ਹੁਣ ਪਾਕਿ ਵਿਦੇਸ਼ ਮੰਤਰੀ ਸੋਸ਼ਲ ਮੀਡੀਆ 'ਤੇ ਹੋਏ ਟਰੋਲ, ਉੱਡਿਆ ਮਜ਼ਾਕ

08/12/2019 1:06:48 PM

 ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਚੀਨ ਦੌਰਾ ਇਨੀਂ ਦਿਨੀਂ ਚਰਚਾ ਵਿਚ ਹੈ। ਕੁਰੈਸ਼ੀ ਦੇ ਚੀਨ ਦੌਰੇ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ। ਕਸ਼ਮੀਰ ਮਾਮਲੇ 'ਤੇ ਗੱਲਬਾਤ ਕਰਨ ਚੀਨ ਪਹੁੰਚੇ ਕੁਰੈਸ਼ੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਹੋਟਲ ਸਟਾਫ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਹਨ।

 

ਇਸ ਵੀਡੀਓ ਕਲਿਪ 'ਤੇ ਜਿੱਥੇ ਕੁਝ ਪਾਕਿਸਤਾਨੀ ਲੋਕ ਆਪਣੀ ਭੜਾਸ ਕੱਢ ਰਹੇ ਹਨ, ਉੱਥੇ ਕੁਝ ਯੂਜ਼ਰਸ ਮਜ਼ੇ ਲੈ ਰਹੇ ਹਨ। ਇਕ ਯੂਜ਼ਰ ਨੇ ਲਿਖਿਆ,'ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਦਦ ਮੰਗਣ ਲਈ ਪਹੁੰਚੇ ਪਰ ਉਹ ਸਿਰਫ ਹੋਟਲ ਸਟਾਫ ਨੂੰ ਹੀ ਮਿਲ ਸਕੇ। ਉਨ੍ਹਾਂ ਨੇ ਇਹ ਵੀਡੀਓ ਬਣਾ ਕੇ ਟੀ.ਵੀ. ਚੈਨਲਾਂ ਨੂੰ ਭੇਜ ਦਿੱਤਾ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਚੀਨ ਵਿਚ ਉਨ੍ਹਾਂ ਦਾ ਕਿੰਨਾ ਜ਼ੋਰਦਾਰ ਸਵਾਗਤ ਹੋਇਆ।''

ਇਕ ਹੋਰ ਯੂਜ਼ਰ ਨੇ ਮਜ਼ਾਕੀਆ ਅੰਦਾਜ਼ ਵਿਚ ਲਿਖਿਆ,''ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਚੀਨ ਦਾ ਸਫਲ ਦੌਰਾ। ਉਨ੍ਹਾਂ ਨੇ ਹੋਟਲ ਸਟਾਫ ਨਾਲ ਹਰ ਤਰ੍ਹਾਂ ਦੀ ਡਿਸ਼ ਬਾਰੇ ਚਰਚਾ ਕੀਤੀ।''

ਇਕ ਹੋਰ ਯੂਜ਼ਰ ਨੇ ਲਿਖਿਆ,''ਜਦੋਂ ਕਿਤੇ ਵੀ ਮਦਦ ਨਾ ਮਿਲੀ ਤਾਂ ਆਖਿਰਕਾਰ ਕਸ਼ਮੀਰ ਮਾਮਲੇ 'ਤੇ ਹੋਟਲ ਸਟਾਫ ਨੂੰ ਆਪਣੇ ਨਾਲ ਲਿਆਉਣ ਵਿਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਸਫਲ ਰਹੇ।''

ਇਕ ਪਾਕਿਸਤਾਨੀ ਯੂਜ਼ਰ ਨੇ ਲਿਖਿਆ,''ਇਹ ਬਹੁਤ ਹੀ ਦੁੱਖਦਾਈ ਹੈ ਕਿ ਇੰਨੇ ਮੁਸ਼ਕਲ ਹਾਲਾਤ ਵਿਚ ਪਾਕਿਸਤਾਨ ਵਿਚ ਕਿੰਨੀ ਕਾਇਰ ਲੀਡਰਸ਼ਿਪ ਹੈ। ਵਿਦੇਸ਼ ਮੰਤਰੀ ਕੁਰੈਸ਼ੀ ਦੀ ਚੀਨ ਯਾਤਰਾ ਵੀ ਬਹੁਤ ਦੁੱੱਖਦਾਈ ਰਹੀ। ਕੀ ਉਹ ਉੱਥੇ ਸਿਰਫ ਵੇਟਰਾਂ ਅਤੇ ਹੋਟਲ ਸਟਾਫ ਨੂੰ ਮਿਲਣ ਗਏ ਸੀ?''

ਇਕ ਹੋਰ ਪਾਕਿਸਤਾਨੀ ਯੂਜ਼ਰ ਨੇ ਲਿਖਿਆ,''ਵੱਡੀ ਟਿਪ ਮਿਲਣ ਦੇ ਬਦਲੇ ਹੋਟਲ ਸਟਾਫ ਨੂੰ ਸਾਡੇ ਵਿਦੇਸ਼ ਮੰਤਰੀ ਦੇ ਸਵਾਗਤ ਵਿਚ ਲਾਈਨ ਵਿਚ ਖੜ੍ਹਾ ਕਰ ਦਿੱਤਾ ਗਿਆ ਤਾਂ ਜੋ ਉਹ ਦਿਖਾ ਸਕਣ ਕਿ ਚੀਨੀ ਲੋਕਾਂ ਨੇ ਉਨ੍ਹਾਂ ਨੂੰ ਕਿੰਨੀ ਚੰਗੀ ਤਰ੍ਹਾਂ ਵਿਦਾਈ ਦਿੱਤੀ।''

ਇਕ ਹੋਰ ਯੂਜ਼ਰ ਨੇ ਤੰਜ਼ ਕੱਸਦਿਆਂ ਕਿਹਾ,''ਅਸੀਂ ਉੱਥੇ ਕਸ਼ਮੀਰ 'ਤੇ ਸਮਰਥਨ ਜੁਟਾਉਣ ਲਈ ਗਏ ਸੀ ਪਰ ਰੈਸਟੋਰੈਂਟ ਬ੍ਰਾਂਚ ਖੋਲ੍ਹ ਕੇ ਆ ਗਏ।''

ਇਕ ਹੋਰ ਯੂਜ਼ਰ ਨੇ ਲਿਖਿਆ,''ਸਾਡੇ ਵਿਦੇਸ਼ ਮੰਤਰੀ ਦਿਖਾ ਰਹੇ ਹਨ ਕਿ ਉਨ੍ਹਾਂ ਕੋਲ ਕਿੰਨਾ ਫ੍ਰੀ ਟਾਈਮ ਹੈ। ਉਹ ਸਿਰਫ ਕਿਚਨ ਡਿਪਲੋਮੈਸੀ ਵਿਚ ਹੀ ਸਮੱਰਥ ਹਨ।''

Vandana

This news is Content Editor Vandana