ਪਾਕਿਸਤਾਨੀ ਪ੍ਰਵਾਸੀਆਂ ਦੇ ਘਰ ਭੇਜੇ ਜਾਣ ਵਾਲੇ ਪੈਸਿਆਂ ਦੀ ਦਰ 9.9 ਫੀਸਦੀ ਘਟੀ

02/15/2023 3:15:48 AM

ਇਸਲਾਮਾਬਾਦ (ਯੂ. ਐੱਨ. ਆਈ.)-ਵਿਦੇਸ਼ਾਂ ਵਿਚ ਵਸੇ ਪਾਕਿਸਤਾਨੀ ਪ੍ਰਵਾਸੀ ਲੋਕਾਂ ਅਤੇ ਕਾਮਿਆਂ ਵੱਲੋਂ ਘਰ ਭੇਜੇ ਜਾਣ ਵਾਲੇ ਪੈਸਿਆਂ ਦੀ ਦਰ ਵਿਚ 9.9 ਫੀਸਦੀ ਦੀ ਕਮੀ ਆਈ ਹੈ। ਸਟੇਟ ਬੈਂਕ ਆਫ ਪਾਕਿਸਤਾਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਜਨਵਰੀ ’ਚ ਪਾਕਿਸਤਾਨੀ ਪ੍ਰਵਾਸੀ ਲੋਕਾਂ ਅਤੇ ਕਾਮਿਆਂ ਵੱਲੋਂ ਘਰ ਭੇਜੇ ਜਾਣ ਵਾਲੇ ਪੈਸਿਆਂ ਦੀ ਦਰ ’ਚ 9.9 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਅੱਜ ਤੋਂ ਸ਼ੁਰੂ ਹੋਵੇਗੀ CBSE 10ਵੀਂ ਤੇ 12ਵੀਂ ਦੀ ਪ੍ਰੀਖਿਆ, ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਪ੍ਰੀਖਿਆਰਥੀ

ਮੌਜੂਦਾ ਵਿੱਤੀ ਸਾਲ ਦੇ ਜੁਲਾਈ-22 ਤੋਂ ਜਨਵਰੀ-23 ਤੱਕ ਦੇ ਪਹਿਲਾਂ 7 ਮਹੀਨਿਆਂ ਦੌਰਾਨ 16 ਅਰਬ ਡਾਲਰ ਦਾ ਸੰਚਿਤ ਵਹਾਅ ਹੋਇਆ, ਜੋ ਪਿਛਲੇ ਸਾਲ ਦੀ ਇਸ ਮਿਆਦ ਦੀ ਤੁਲਨਾ ’ਚ ਭੇਜੇ ਗਏ ਧਨ ’ਚ 11 ਫੀਸਦੀ ਘੱਟ ਰਿਹਾ। ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਪਾਕਿਸਤਾਨ ਭੇਜਿਆ ਗਿਆ ਪੈਸਾ ਸਾਊਦੀ ਅਰਬ ਤੋਂ 40.76 ਕਰੋੜ ਡਾਲਰ, ਸੰਯੁਕਤ ਅਰਬ ਅਮੀਰਾਤ ਤੋਂ 26.92 ਕਰੋੜ ਡਾਲਰ, ਬ੍ਰਿਟੇਨ ਤੋਂ 33.04 ਕਰੋੜ ਡਾਲਰ ਅਤੇ ਅਮਰੀਕਾ ਤੋਂ 21,.39 ਕਰੋੜ ਡਾਲਰ ਦੇ ਰੂਪ ’ਚ ਆਇਆ ਸੀ।

ਇਹ ਖ਼ਬਰ ਵੀ ਪੜ੍ਹੋ : ਵਾਹਨਾਂ ਦੇ ਫਿੱਟਨੈੱਸ ਸਰਟੀਫਿਕੇਟ ਨੂੰ ਲੈ ਕੇ ਮਾਨ ਸਰਕਾਰ ਦੀ ਵੱਡੀ ਪਹਿਲਕਦਮੀ

Manoj

This news is Content Editor Manoj