ਪਾਕਿਸਤਾਨ ਦੀ ਸਿੱਖਾਂ ਨੂੰ ਬਦਨਾਮ ਕਰਨ ਦੀ ਵੱਡੀ ਕੋਸ਼ਿਸ਼, ਸੋਸ਼ਲ ਮੀਡੀਆ ''ਤੇ ਫੈਲਾਇਆ ਜਾ ਰਿਹੈ ਝੂਠ

12/08/2019 7:09:33 PM

ਇਸਲਾਮਾਬਾਦ- ਸਾਲ 2008 ਵਿਚ ਮੁੰਬਈ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਵਲੋਂ ਇਕ ਆਮਿਰ ਅਜਮਲ ਕਸਾਬ ਦੇ ਬਾਰੇ ਵਿਚ ਪਾਕਿਸਤਾਨੀ ਸੋਸ਼ਲ ਮੀਡੀਆ ਵਲੋਂ ਇੰਨੀਂ ਦਿਨੀਂ ਇਕ ਝੂਠ ਤੇਜ਼ੀ ਨਾਲ ਫੈਲਾਇਆ ਜਾ ਰਿਹਾ ਹੈ। ਅੱਤਵਾਦੀ ਕਸਾਬ ਨੂੰ ਸਿੱਖ ਭਾਈਚਾਰੇ ਤੇ ਭਾਰਤੀ ਖੂਫੀਆ ਏਜੰਸੀ ਰਾਅ ਦਾ ਜਾਸੂਸ ਦੱਸਿਆ ਜਾ ਰਿਹਾ ਹੈ। ਜਦਕਿ ਕਸਾਬ ਪਾਕਿਸਤਾਨ ਦਾ ਰਹਿਣ ਵਾਲਾ ਸੀ। ਕਸਾਬ ਨੂੰ ਲੈ ਕੇ ਇਹ ਝੂਠੀ ਅਫਵਾਹ ਪਾਕਿਸਤਾਨ ਦੀ ਸਿੱਖ ਵਿਰੋਧੀ ਸੋਚ ਦਿਖਾ ਰਹੀ ਹੈ।

ਅਸਲ ਵਿਚ ਪਾਕਿਸਤਾਨ ਵਿਚ ਇਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਜੈਦ ਹਾਮਿਦ ਨਾਂ ਦੇ ਇਕ ਕੱਟੜਪੰਥੀ ਨੂੰ ਇਹ ਦਾਅਵਾ ਕਰਦੇ ਹੋਏ ਦਿਖਾਇਆ ਗਿਆ ਹੈ ਕਿ ਕਸਾਬ ਸਿੱਖ ਭਾਈਚਾਰੇ ਦਾ ਲੜਕਾ ਸੀ। ਉਸ ਦਾ ਨਾਂ ਅਮਰ ਸਿੰਘ ਸੀ, ਜੋ ਕਿ ਰਾਅ ਵਲੋਂ ਕਥਿਤ ਤੌਰ 'ਤੇ ਜਾਸੂਸੀ ਕਰ ਰਿਹਾ ਸੀ। ਇਸ ਵੀਡੀਓ ਤੋਂ ਅਜਿਹਾ ਲੱਗ ਰਿਹਾ ਹੈ ਕਿ ਜੈਦ ਸਿੱਖ ਭਾਈਚਾਰੇ 'ਤੇ ਜਾਣਬੁੱਝ ਕੇ ਨਿਸ਼ਾਨਾ ਵਿੰਨ੍ਹ ਰਿਹਾ ਹੈ।

ਹਾਮਿਦ ਨੇ ਇਸ ਵੀਡੀਓ ਵਿਚ ਦਾਅਵਾ ਕੀਤਾ ਕਿ ਭਾਰਤੀ ਖੂਫੀਆ ਏਜੰਸੀ ਦੇ ਸੂਤਰਾਂ ਨੇ ਕਸਾਬ ਨੂੰ ਆਪਣੇ ਏਜੰਟ ਦੇ ਤੌਰ 'ਤੇ ਪਛਾਣ ਲਿਆ ਸੀ ਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਬਣਾਈ ਗਈ ਸੀ ਪਰ ਕੁਝ ਅਜਿਹੀ ਗੜਬੜੀ ਹੋਈ ਕਿ ਉਸ ਨੂੰ ਮਾਰਨ ਦਾ ਫੈਸਲਾ ਲੈਣਾ ਪਿਆ। ਦੱਸ ਦਈਏ ਕਿ 26 ਨਵੰਬਰ ਨੂੰ ਸਮੁੰਦਰੀ ਰਸਤੇ ਤੋਂ ਹੋ ਕੇ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਵਲੋਂ ਕੀਤੇ ਗਏ ਮੁੰਬਈ ਹਮਲੇ ਵਿਚ 166 ਲੋਕਾਂ ਦੀ ਮੌਤ ਹੋ ਗਈ ਸੀ ਤੇ 300 ਤੋਂ ਵਧੇਰੇ ਲੋਕ ਇਸ ਦੌਰਾਨ ਜ਼ਖਮੀ ਹੋਏ ਸਨ।

ਹਾਮਿਦ ਨੇ ਆਪਣੇ ਵੀਡੀਓ ਵਿਚ ਕਸਾਬ ਦੇ ਨਾਲ ਅੱਤਵਾਦੀ ਇਸਮਾਈਲ ਖਾਨ ਦਾ ਨਾਂ ਹੀਰਾ ਲਾਲ ਦੱਸਦੇ ਹੋਏ ਉਸ ਨੂੰ ਵੀ ਰਾਅ ਦਾ ਏਜੰਟ ਦੱਸਿਆ। ਜਦਕਿ ਪੂਰੀ ਦੁਨੀਆ ਨੂੰ ਪਤਾ ਹੈ ਕਿ ਕਸਾਬ ਨੇ ਸਾਥੀ ਇਸਮਾਈਲ ਖਾਨ ਦੇ ਨਾਲ ਮੁੰਬਈ ਵਿਚ ਅੰਨ੍ਹੇਵਾਹ ਗੋਲੀਬਾਰੀ ਕਰਕੇ 58 ਲੋਕਾਂ ਦਾ ਕਤਲ ਕਰ ਦਿੱਤਾ ਸੀ। ਦੱਸ ਦਈਏ ਕਿ ਇਸ ਹਮਲੇ ਵਿਚ 9 ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ ਸੀ ਜਦਕਿ ਇਕੱਲਾ ਕਸਾਬ ਹੀ ਜ਼ਿੰਦਾ ਫੜਿਆ ਗਿਆ ਸੀ। ਉਸ ਨੂੰ ਸਾਲ 2012 ਵਿਚ ਪੁਣੇ ਦੀ ਯਰਵੜਾ ਜੇਲ ਵਿਚ ਫਾਂਸੀ ਦੇ ਦਿੱਤੀ ਗਈ ਸੀ।

ਅਸਲ ਵਿਚ ਪਾਕਿਸਤਾਨ ਸਰਕਾਰ ਇਕ ਪਾਸੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਕੇ ਖੁਦ ਨੂੰ ਸਿੱਖ ਭਾਈਚਾਰੇ ਦਾ ਹਮਦਰਦ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਜੈਦ ਹਾਮਿਦ ਨਾਂ ਦੇ ਕੱਟੜਪੰਥੀ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਵੀ ਕਰ ਰਹੇ ਹਨ। ਬੀਤੇ ਸਤੰਬਰ ਮਹੀਨੇ ਵਿਚ ਹੀ ਨਨਕਾਣਾ ਸਾਹਿਬ ਵਿਚ ਗ੍ਰੰਥੀ ਦੀ ਬੇਟੀ ਨੂੰ ਪਾਕਿਸਤਾਨ ਦੇ ਮੁਸਲਿਮ ਨੌਜਵਾਨਾਂ ਨੇ ਉਸ ਦੇ ਘਰ ਤੋਂ ਹੀ ਅਗਵਾ ਕਰਕੇ ਜ਼ਬਰੀ ਇਸਲਾਮ ਕਬੂਲ ਕਰਵਾਇਆ ਸੀ। ਇਹ ਹੀ ਨਹੀਂ ਉਸ ਨੂੰ ਧਮਕੀ ਦੇ ਕੇ ਜ਼ਬਰੀ ਉਸ ਦਾ ਨਿਕਾਬ ਵੀ ਕਰ ਦਿੱਤਾ ਸੀ। ਇਸ ਘਟਨਾ ਨੂੰ ਲੈ ਕੇ ਭਾਰਤ ਵਿਚ ਵਿਰੋਧ ਪ੍ਰਦਰਸ਼ਨ ਵੀ ਹੋਏ ਸਨ। 

Baljit Singh

This news is Content Editor Baljit Singh