ਪਾਕਿਸਤਾਨ ਨੇ ਬੈਲਿਸਟਿਕ ਮਿਜ਼ਾਈਲ ਸ਼ਾਹੀਨ-3 ਦਾ ਕੀਤਾ ਸਫ਼ਲ ਪ੍ਰੀਖਣ

04/09/2022 6:42:08 PM

ਇਸਲਾਮਾਬਾਦ-ਪਾਕਿਸਤਾਨ ਦੀ ਫੌਜ ਨੇ ਸ਼ਨੀਵਾਰ ਨੂੰ ਸਤ੍ਹਾ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀ ਮੱਧਮ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਸ਼ਾਹੀਨ-3 ਦਾ ਸਫ਼ਲ ਉਡਾਣ ਪ੍ਰੀਖਣ ਕੀਤਾ ਹੈ। ਇਹ ਮਿਜ਼ਾਈਲ 2,750 ਕਿਲੋਮੀਟਰ ਤੱਕ ਦੇ ਟੀਚੇ 'ਤੇ ਨਿਸ਼ਾਨਾ ਵਿੰਨ੍ਹ ਸਕਦੀ ਹੈ ਜਿਸ ਦੀ ਹੱਦ 'ਚ ਭਾਰਤ ਦੇ ਕਈ ਸ਼ਹਿਰ ਆਉਂਦੇ ਹਨ। ਫੌਜ ਦੀ ਮੀਡੀਆ ਇਕਾਈ 'ਇੰਟਰ ਸਰਵਿਸੇਜ ਪਲਬਿਲ ਰਿਲੇਸ਼ੰਸ' ਨੇ ਇਕ ਬਿਆਨ 'ਚ ਕਿਹਾ ਕਿ ਪ੍ਰੀਖਣ ਉਡਾਣ ਦਾ ਉਦੇਸ਼ ਹਥਿਆਰ ਪ੍ਰਣਾਲੀ ਦੇ ਵੱਖ-ਵੱਖ ਡਿਜਾਈਨ ਅਤੇ ਤਕਨੀਕੀ ਮਾਪਦੰਡਾਂ ਦੀ ਮੁੜ ਜਾਂਚ ਕਰਨਾ ਸੀ।

ਇਹ ਵੀ ਪੜ੍ਹੋ : ਪਾਕਿ ਦੀ ਅੱਤਵਾਦ ਰੋਕੂ ਅਦਾਲਤ ਨੇ ਹਾਫਿਜ਼ ਸਈਦ ਨੂੰ 2 ਹੋਰ ਮਾਮਲਿਆਂ 'ਚ ਸੁਣਾਈ ਸਜ਼ਾ

'ਡਾਨ' ਅਖ਼ਬਾਰ ਮੁਤਾਬਕ ਸ਼ਾਹੀਨ-ਤਿੰਨ ਮਿਜ਼ਾਈਲ ਦੀ ਮਾਰੂ ਸਮਰੱਥਾ 2,750 ਕਿਲੋਮੀਟਰ ਤੱਕ ਹੈ। ਭਾਰਤ ਦੇ ਉੱਤਰ-ਪੂਰਬੀ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਦੇ ਸਭ ਤੋਂ ਦੂਰ ਦੇ ਬਿੰਦੂ ਤੱਕ ਪਹੁੰਚਣ 'ਚ ਇਹ ਸਮਰੱਥ ਹੈ। ਇਹ ਮਿਜ਼ਾਈਲ ਠੋਸ ਈਂਧਨ ਅਤੇ ਪੋਸਟ-ਸੇਪਰੇਸ਼ਨ ਐਲਟੀਟਿਊਡ ਕਰੈਕਸ਼ਨ (ਪੀ.ਐੱਸ.ਏ.ਸੀ.) ਪ੍ਰਣਾਲੀ ਨਾਲ ਲੈਸ ਹੈ।

ਇਹ ਵੀ ਪੜ੍ਹੋ : ਯੂਰਪੀਅਨ ਯੂਨੀਅਨ ਰੂਸੀ ਕੋਲੇ 'ਤੇ ਪਾਬੰਦੀ ਲਾਉਣ ਲਈ ਸਹਿਮਤ

ਅਖ਼ਬਾਰ ਮੁਤਾਬਕ ਠੋਸ ਈਂਧਨ ਤੇਜ਼ੀ ਨਾਲ ਪ੍ਰਤੀਕਿਰਿਆ ਸਮਰਥਾਵਾਂ ਲਈ ਅਨੁਕੂਲ ਹਨ ਜਦਕਿ ਪੀ.ਐੱਸ.ਏ.ਸੀ. ਪ੍ਰਣਾਲੀ ਇਸ ਨੂੰ ਜ਼ਿਆਦਾ ਠੀਕ ਲਈ ਯੁੱਧ ਸਮੱਗਰੀ ਨੂੰ ਸਮਾਯੋਜਿਤ ਕਰਨ ਅਤੇ ਐਂਟੀ-ਬੈਲਿਸਟਿਕ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਤੋਂ ਬਚਣ ਦੀ ਸਮਰਥਨ ਪ੍ਰਦਾਨ ਕਰਦੀ ਹੈ। ਇਸ ਮਿਜ਼ਾਈਲ ਦਾ ਪਹਿਲੀ ਵਾਰ ਪ੍ਰੀਖਣ ਮਾਰਚ 2015 'ਚ ਕੀਤਾ ਗਿਆ ਸੀ। ਪਿਛਲੇ ਸਾਲ ਪਾਕਿਸਤਾਨੀ ਫੌਜ ਨੇ ਸਵਦੇਸ਼ 'ਚ ਵਿਕਸਿਤ ਬਾਬਰ ਕਰੂਜ਼ ਮਿਜ਼ਾਈਲ 1ਬੀ ਦੇ 'ਐਂਡਵਾਂਸਡ-ਰੇਂਜ' ਐਡੀਸ਼ਨ ਦਾ ਸਫ਼ਲ ਪ੍ਰੀਖਣ ਕੀਤਾ।

ਇਹ ਵੀ ਪੜ੍ਹੋ : PBKS vs GT : ਪੰਜਾਬ ਕਰੇਗੀ ਪਹਿਲਾਂ ਬੱਲੇਬਾਜ਼ੀ, ਬੇਅਰਸਟੋ ਟੀਮ 'ਚ ਸ਼ਾਮਲ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar