ਸਪੇਸ ਐਲਾਨ 'ਤੇ ਬੁਰਾ ਫਸਿਆ ਪਾਕਿ, ਲੋਕਾਂ ਕਿਹਾ-ਵਾਪਸੀ ਦੀ ਗਾਰੰਟੀ ਹੈ ਜਾਂ ਨਹੀਂ

Sunday, Jul 28, 2019 - 02:04 PM (IST)

ਇਸਲਾਮਾਬਾਦ— ਭਾਰਤ ਵਲੋਂ ਚੰਦਰਯਾਨ-2 ਦੇ ਸਫਲ ਲਾਂਚ ਤੋਂ ਬੌਖਲਾਏ ਪਾਕਿਸਤਾਨ ਦੇ ਵਿਗਿਆਨ ਤੇ ਤਕਨੀਕੀ ਮੰਤਰੀ ਚੌਧਰੀ ਫਵਾਦ ਹੁਸੈਨ ਇਕ ਟਵੀਟ ਕਰਕੇ ਖੁਲ ਲੋਕਾਂ 'ਚ ਮਜ਼ਾਕ ਦਾ ਪਾਤਰ ਬਣ ਗਏ ਹਨ। ਫਵਾਦ ਹੁਸੈਨ ਨੇ ਵੀਰਵਾਰ ਨੂੰ ਜਿਵੇਂ ਹੀ ਇਸ ਬਾਰੇ 'ਚ ਟਵੀਟ ਕੀਤਾ ਤਾਂ ਪਾਕਿਸਤਾਨੀਆਂ ਨੇ ਟਵਿਟਰ 'ਤੇ ਉਨ੍ਹਾਂ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਨੇ ਟਵੀਟ 'ਤੇ ਲਿਖਿਆ ਕਿ ਅਸੀਂ 2022 ਤੱਕ ਆਪਣੇ ਸਪੇਸ ਮਿਸ਼ਨ ਨੂੰ ਪੂਰਾ ਕਰਾਂਗੇ। ਮੰਤਰੀ ਨੇ ਅੱਗੇ ਕਿਹਾ ਕਿ ਇਸ ਮੁਹਿੰਮ 'ਚ 50 ਲੋਕਾਂ ਨੂੰ ਨਾਮਜ਼ਦ ਕੀਤਾ ਜਾਵੇਗਾ ਫਿਰ ਉਨ੍ਹਾਂ 'ਚੋਂ 25 ਲੋਕਾਂ ਨੂੰ ਚੁਣਿਆ ਜਾਵੇਗਾ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਪੇਸ ਮਿਸ਼ਨ ਹੋਵੇਗਾ। ਇਸ ਟਵੀਟ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦਾ ਖੂਬ ਮਜ਼ਾਕ ਉਡਾਇਆ। 

ਇਕ ਯੂਜ਼ਰ ਨੇ ਤਾਂ ਕਿਹਾ ਕਿ ਇੰਨਾ ਇੰਤਜ਼ਾਰ ਕਿਉਂ। ਅਜਿਹਾ ਕਰੋ ਕਿ ਚੀਨ ਦੇ ਉਪਗ੍ਰਹਿ 'ਤੇ ਪਾਕਿਸਤਾਨ ਲਿਖ ਕੇ ਭੇਜ ਦਿਓ।

ਉਥੇ ਇਕ ਯੂਜ਼ਰ ਨੇ ਲਿਖਿਆ ਕਿ ਪਾਕਿਸਤਾਨ ਸਭ ਤੋਂ ਪਹਿਲਾ ਅੱਤਵਾਦੀ ਸਟੇਸ਼ਨ ਸਪੇਸ 'ਚ ਭੇਜਣ ਜਾ ਰਿਹਾ ਹੈ।

ਤਰੁਣ ਗੌਤਮ ਨਾਂ ਦੇ ਯੂਜ਼ਰ ਨੇ ਲਿਖਿਆ ਕਿ ਵਾਪਸੀ ਦੀ ਵੀ ਗਾਰੰਟੀ ਹੋਵੇਗੀ ਜਾਂ ਆਖਰੀ ਯਾਤਰਾ ਹੋਵੇਗੀ।

ਸ਼ਸ਼ੀ ਨਾਂ ਦੇ ਯੂਜ਼ਰ ਨੇ ਲਿਖਿਆ ਕਿ ਕਿਥੋਂ ਚੋਰੀ ਕੀਤਾ ਇਸ ਸਪੇਸ ਤਕਨੀਕ ਨੂੰ।

ਅਨੀ ਮਲ ਨਾਂ ਦੇ ਯੂਜ਼ਰ ਨੇ ਲਿਖਿਆ ਕਿ ਬੜੇ-ਬੜੇ ਵਾਅਦੇ ਤੇ ਭੀਖ ਮਾਂਗ ਕੇ ਖਾਤੇ।

 


Baljit Singh

Content Editor

Related News