ਪਾਕਿ ਨੇ ਜੰਮੂ-ਕਸ਼ਮੀਰ ਦੇ ਮੌਸਮ ਦਾ ਫੋਰਕਾਸਟ ਕਰਨਾ ਕੀਤਾ ਸ਼ੁਰੂ

05/11/2020 1:26:29 AM

ਇਸਲਾਮਾਬਾਦ (ਭਾਸ਼ਾ) - ਪਾਕਿਸਤਾਨ ਦੀ ਸਰਕਾਰੀ ਮੀਡੀਆ ਨੇ ਐਤਵਾਰ ਨੂੰ ਜੰਮੂ ਕਸ਼ਮੀਰ ਦੇ ਮੌਸਮ ਦੀ ਵਿਸਥਾਰ ਵਿਚ ਜਾਣਕਾਰੀ ਦੇਣ ਦੀ ਸ਼ੁਰੂਆਤ ਕੀਤੀ। ਇਹ ਕਦਮ ਭਾਰਤ ਵੱਲੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੇ ਮੌਸਮ ਦਾ ਫੋਰਕਾਸਟ ਜਾਰੀ ਕਰਨ ਦੀ ਸ਼ੁਰੂਆਤ ਤੋਂ ਕੁਝ ਦਿਨ ਬਾਅਦ ਚੁੱਕਿਆ ਗਿਆ ਹੈ। ਸਰਕਾਰੀ ਰੇਡੀਓ ਪਾਕਿਸਤਾਨ ਨੇ ਐਤਵਾਰ ਨੂੰ ਦੱਸਿਆ ਕਿ ਜੰਮੂ ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਅੰਸ਼ਕ ਰੂਪ ਤੋਂ ਬੱਦਲ ਛਾਏ ਰਹਿਣਗੇ ਅਤੇ ਮੀਂਹ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸ਼੍ਰੀਨਗਰ, ਪੁਲਵਾਮਾ, ਜੰਮੂ ਅਤੇ ਲੱਦਾਖ ਦੇ ਵਧ ਤੋਂ ਵਧ ਅਤੇ ਘਟੋਂ-ਘੱਟ ਤਾਪਮਾਨ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਰੇਡੀਓ ਪਾਕਿਸਤਾਨ ਕਸ਼ਮੀਰ ਦੀਆਂ ਖਬਰਾਂ ਨੂੰ ਵਿਸ਼ੇਸ਼ ਥਾਂ ਦਿੰਦਾ ਹੈ ਅਤੇ ਉਸ ਦੀ ਵੈੱਬਸਾਈਟ ਜੰਮੂ ਕਸ਼ਮੀਰ ਦੀਆਂ ਖਬਰਾਂ ਨੂੰ ਸਮਰਪਿਤ ਹੈ। ਸਰਕਾਰੀ ਪਾਕਿਸਤਾਨ ਟੈਲੀਵੀਜ਼ਨ ਵੀ ਜੰਮੂ ਕਸ਼ਮੀਰ ਦੀਆਂ ਖਬਰਾਂ ਨੂੰ ਲੈ ਕੇ ਵਿਸ਼ੇਸ਼ ਬੁਲੇਟਿਨ ਪ੍ਰਸਾਰਿਤ ਕਰਦਾ ਹੈ।
 

Khushdeep Jassi

This news is Content Editor Khushdeep Jassi