''ਪਾਕਿਸਤਾਨ ਅਮਰੀਕਾ ਨੂੰ ਸਮਝਦੈ ਅਸੀਮਤ ਏ.ਟੀ.ਐਮ''

07/20/2017 7:35:18 PM

ਵਾਸ਼ਿੰਗਟਨ— ਅਮਰੀਕਾ ਦੇ ਇਕ ਨਿੱਜੀ ਰੱਖਿਆ ਠੇਕੇਦਾਰ ਨੇ ਕਿਹਾ ਕਿ ਪਾਕਿਸਤਾਨ ਅਮਰੀਕਾ ਨੂੰ ਅਸੀਮਤ ਏ. ਟੀ. ਐਮ. ਵਾਂਗ ਵਰਤ ਰਿਹਾ ਹੈ ਅਤੇ ਦੇਸ਼ ਨੂੰ ਦਿੱਤੀ ਜਾਣ ਵਾਲੀ ਅਮਰੀਕੀ ਸਹਾਇਤਾ ਦਾ ਜ਼ਿਆਦਾਤਰ ਹਿੱਸਾ ਫੌਜੀ ਵੋਟ 'ਚ ਜਾਂਦਾ ਹੈ। ਰੇਮੰਡ ਡੇਵਿਸ ਨੇ ਆਪਣੀ ਪੁਸਤਕ 'ਕਾਨਟ੍ਰੈਕਟਰ' ਵਿਚ ਕਿਹਾ ਹੈ ਕਿ ਪਾਕਿਸਤਾਨ ਲਈ ਕਿੰਨੀ ਵੀ ਰਾਸ਼ੀ ਹੋਵੇ ਭਰਪੂਰ ਨਹੀਂ ਲੱਗਦੀ। ਅਮਰੀਕਾ ਤੋਂ ਮਿਲ ਰਹੀ ਆਰਥਿਕ ਸਹਾਇਤਾ ਇਸ ਲਈ ਇਕ ਨਸ਼ਾ ਬਣ ਗਈ ਹੈ ਅਤੇ ਇਸ ਤੋਂ ਬਿਨਾਂ ਇਹ ਜੀ ਨਹੀਂ ਸਕਦਾ ਹੈ। 42 ਸਾਲਾ ਡੇਵਿਸ ਨੂੰ 2011 'ਚ ਲਾਹੌਰ 'ਚ ਦੋ ਪਾਕਿਸਤਾਨੀ ਨਾਗਰਿਕਾਂ ਦੇ ਕਤਲ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ 'ਚ ਵੱਡਾ ਰਾਜਨੀਤਕ ਸੰਕਟ ਪੈਦਾ ਹੋ ਗਿਆ ਸੀ। ਪਾਕਿਸਤਾਨ 'ਚ ਵਿਵਸਥਾ ਕਿਸ ਤਰ੍ਹਾਂ ਨਾਲ ਕੰਮ ਕਰਦੀ ਹੈ ਇਸ ਦਾ ਪ੍ਰਤੱਖ ਅਨੁਭਵ ਰੱਖਣ ਵਾਲੇ ਸੀ. ਆਈ. ਏ. ਠੇਕੇਦਾਰ ਨੇ ਲਿਖਿਆ ਹੈ ਕਿ ਅਮਰੀਕਾ ਦੀ ਜ਼ਿਆਦਾਤਰ ਸਹਾਇਤਾ ਪਾਕਿਸਤਾਨੀ ਫੌਜ ਨੂੰ ਪਹੁੰਚਦੀ ਹੈ ਨਾ ਕਿ ਨਾਗਰਿਕਾਂ ਨੂੰ। ਡੇਵਿਸ ਨੇ ਲਿਖਿਆ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਰਿਸ਼ਤੇ ਆਮ ਨਹੀਂ ਸਨ ਅਤੇ ਇਸ ਨੂੰ ਇਸ ਤੱਥ ਨੇ ਹੋਰ ਬਦਤਰ ਕੀਤਾ ਕਿ ਜ਼ਿਆਦਾਤਰ ਸਹਾਇਤਾ ਪਾਕਸਿਤਾਨੀ  ਫੌਜ ਦੇ ਹੱਥਾਂ 'ਚ ਜਾਂਦੀ ਹੈ ਜਦੋਂ ਕਿ ਇਸ ਦੀ ਜ਼ਿਆਦਾਤਰ ਆਬਾਦੀ ਗਰੀਬੀ 'ਚ ਜਿਉਂਦੀ ਹੈ। ਆਪਣੀ ਕਿਤਾਬ 'ਚ ਡੇਵਿਸ ਨੇ ਲਿਖਿਆ ਹੈ ਕਿ ਪਾਕਿਸਤਾਨ 'ਚ ਅਸਲ ਸੱਤਾ ਫੌਜ ਦੇ ਹੱਥ 'ਚ ਹੈ। ਉਨ੍ਹਾਂ ਨੇ ਲਿਖਿਆ ਕਿ ਪਾਕਿਸਤਾਨ ਨੂੰ ਸੰਘੀ ਸੰਸਦੀ ਗਣਰਾਜ ਕਿਹਾ ਜਾਂਦਾ ਹ ੈ ਜਿਸ 'ਚ ਇਕ ਰਾਸ਼ਟਰਪਤੀ ਹੁੰਦਾ ਹੈ ਜੋ ਰਾਸ਼ਟਰ ਦਾ ਪ੍ਰਧਾਨ ਹੁੰਦਾ ਹੈ ਜਦੋਂ ਕਿ ਪ੍ਰਧਾਨ ਮੰਤਰੀ ਸਰਕਾਰ ਚਲਾਉਂਦਾ ਹੈ, ਪਰ ਸਭ ਜਾਣਦੇ ਹਨ ਕਿ ਦੇਸ਼ 'ਚ ਅਸਲ ਸੱਤਾ ਫੌਜ ਦੇ ਹੱਥਾਂ 'ਚ ਹੈ।