ਪਾਕਿਸਤਾਨ ਨੂੰ ਭਾਰਤ ਦੇ ਖਿਲਾਫ ਪਰਾਕਸੀ ਜੰਗ ਬੰਦ ਕਰਨੀ ਚਾਹੀਦੀ : ਭਾਰਤੀ ਹਾਈ ਕਮਿਸ਼ਨ

05/24/2019 1:12:12 PM

ਇਸਲਾਮਾਬਾਦ — ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨ ਅਜੇ ਬਿਸਾਰਿਆ ਨੇ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਦੇ ਖਿਲਾਫ ਪਰਾਕਸੀ ਜੰਗ ਬੰਦ ਕਰਕੇ ਨਵੀਂ ਦਿੱਲੀ ਨਾਲ ਵਿਸ਼ਵਾਸ ਬਹਾਲੀ ਦੇ ਉਪਾਵਾਂ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਿਸਾਰੀਆ ਨੇ ਪਾਕਿਸਤਾਨੀ ਨਿਊਜ਼ ਵੈਬਸਾਈਟ 'ਇੰਡਿਪੈਂਡੈਂਟ ਉਰਦੂ ਡਾਟ ਕਾਮ' ਨੂੰ ਇਕ ਇੰਟਰਵਿਊ ਵਿਚ ਕਿਹਾ,  ਦੁਵੱਲੇ ਸੰਬੰਧਾਂ ਵਿਚ ਵਿਸ਼ਵਾਸ ਦੀ ਕਮੀ ਹੈ। ਸਾਡਾ ਮੰਨਣਾ ਹੈ ਕਿ ਸੰਬੰਧਾਂ ਨੂੰ ਅੱਗੇ ਲੈ ਜਾਣ ਲਈ ਵਿਸ਼ਵਾਸ ਬਹਾਲੀ ਮਹੱਤਵਪੂਰਣ ਹੈ।'

ਡਿਪਲੋਮੈਟਿਕ ਨੇ ਕਿਹਾ ਕਿ ਦੋਵਾਂ ਗੁਆਂਢੀਆਂ ਵਿਚਕਾਰ ਦੁਵੱਲੇ ਸੰਬੰਧਾਂ ਨੂੰ ਅੱਗੇ ਲੈ ਜਾਣ ਲਈ ਭਾਰਤ ਦੇ ਖਿਲਾਫ ਪਰਾਕਸੀ ਜੰਗ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ,' ਅਸੀਂ ਕਈ ਸਾਲਾਂ ਤੋਂ ਪਰਾਕਸੀ ਜੰਗ ਬਾਰੇ ਗੱਲਬਾਤ ਕਰ ਰਹੇ ਹਾਂ। ਅੱਤਵਾਦ ਲਈ ਪਾਕਿਸਤਾਨੀ ਜ਼ਮੀਨ ਦਾ ਇਸਤੇਮਾਲ ਬੰਦ ਹੋਣਾ ਚਾਹੀਦਾ ਹੈ। ਕਈ ਸਾਲਾਂ ਤੋਂ ਭਾਰਤ ਦੇ ਖਿਲਾਫ ਇਹ ਪਰਾਕਸੀ ਜੰਗ ਜਾਰੀ ਹੈ।'
ਬਿਸਾਰੀਆ ਨੇ ਕਿਹਾ ਕਿ ਭਾਰਤ 'ਚ ਆਮ ਰਾਏ ਹੈ ਕਿ ਪਾਕਿਸਤਾਨ ਦੇ ਨਾਲ ਸਾਡੇ ਸੰਬੰਧ ਚੰਗੇ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਤਾਂ ਹੀ ਹੋ ਸਕਦਾ ਹੈ ਜਦੋਂ ਅੱਤਵਾਦ ਬੰਦ ਹੋਵੇ।