਇਰਮਾਨ ਦਾ ਸਮਰਥਨ ਵੀ ਕਰਨ ਲੱਗੇ। ਇਕ ਯੂਜ਼ਰ ਨੇ ਲਿਖਿਆ ਕਿ ਦਿਨ ਗਲਤ ਹੋ ਸਕਦਾ ਹੈ ਪਰ ਲੋਕਾਂ ਨੂੰ ਇਬਾਦਤ ਦੀ ਨਸੀਹਤ ਦੇਣਾ ਗਲਤ ਨਹੀਂ ਹੈ। ਉੱਥੇ ਦੂਜੇ ਪਾਸੇ ਟ੍ਰੋਲ ਹੋਣ ਤੋਂ ਬਾਅਦ ਇਰਮਾਨ ਖਾਨ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ। ਦੱਸ ਦੇਈਏ ਕਿ ਪਾਕਿਸਤਾਨ ਇਨ੍ਹਾਂ ਦਿਨੀਂ ਕੋਰੋਨਾ ਵਾਇਰਸ ਦੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਇਸ ਮਹਾਮਾਰੀ ਦਾ ਕਹਿਰ ਇੰਨੀ ਤੇਜੀ ਨਾਲ ਫੈਲ ਰਿਹਾ ਹੈ ਕਿ ਇਰਮਾਨ ਖਾਨ ਇਸ ਨੂੰ ਰੋਕ ਨਹੀਂ ਪਾ ਰਹੇ ਹਨ। ਪੂਰੇ ਲਾਕਡਾਊਨ ਕਰਨ ਦੀ ਮੰਗ ਉੱਠ ਰਹੀ ਹੈ ਪਰ ਇਰਮਾਨ ਖਾਨ ਇਸ ਦੇ ਲਈ ਤਿਆਰ ਨਹੀਂ ਹਨ।


Karan Kumar

Content Editor

Related News