ਹਰਸਿਮਰਤ ਬਾਦਲ ਨੂੰ ਪਾਕਿਸਤਾਨੀ ਐਮ.ਐਲ.ਏ. ਦੀ ਸਲਾਹ

06/01/2019 4:48:22 PM

ਲਾਹੌਰ (ਬਿਊਰੋ)- ਪਾਕਿਸਤਾਨੀ ਪੰਜਾਬ ਦੇ ਐੱਮ.ਐੱਲ.ਏ. ਮਹਿੰਦਰ ਪਾਲ ਸਿੰਘ ਨੇ ਹਰਸਿਮਰਤ ਕੌਰ ਬਾਦਲ ਨੂੰ ਗੁਰੂ ਨਾਨਕ ਮਹਿਲ 'ਤੇ ਰਾਜਨੀਤੀ ਨਾ ਕਰਨ ਤੇ ਕਰਤਾਰਪੁਰ ਲਾਂਘੇ ਨੂੰ ਖੁੱਲ੍ਹਵਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰਨ ਦੀ ਸਲਾਹ ਦਿੱਤੀ ਹੈ। ਇੱਥੇ ਦੱਸ ਦੇਈਏ ਕਿ ਹਰਸਿਮਰਤ ਬਾਦਲ ਨੇ ਪਾਕਿਸਤਾਨ ਵਿਚ ਗੁਰੂ ਨਾਨਕ ਮਹਿਲ ਢਾਹੇ ਜਾਣ ਦੀ ਨਿੰਦਿਆ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਲ ਇਸ ਮੁੱਦੇ ਨੂੰ ਸਖ਼ਤੀ ਨਾਲ ਚੁੱਕਣ ਦੀ ਅਪੀਲ ਕਰਨਗੇ। ਜਿਸ ਤੋਂ ਬਾਅਦ ਪਾਕਿਸਤਾਨੀ ਪੰਜਾਬ ਦੇ ਐੱਮ. ਐੱਲ. ਏ. ਨੇ ਹਰਸਿਮਰਤ ਬਾਦਲ ਨੂੰ ਇਸ 'ਤੇ ਜਵਾਬ ਦਿੱਤਾ ਕਿ ਉਹ ਬੇਕਾਰ ਦੀ ਰਾਜਨੀਤੀ ਛੱਡ ਕੇ ਕਰਤਾਰਪੁਰ ਲਾਂਘੇ ਬਾਰੇ ਸੋਚਣ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਮਹਿਲ 'ਤੇ ਹਰਸਿਮਰਤ ਬਾਦਲ ਰਾਜਨੀਤੀ ਕਰ ਰਹੇ ਹਨ, ਜਿਸ ਕਾਰਨ ਸਿੱਖਾਂ ਵਿਚ ਉਨ੍ਹਾਂ ਲਈ ਸਿਰਫ ਗੁੱਸਾ ਹੈ।
ਦੱਸਣਯੋਗ ਹੈ ਕਿ ਬੀਤੇ ਸੋਮਵਾਰ ਨੂੰ ਹਰਸਿਮਰਤ ਬਾਦਲ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਪਾਕਿਸਤਾਨ ਵਲੋਂ ਪੰਜਾਬ ਸੂਬੇ 'ਚ ਓਕਫ ਪ੍ਰਸ਼ਾਸਨ ਅਤੇ ਕੁਝ ਸਮਾਜ ਵਿਰੋਧੀ ਅਨਸਰਾਂ ਵਲੋਂ ਇਤਿਹਾਸਿਕ ਗੁਰੂ ਨਾਨਕ ਮਹਿਲ ਢਾਹੇ ਜਾਣ ਦੀ ਨਿੰਦਿਆ ਕੀਤੀ ਸੀ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਮਸ਼ਹੂਰ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਕ ਇੱਟਾਂ, ਮਿੱਟੀ, ਰੇਤਾ ਅਤੇ ਚੂਨਾ ਪੱਥਰਾਂ ਨਾਲ ਬਣਿਆ ਮੰਨਿਆ ਜਾ ਰਿਹਾ ਗੁਰੂ ਨਾਨਕ ਮਹਿਲ ਲਾਹੌਰ ਤੋਂ ਲਗਭਗ 100 ਕਿਲੋਮੀਟਰ ਦੂਰ ਬਥਨਵਾਲਾ ਪਿੰਡ 'ਚ ਸਥਿਤ ਹੈ। ਜਿਸ ਨੂੰ ਲਗਭਗ ਚਾਰ ਸਦੀਆਂ ਪੁਰਾਣਾ ਦੱਸਿਆ ਜਾ ਰਿਹਾ ਹੈ। ਬਾਬਾ ਨਾਨਕ ਦੇ 4 ਮੰਜ਼ਿਲਾ ਗੁਰੂ ਨਾਨਕ ਮਹਿਲ 'ਚ ਭਾਰਤ ਸਮੇਤ ਦੁਨੀਆ ਭਰ ਤੋਂ ਸਿੱਖ ਆਉਂਦੇ ਹਨ।


Sunny Mehra

Content Editor

Related News