ਅੱਤਵਾਦ ਨੂੰ ਹਮਾਇਤ ਦੇਣਾ ਬੰਦ ਨਾ ਕਰਨ ਤੱਕ ਪਾਕਿ ਨਾਲ ਗੱਲਬਾਤ ਨਹੀਂ ਹੋਵੇਗੀ : ਭਾਰਤੀ ਰਾਜਦੂਤ

05/24/2019 5:40:02 PM

ਵਾਸ਼ਿੰਗਟਨ (ਭਾਸ਼ਾ)- ਆਮ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੱਡੇ ਬਹੁਮਤ ਨਾਲ ਜਿੱਤ ਤੋਂ ਕੁਝ ਹੀ ਘੰਟੇ ਬਾਅਦ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਜਦੋਂ ਤੱਕ ਪਾਕਿਸਤਾਨ ਅੱਤਵਾਦ ਦੀ ਹਮਾਇਤ ਕਰਨ ਦੀ ਆਪਣੀ ਰਾਜਨੀਤੀ ਨੂੰ ਨਹੀਂ ਛੱਡਦਾ, ਉਦੋਂ ਤੱਕ ਭਾਰਤ ਉਸ ਨਾਲ ਗੱਲਬਾਤ ਨਹੀਂ ਕਰੇਗਾ। ਪੁਲਵਾਮਾ ਹਮਲੇ ਤੋਂ ਬਾਅਦ ਰਾਸ਼ਟਰਵਾਦ ਆਮ ਚੋਣਾਂ ਵਿਚ ਵੱਡਾ ਮੁੱਦਾ ਸੀ। ਸ਼੍ਰਿੰਗਲਾ ਨੇ ਇਥੇ ਅਮਰੀਕੀ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਦੋਹਾਂ ਦੱਖਣੀ ਏਸ਼ੀਆਈ ਗੁਆਂਢੀ ਮੁਲਕਾਂ ਵਿਚਾਲੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਸ਼ਾਂਤੀ ਵਾਰਤਾ ਦੀ ਜ਼ਿੰਮੇਵਾਰੀ ਹੁਣ ਪਾਕਿਸਤਾਨ ਦੇ ਮੋਢਿਆਂ 'ਤੇ ਹੈ। ਰਾਜਦੂਤ ਨੇ ਅਮਰੀਕੀ ਪੱਤਰਕਾਰਾਂ ਦੇ ਇਕ ਸਮੂਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਕੋਈ ਦੇਸ਼ ਅੱਤਵਾਦ ਦੀ ਰਾਜਨੀਤੀ ਦੇ ਹਥਿਆਰ ਦੇ ਤੌਰ 'ਤੇ ਇਸਤੇਮਾਲ ਕਰਦਾ ਰਹੇਗਾ ਅਤੇ ਭਾਰਤ ਉਸ ਨੀਤੀ ਤੋਂ ਪ੍ਰਭਾਵਿਤ ਹੁੰਦਾ ਰਹੇਗਾ, ਉਦੋਂ ਤੱਕ ਕਿਸੇ ਵੀ ਭਾਰਤੀ ਸਰਕਾਰ ਨੂੰ ਅਜਿਹੇ ਦੇਸ਼ ਨਾਲ ਗੱਲਬਾਤ ਕਰਨ ਦਾ ਫਤਵਾ ਨਹੀਂ ਮਿਲੇਗਾ।

ਭਾਰਤ-ਪਾਕਿ ਸਬੰਧਾਂ ਦੇ ਭਵਿੱਖ 'ਤੇ ਕੀਤੇ ਗਏ ਸਵਾਲ ਦੇ ਜਵਾਬ ਵਿਚ ਸ਼੍ਰਿੰਗਲਾ ਨੇ ਕਿਹਾ ਕਿ ਪਾਕਿਸਤਾਨ ਜਿਸ ਦਿਨ ਆਪਣੇ ਮਤਲਬ ਲਈ ਅੱਤਵਾਦ ਦੀ ਵਰਤੋਂ ਕਰਨੀ ਬੰਦ ਕਰ ਦੇਵੇਗਾ। ਮੈਨੂੰ ਲੱਗਦਾ ਹੈ ਕਿ ਉਸ ਦਿਨ ਸਰਕਾਰ ਆਪਣੇ ਦਾਇਰੇ ਅੰਦਰ ਰਹਿੰਦੇ ਹੋਏ ਆਪਣੇ ਗੁਆਂਢੀ ਮੁਲਕ ਨਾਲ ਬਿਹਤਰ ਸਬੰਧਾਂ ਦੀ ਸ਼ੁਰੂਆਤ ਕਰੇਗੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਹਰ ਭਾਰਤੀ ਦੀ ਇੱਛਾ ਪਾਕਿਸਤਾਨ ਨਾਲ ਬਿਹਤਰ ਸਬੰਧ ਰੱਖਣ ਦੀ ਹੈ।

ਤੁਸੀਂ ਬੰਗਲਾਦੇਸ਼, ਨੇਪਾਲ, ਭੂਟਾਨ, ਸ਼੍ਰੀਲੰਕਾ, ਮਾਲਦੀਵ, ਅਫਗਾਨਿਸਤਾਨ ਦੇ ਨਾਲ ਸਾਡੇ ਸਬੰਧਾਂ ਨੂੰ ਦੇਖੋ। ਸਾਡੇ ਸਬੰਧ ਬਹੁਤ ਚੰਗੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਚੋਣਾਂ ਵਿਚ ਜ਼ਬਰਦਸਤ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੰਦੇ ਹੋਏ ਖੇਤਰੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਉਨ੍ਹਾਂ ਦੇ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਜਤਾਈ ਸੀ।

Sunny Mehra

This news is Content Editor Sunny Mehra