ਪਾਕਿ ਨੂੰ ਰੂਸ ਦੀ ਫੌਜੀ ਪਰੇਡ ਦਾ ਇੰਤਜ਼ਾਰ : ਖਾਨ

06/03/2020 11:36:32 PM

ਮਾਸਕੋ - ਦੂਜੇ ਵਿਸ਼ਵ ਯੁੱਧ ਵਿਚ ਜਰਮਨ ਦੀ ਨਾਜ਼ੀ ਫੌਜ 'ਤੇ ਰੂਸ ਦੀ ਜਿੱਤ ਦੀ 75ਵੀਂ ਵਰ੍ਹੇਗੰਢ 'ਤੇ ਆਯੋਜਿਤ ਹੋਣ ਵਾਲੀ ਫੌਜੀ ਪਰੇਡ ਦਾ ਪਾਕਿਸਤਾਨ ਨੂੰ ਇੰਤਜ਼ਾਰ ਹੈ ਅਤੇ ਇਸ ਦਾ ਆਯੋਜਨ 24 ਜੂਨ ਨੂੰ ਕੀਤਾ ਜਾਵੇਗਾ। ਆਮ ਤੌਰ 'ਤੇ 9 ਮਈ ਨੂੰ ਇਹ ਪਰੇਡ ਆਯੋਜਿਤ ਹੁੰਦੀ ਹੈ ਪਰ ਇਸ ਸਾਲ ਕੋਰੋਨਾਵਾਇਰਸ ਮਹਾਮਾਰੀ ਕਾਰਨ ਇਸ ਵਿਚ ਦੇਰੀ ਹੋਈ ਹੈ। ਵਾਇਰਸ ਤੋਂ ਪਹਿਲਾਂ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ।

ਰੂਸ ਵਿਚ ਪਾਕਿਸਤਾਨ ਦੇ ਰਾਜਦੂਤ ਸ਼ਫਾਕਤ ਅਲੀ ਖਾਨ ਨੇ ਇਕ ਬਿਆਨ ਵਿਚ ਕਿਹਾ ਅਸੀਂ ਘਟਨਾ 'ਤੇ ਨਜ਼ਰ ਰੱਖੀ ਹੋਏ ਹਾਂ ਕਿਉਂਕਿ ਸਾਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਪਰੇਡ 24 ਜੂਨ ਨੂੰ ਹੋਣ ਜਾ ਰਹੀ ਹੈ ਪਰ ਹੁਣ ਤੱਕ ਸਾਨੂੰ ਵਿਦੇਸ਼ੀ ਰਾਸ਼ਟਰ ਪ੍ਰਮੁੱਖਾਂ ਅਤੇ ਸਰਕਾਰ ਦੀ ਭਾਗੀਦਾਰੀ ਦੇ ਬਾਰੇ ਵਿਚ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਜਾਣਕਾਰੀ ਸਾਨੂੰ ਮਿਲਦੀ ਹੈ ਤਾਂ ਉਸ ਨੂੰ ਇਸਲਾਮਾਬਾਦ ਤੱਕ ਪਹੁੰਚਾ ਦੇਵਾਂਗੇ ਅਤੇ ਦੇਖਾਂਗੇ ਕਿ ਇਸ ਦੇ ਬਾਰੇ ਵਿਚ ਕੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਇਹ ਦਿਨ ਕਿੰਨਾ ਅਹਿਮ ਹੈ ਅਤੇ ਮੈਂ ਇਸ ਵਰ੍ਹੇਗੰਢ 'ਤੇ ਰੂਸੀ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ।

Khushdeep Jassi

This news is Content Editor Khushdeep Jassi