ਪਾਕਿਸਤਾਨ 28-30 ਨਵੰਬਰ ਨੂੰ ਮਨਾਏਗਾ ਸ੍ਰੀ ਗੁਰੂ ਨਾਨਕ ਦੇਵ ਦੀ 551ਵੀਂ ਜਯੰਤੀ

10/16/2020 11:08:20 AM

ਇਸਲਾਮਾਬਾਦ—ਪਾਕਿਸਤਾਨ 28 ਤੋਂ 30 ਨਵੰਬਰ ਤੱਕ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ 551ਵੀਂ ਜਯੰਤੀ ਮਨਾਏਗਾ। ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਹਰ ਸਾਲ ਭਾਰਤ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ 'ਚ ਸਿੱਖ ਤੀਰਥ ਯਾਤਰੀ ਪਾਕਿਸਤਾਨ ਦੇ ਪੰਜਾਬ ਪ੍ਰਾਂਤ 'ਚ ਸ੍ਰੀ ਗੁਰੂ ਨਾਨਕ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ 'ਚ ਇਕੱਠੇ ਹੁੰਦੇ ਹਨ। ਹਾਲਾਂਕਿ ਕੋਵਿਡ-19 ਮਹਾਮਾਰੀ ਦੇ ਕਾਰਨ ਇਸ ਸਾਲ ਇਹ ਤਿਓਹਾਰ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। 
ਵਿਦੇਸ਼ ਵਿਭਾਗ ਦੇ ਬੁਲਾਰੇ ਜ਼ਾਹਿਦ ਹਫੀਜ਼ ਚੌਧਰੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੀ 551ਵੀਂ ਜਯੰਤੀ 28 ਤੋਂ 30 ਨਵੰਬਰ ਤੱਕ ਮਨਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ 29 ਜੁਲਾਈ ਨੂੰ ਕਰਤਾਰਪੁਰ ਗਲਿਆਰੇ ਨੂੰ ਫਿਰ ਤੋਂ ਖੋਲ੍ਹ ਦਿੱਤਾ, ਪਰ ਭਾਰਤ ਨੇ ਅਜੇ ਤੱਕ ਆਪਣੇ ਵੱਲੋਂ ਇਸ ਨੂੰ ਨਹੀਂ ਖੋਲ੍ਹਿਆ ਹੈ। ਭਾਰਤ ਨੇ ਪਹਿਲਾਂ ਹੀ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਸੰਬੋਧਿਤ ਪ੍ਰੋਟੋਕਾਲ ਸੁਨਿਸ਼ਚਿਤ ਕਰਨ ਦੇ ਬਾਅਦ ਹੀ ਕਰਤਾਰਪੁਰ ਗਲਿਆਰਾ ਖੋਲ੍ਹਣ ਦਾ ਫੈਸਲਾ ਕੀਤਾ ਜਾਵੇਗਾ।

Aarti dhillon

This news is Content Editor Aarti dhillon