ਪਾਕਿਸਤਾਨ ਦਾ ਅਮਰੀਕਾ ਨੂੰ ਮੇਹਣਾ : ''ਬੱਲੇ ਓ ਚਲਾਕ ਸੱਜਣਾ''

12/07/2018 9:31:09 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਨੇ ਕਿਹਾ ਹੈ ਕਿ ਉਹ ਅਮਰੀਕਾ ਨਾਲ ਉਸ ਤਰ੍ਹਾਂ ਦੇ ਹੀ ਰਿਸ਼ਤੇ ਚਾਹੁੰਦਾ ਹੈ ਜਿਸ ਤਰ੍ਹਾਂ ਦੇ ਚੀਨ ਨਾਲ ਹਨ ਅਤੇ ਉਹ ਅਮਰੀਕਾ ਨੂੰ ਬੰਦੂਕ ਚਲਾਉਣ ਲਈ ਆਪਣੇ ਮੋਢੇ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਹ ਗੱਲ ਕਹੀ। ਪ੍ਰਧਾਨ ਮੰਤਰੀ ਖਾਨ ਨੇ ਵੀਰਵਾਰ ਨੂੰ ਵਾਸ਼ਿੰਗਟਨ ਪੋਸਟ ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ ਕਿ ਮੈਂ ਕਦੇ ਵੀ ਅਜਿਹਾ ਰਿਸ਼ਤਾ ਨਹੀਂ ਚਾਹਾਂਗਾ ਜਿਥੇ ਪਾਕਿਸਤਾਨ ਦੇ ਮੋਢੇ 'ਤੇ ਰੱਖ ਕੇ ਬੰਦੂਕ ਚਲਾਈ ਜਾਵੇ- ਕਿਸੇ ਹੋਰ ਦੀ ਲੜਾਈ ਲੜਣ ਲਈ ਰਕਮ ਦਿੱਤੀ ਜਾਵੇ। ਉਨ੍ਹਾਂ ਨੇ 1980 ਦੇ ਦਹਾਕੇ ਵਿਚ ਸੋਵੀਅਤ ਸੰਘ ਦੀ ਲੜਾਈ ਅਤੇ ਅੱਤਵਾਦ ਖਿਲਾਫ ਚੱਲ ਰਹੀ ਜੰਗ 'ਤੇ ਇਹ ਗੱਲ ਆਖੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਪਿਛਲੇ ਸਾਲ ਅਗਸਤ ਵਿਚ ਆਪਣੀ ਅਫਗਾਨਿਸਤਾਨ ਅਤੇ ਦੱਖਣੀ ਏਸ਼ੀਆ ਨੀਤੀ ਦਾ ਐਲਾਨ ਕਰਨ ਤੋਂ ਬਾਅਦ ਦੋਹਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਤਣਾਅ ਆ ਗਿਆ ਸੀ। ਉਨ੍ਹਾਂ ਨੇ ਅਫਗਾਨਿਸਤਾਨ ਵਿਚ ਅੱਤਵਾਦ ਦੇ ਏਜੰਟਾਂ ਵਲੋਂ ਅਮਰੀਕੀਆਂ ਦੀ ਹੱਤਿਆ ਤੋਂ ਬਾਅਦ ਪਾਕਿਸਤਾਨ ਵਿਚ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਵਾਉਣ 'ਤੇ ਉਸ 'ਤੇ ਨਿਸ਼ਾਨਾ ਵਿੰਨ੍ਹਿਆ ਸੀ।

ਸਤੰਬਰ ਵਿਚ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 30 ਕਰੋੜ ਅਮਰੀਕੀ ਡਾਲਰ ਦੀ ਫੌਜੀ ਸਹਾਇਤਾ ਇਹ ਕਹਿੰਦੇ ਹੋਏ ਰੱਦ ਕਰ ਦਿੱਤੀ ਸੀ ਕਿ ਉਹ ਅੱਤਵਾਦੀ ਸੰਗਠਨਾਂ ਦੇ ਖਿਲਾਫ ਭਰਪੂਰ ਕਾਰਵਾਈ ਨਹੀਂ ਕਰ ਰਿਹਾ ਹੈ। ਪਿਛਲੇ ਮਹੀਨੇ ਟਰੰਪ ਨੇ ਇਕ ਵਾਪ ਫਿਰ ਪਾਕਿਸਤਾਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਅੱਤਵਾਦ 'ਤੇ ਲਗਾਮ ਲਗਾਉਣ ਲਈ ਅਮਰੀਕਾ ਦੀ ਮਦਦ ਦੀ ਕੋਈ ਕੋਸ਼ਿਸ਼ ਨਹੀਂ ਕਰ ਰਿਹਾ ਹੈ। ਇਮਰਾਨ ਨੇ ਕਿਹਾ ਕਿ ਇਸ ਨਾਲ ਅਸੀਂ ਨਾ ਸਿਰਫ ਇਨਸਾਨੀ ਜਾਨਾਂ ਦਾ ਘਾਣ ਹੋ ਰਿਹਾ ਹੈ, ਸਾਡੇ ਕਬਾਇਲੀ ਇਲਾਕੇ ਵੀ ਬਰਬਾਦ ਹੋ ਰਹੇ ਹਨ, ਸਗੋਂ ਇਸ ਨਾਲ ਸਾਡੀ ਮਰਿਆਦਾ 'ਤੇ ਵੀ ਹਮਲਾ ਹੋ ਰਿਹਾ ਹੈ। ਅਮਰੀਕਾ ਦੇ ਨਾਲ ਆਦਰਸ਼ ਰਿਸ਼ਤਿਆਂ ਦੀ ਕੁਦਰਤ ਕਿੰਝ ਹੋਵੇ, ਇਹ ਪੁੱਛਣ 'ਤੇ ਖਾਨ ਨੇ ਕਿਹਾ ਕਿ ਉਦਾਹਰਣ ਲਈ ਚੀਨ ਦੇ ਨਾਲ ਸਾਡੇ ਰਿਸ਼ਤੇ ਇਕ ਪੱਖੀ ਨਹੀਂ ਹਨ। 

Sunny Mehra

This news is Content Editor Sunny Mehra