ਪਾਕਿ ਦੇ ਵਿਦੇਸ਼ ਵਿਭਾਗ 'ਚ TikTok ਦੀ ਸੰਨ੍ਹ, ਗੂੰਜੇ ਪੰਜਾਬੀ ਗਾਣੇ (ਵੀਡੀਓ ਵਾਇਰਲ)

10/24/2019 8:18:16 PM

ਇਸਲਾਮਾਬਾਦ— ਪਾਕਿਸਤਾਨ ਦੀ ਟਿੱਕ-ਟਾਕ ਸਟਾਕ ਇਕ ਵਾਰ ਫਿਰ ਸੁਰਖੀਆਂ 'ਚ ਹੈ। ਇਸ ਵਾਰ ਹਰੀਮ ਨੇ ਉਸ ਥਾਂ 'ਤੇ ਟਿੱਕ-ਟਾਕ ਵੀਡੀਓ ਬਣਾ ਦਿੱਤੀ, ਜਿਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕਈ ਰਣਨੀਤੀਆਂ ਤਿਆਰ ਕਰਦੇ ਹਨ। ਹਰੀਮ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਹਰੀਮ ਨੇ ਜਿਸ ਥਾਂ ਵੀਡੀਓ ਬਣਾਈ ਉਸ ਦੀ ਜਾਣਕਾਰੀ ਮਿਲਦਿਆਂ ਪਾਕਿਸਤਾਨੀ ਸਰਕਾਰ 'ਚ ਹੰਗਾਮਾ ਮਚ ਗਿਆ। ਹਰ ਕੋਈ ਇਹ ਜਾਨਣਾ ਚਾਹੁੰਦਾ ਹੈ ਕਿ ਆਖਿਰ ਹਰੀਮ ਇਥੇ ਤੱਕ ਪਹੁੰਚੀ ਕਿਵੇਂ।

ਵਿਦੇਸ਼ ਵਿਭਾਗ ਦਾ ਕਾਨਫਰੰਸ ਰੂਮ
ਹਰੀਮ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਤੇ ਇਸ 'ਚ ਉਹ ਵਿਦੇਸ਼ ਵਿਭਾਗ ਦੇ ਕਾਨਫਰੰਸ ਰੂਮ 'ਚ ਨਜ਼ਰ ਆ ਰਹੀ ਹੈ। ਹਰੀਮ ਦੇ ਸੋਸ਼ਲ ਮੀਡੀਆ ਪੇਜ 'ਤੇ ਲੱਖਾਂ ਫਾਲੋਅਰਸ ਹਨ। ਵੀਡੀਓ 'ਚ ਹਰੀਮ ਪੂਰੇ ਦਫਤਰ 'ਚ ਘੁੰਮਦੀ ਹੋਈ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬੈਠ ਜਾਂਦੀ ਹੈ ਤੇ ਇਸ ਦੇ ਬੈਕਰਾਊਂਡ 'ਚ ਪੰਜਾਬੀ ਗਾਣੇ ਚੱਲ ਰਹੇ ਹਨ। ਜਦੋਂ ਹਰੀਮ ਸ਼ਾਹ ਦਾ ਨਵਾਂ ਟਿੱਕ-ਟਾਕ ਵੀਡੀਓ ਵਾਇਰਲ ਹੋਇਆ ਤਾਂ ਲੋਕਾਂ ਨੇ ਸੁਰੱਖਿਆ ਵਿਵਸਥਾ ਨੂੰ ਲੈ ਕੇ ਚਿੰਤਾ ਜਤਾਈ। ਟਿੱਕ-ਟਾਕ ਸਟਾਰ ਹਰੀਮ ਸ਼ਾਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਲੈ ਕੇ ਸਰਕਾਰ ਦੇ ਹਰ ਮੰਤਰੀ ਤੱਕ ਦੇ ਨਾਲ ਵੀਡੀਓ ਬਣਾ ਚੁੱਕੀ ਹੈ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਵੀਡੀਓ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਪਾਕਿਸਤਾਨੀ ਚੈਨਲ ਜੀ.ਐੱਨ.ਐੱਨ. ਨਾਲ ਗੱਲਬਾਤ ਦੌਰਾਨ ਹਰੀਮ ਨੇ ਕਿਹਾ ਕਿ ਮੈਂ ਵਿਦੇਸ਼ ਮੰਤਰਾਲੇ ਦੇ ਦਫਤਰ ਆਗਿਆ ਮਿਲਣ ਤੋਂ ਬਾਅਦ ਪਹੁੰਚੀ ਸੀ। ਜੇਕਰ ਇਹ ਨਿਯਮਾਂ ਦੇ ਖਿਲਾਫ ਸੀ ਤਾਂ ਮੈਨੂੰ ਇਸ ਗੱਲ ਦੀ ਆਗਿਆ ਨਹੀਂ ਦੇਣੀ ਚਾਹੀਦੀ ਸੀ। ਹਰੀਮ ਨੇ ਅੱਗੇ ਕਿਹਾ ਕਿ ਮੈਂ ਸੰਸਦ ਵੀ ਗਈ ਸੀ, ਮੈਨੂੰ ਪਾਸ ਮਿਲਿਆ ਤੇ ਮੈਂ ਉਥੇ ਐਂਟਰੀ ਕੀਤੀ। ਕਿਸੇ ਸੁਰੱਖਿਆ ਅਧਿਕਾਰੀ ਨੇ ਮੈਨੂੰ ਨਹੀਂ ਰੋਕਿਆ। ਮੈਂ ਖੁਦ ਉਥੇ ਪਹੁੰਚੀ ਸੀ।


Baljit Singh

Content Editor

Related News