ਪਾਕਿਸਤਾਨੀਆਂ ਦੀਆਂ ਕਿਡਨੀਆਂ ਚੀਨ ’ਚ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼

09/09/2020 7:47:37 AM

ਲਾਹੌਰ, (ਭਾਸ਼ਾ)- ਗਰੀਬ ਅੇਤ ਬੇਸਹਾਰਾ ਪਾਕਿਸਤਾਨੀਆਂ ਦੀਆਂ ਕਿਡਨੀਆਂ ਚੀਨ ਲਿਜਾ ਕੇ ਵੇਚਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। 

ਪਾਕਿਸਤਾਨ ਦੇ ਅਧਿਕਾਰੀਆਂ ਨੇ ਨਾਜਾਇਜ਼ ਅੰਗ ਟਰਾਂਸਪਲਾਂਟ ਲਈ ਲੋਕਾਂ ਨੂੰ ਚੀਨ ਲਿਜਾਣ ’ਚ ਸ਼ਾਮਲ ਰਹਿਣ ਦੇ ਸ਼ੱਕ ’ਚ ਲਾਹੌਰ ਪਾਸਪੋਰਟ ਦਫਦਰ ’ਚ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। 

ਗਿਰੋਹ ਦਾ ਨੇਤਾ ਅਬਦੁੱਲ ਲਤੀਫ ਵੀ ਇਸ ਵਿਚ ਸ਼ਾਮਲ ਹੈ। ਪਹਿਲਾਂ ਵੀ ਸ਼ੰਘੀ ਜਾਂਚ ਏਜੰਸੀ ਨੇ ਖਾਸ ਕਰ ਕੇ ਪਾਕਿਸਤਾਨੀ ਪੰਜਾਬ ’ਚ ਨਾਜਾਇਜ਼ ਟਰਾਂਸਪਲਾਂਟ ’ਚ ਸ਼ਾਮਲ ਕਈ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਸੀ। ਏਜੰਟ ਦਾਨਕਰਤਾ ਨੂੰ 4 ਲੱਖ ਰੁਪਏ ਦੇ ਕੇ ਸੌਦਾ ਤੈਅ ਕਰ ਕੇ ਉਸ ਦੀ ਚੀਨ ਯਾਤਰਾ ਦਾ ਇੰਤਜ਼ਾਮ ਕਰਦਾ ਹੈ। ਆਮ ਤੌਰ ’ਤੇ ਕਿਡਨੀ ਪ੍ਰਾਪਤ ਕਰਨ ਵਾਲਾ ਆਪਣੇ ਆਪ ਹੀ ਉਥੇ ਪਹੁੰਚਦਾ ਹੈ। ਇਸ ਗਿਰੋਹ ਵਲੋਂ ਹੁਣ ਤਕ ਇਸ ਕੰਮ ਲਈ 30 ਲੋਕਾਂ ਨੂੰ ਚੀਨ ਲਿਜਾਇਆ ਗਿਆ ਹੈ।

Lalita Mam

This news is Content Editor Lalita Mam