ਪਾਕਿ ਕਲਾਕਾਰ ਨੇ ਇੰਸਟਾਗ੍ਰਾਮ ''ਤੇ ਸ਼ੇਅਰ ਕੀਤਾ ''Divorce Card''

01/10/2020 7:20:56 PM

ਇਸਲਾਮਾਬਾਦ (ਏਜੰਸੀ)- ਪੱਛਮੀ ਦੇਸ਼ਾਂ ਦੇ ਮੁਕਾਬਲੇ ਪੂਰਬੀ ਦੇਸ਼ਾਂ 'ਚ ਵਿਆਹ ਦੇ ਬੰਧਨ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਰਿਹਾ ਹੈ। ਇਸ ਵਿਚ ਸਮਾਜਿਕ ਔਕੜਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਦੱਖਣੀ ਏਸ਼ੀਆਈ ਦੇਸ਼ਾਂ ਖਾਸ ਕਰਕੇ ਭਾਰਤ ਅਤੇ ਪਾਕਿਸਤਾਨ ਵਿਚ ਵਿਆਹਾਂ ਨੂੰ ਲੈ ਕੇ ਜੋ ਸਮਾਜਿਕ ਰਸਮਾਂ ਨਿਭਾਈਆਂ ਜਾਂਦੀਆਂ ਹਨ, ਉਹ ਇਸ ਨੂੰ ਹੋਰ ਮਹੱਤਵਪੂਰਨ ਬਣਾ ਦਿੰਦੀਆਂ ਹਨ। ਹਾਲਾਂਕਿ ਹੁਣ ਵਿਆਹ ਨੂੰ ਲੈ ਕੇ ਚੱਲੀ ਆ ਰਹੀ ਰੂੜੀਵਾਦੀ ਰਸਮ ਟੁੱਟਣ ਲੱਗੀ ਹੈ। ਇਸ ਕੜੀ ਵਿਚ ਪਾਕਿਸਾਤਨ ਦੀ ਇਕ ਕਲਾਕਾਰ ਨੇ ਇਕ ਅਜਿਹਾ 'ਵੈਡਿੰਗ ਕਾਰਡ' ਡਿਜ਼ਾਈਨ ਕੀਤਾ ਹੈ, ਜਿਸ ਨੂੰ ਦੇਖ ਕੇ ਹੈਰਾਨੀ ਹੋਵੇਗੀ। ਇਸ ਕਾਰਡ ਨੂੰ ਮਹਿਲਾ ਕਲਾਕਾਰ ਨੇ 'ਵੈਲਕਮ ਟੂ ਮਾਈ ਡਾਈਵੋਰਸ' ਨਾਂ ਦਿੱਤਾ ਹੈ। ਇਸ ਦਾ ਨਾਂ ਪੜ੍ਹਦੇ ਹੀ ਇਸ ਵੱਲ ਧਿਆਨ ਖਿੱਚਿਆ ਜਾਂਦਾ ਹੈ।
ਇਹ ਅਨੋਖਾ ਵੈਡਿੰਗ ਕਾਰਡ ਕਲਾਕਾਰ ਕੋਮਲ ਐਸ਼ ਵਲੋਂ ਤਿਆਰ ਕੀਤਾ ਗਿਆ ਹੈ। ਵੈਸੇ ਇਹ ਵੈਡਿੰਗ ਕਾਰਡ ਦੀ ਬਜਾਏ ਡਾਇਵੋਰਸ ਕਾਰਡ ਜ਼ਿਆਦਾ ਨਜ਼ਰ ਆ ਰਿਹਾ ਹੈ। ਇਹ ਕਾਰਡ ਸਮਾਜ ਦੇ ਨਜ਼ਰੀਏ ਤੋਂ ਵੱਖਰਾ ਦਿਖਾਈ ਦਿੰਦਾ ਹੈ। ਇਸ ਕਾਰਡ ਵਿਚ ਤਲਾਕ ਨੂੰ ਲੈ ਕੇ ਜੋ ਇਕ ਟੈਬੂ ਹੈ ਉਸ ਨੂੰ ਉਜਾਗਰ ਕੀਤਾ ਗਿਆ ਹੈ।
ਕਲਾਕਾਰ ਕੋਮਲ ਆਖਦੀ ਹੈ ਕਿ ਮੈਂ ਵਿਆਹ ਨੂੰ ਗੰਭੀਰਤਾ ਨਾਲ ਨਹੀਂ ਲੈ ਸਕਦੀ, ਜੋ ਮੈਂ ਦੇਖਿਆ ਹੈ ਕਿ ਦੁਗਣੀ ਉਮਰ ਦੇ ਆਦਮੀ 21 ਸਾਲ ਦੀ ਲੜਕੀ ਨਾਲ ਨਿਕਾਹ ਕਰਵਾਉਂਦੇ ਹਨ। ਉਹ ਸ਼ਾਇਦ ਹੀ ਆਪਸ 'ਚ ਮਿਲੇ ਹੁੰਦੇ ਹਨ, ਗੱਲਬਾਤ ਹੁੰਦੀ ਹੈ ਕਿ ਉਹ ਇਕ-ਦੂਜੇ ਲਈ ਬਣੇ ਹਨ ਜਾਂ ਨਹੀਂ। ਵਿਆਹ ਕਰਨਾ ਬਹੁਤ ਹੀ ਜੋਖਮ ਭਰਿਆ ਹੈ ਅਤੇ ਖਰਚੀਲਾ ਵੀ।
ਕੋਮਲ ਵਲੋਂ ਤਿਆਰ ਕੀਤੇ ਗਏ ਇਸ ਅਨੋਖੇ ਵੈਡਿੰਗ ਕਾਰਡ ਵਿਚ ਲਿਖਿਆ ਹੈ 'ਵੈਲਕਮ ਟੂ ਮਾਈ ਡਾਈਵੋਰਸ' ਇਸ ਕਾਰਡ ਵਿਚ ਇਕ ਮਹਿਲਾ ਦੀ ਤਸਵੀਰ ਵੀ ਐਨੀਮੇਸ਼ਨ ਰਾਹੀਂ ਬਣਾਈ ਗਈ ਹੈ। ਕਾਰਡ ਦੇ ਹੋਰ ਹਿੱਸੇ ਵਿਚ ਲਿਖਿਆ ਹੈ 'ਅਨਵੀਲਿੰਗ, ਐਜੂਕੇਟਡ ਵੂਮੈਨ ਮੈਰੀਜ਼ ਮੀਡੀਓਕਰ ਮੈਨਚਾਈਲਡ' ਇਸ ਦੇ ਨਾਲ ਹੀ ਕਾਰਡ ਵਿਚ ਕਈ ਹੋਰ ਦਿਲਚਸਪ ਗੱਲਾਂ ਵੀ ਲਿਖੀਆਂ ਹਨ।


Sunny Mehra

Content Editor

Related News