ਪਾਕਿ-ਅਫਗਾਨ ਸਰਹੱਦ 'ਤੇ ਸੁਰੱਖਿਆ ਬਲਾਂ ਵੱਲੋਂ ਗੋਲੀਬਾਰੀ, 1 ਦੀ ਮੌਤ ਤੇ 6 ਜ਼ਖਮੀ

12/01/2020 2:31:50 PM

ਇਸਲਾਮਾਬਾਦ (ਬਿਊਰੋ): ਚਮਨ-ਸਪਿਨ ਬੋਲਡਕ (ਅਫਗਾਨਿਸਤਾਨ-ਪਾਕਿਸਤਾਨ) ਸਰਹੱਦੀ ਗੇਟ ਖੇਤਰ ਵਿਚ ਪਾਕਿਸਤਾਨ ਫਰੰਟੀਅਰ ਕੋਰ (ਐੱਫ.ਸੀ.) ਵੱਲੋਂ ਨਿਹੱਥੇ ਪਸ਼ਤੂਨਾਂ 'ਤੇ ਕੀਤੀ ਗਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਡਾਨ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਪਸ਼ਤੂਨ ਵਪਾਰੀ ਜਦੋਂ ਆਪਣੇ ਸਾਮਾਨ ਦੇ ਨਾਲ ਪੈਦਲ ਸਰਹੱਦ ਪਾਰ ਕਰ ਰਹੇ ਸਨ ਤਾਂ ਕੁਝ ਸੀਮਾ ਅਧਿਕਾਰੀਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਹਾਂ ਪੱਖਾਂ ਵਿਚ ਬਹਿਸ ਹੋ ਗਈ। 

ਦੋਸਤਾਨਾ ਗੇਟ 'ਤੇ ਇਕੱਠੇ ਹੋਏ ਪ੍ਰਦਰਸ਼ਨਕਾਰੀ ਵਪਾਰੀਆਂ ਨੇ ਸੁਰੱਖਿਆ ਕਰਮੀਆਂ ਨੂੰ ਗੇਟ ਖੋਲ੍ਹਣ ਦੀ ਅਪੀਲ ਕੀਤੀ। ਮਨਾ ਕਰਨ 'ਤੇ ਵਪਾਰੀਆਂ ਨੇ ਕਰਮੀਆਂ 'ਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੇਟ ਦੇ ਨੇੜੇ ਟਾਇਰ ਸਾੜ ਦਿੱਤਾ। ਸਥਿਤੀ ਉਦੋਂ ਹਿੰਸਕ ਹੋ ਗਈ ਅਤੇ ਜਦੋਂ ਸੁਰੱਖਿਆ ਕਰਮੀਆਂ ਨੇ ਪ੍ਰਦਰਸ਼ਨਕਾਰੀ ਵਪਾਰੀਆਂ 'ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਵਿਚ 2 ਬੱਚਿਆਂ ਸਮੇਤ 7 ਲੋਕ ਜ਼ਖਮੀ ਹੋ ਗਏ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਕੁਈਨਜ਼ਲੈਂਡ ਰਾਜ ਨੇ ਖੋਲ੍ਹੇ ਬਾਰਡਰ, ਅਜੀਜ਼ਾਂ ਨੂੰ ਇੰਝ ਮਿਲੇ ਪਰਿਵਾਰ

ਸੂਤਰਾਂ ਨੇ ਦੱਸਿਆਆ ਜ਼ਖਮੀਆਂ ਨੂੰ ਚਮਨ ਦੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੇ ਦੌਰਾਨ ਉਹਨਾਂ ਵਿਚੋ ਇਕ ਦੀ ਮੌਤ ਹੋ ਗਈ। ਘਟਨਾ ਦੀ ਪੁਸ਼ਟੀ ਕਰਦਿਆਂ ਚਮਨ ਦੇ ਸਹਾਇਕ ਕਮਿਸ਼ਨਰ ਜ਼ਕੁੱਲਾਹ ਦੁਰਾਨੀ ਨੇ ਕਿਹਾ ਕਿ ਚਾਰ ਜ਼ਖਮੀਆਂ ਨੂੰ ਕਵੇਟਾ ਦੇ ਸਿਵਲ ਹਸਪਤਾਲ ਦੇ ਟ੍ਰਾਮਾ ਸੈਂਟਰ ਵਿਚ ਟਰਾਂਸਫਰ ਕਰ ਦਿੱਤਾ ਗਿਆ ਹੈ। ਨਾਗਰਿਕਾਂ 'ਤੇ ਹਮਲੇ ਦੀ ਨਿੰਦਾ ਕਰਦਿਆਂ ਪਸ਼ਤੂਨ ਤਹਫੁਜ ਅੰਦੋਲਨ (ਪੀ.ਟੀ.ਐੱਮ.) ਦੇ ਨੇਤਾ ਮੋਹਸਿਨ ਡਾਵਰ ਨੇ ਪਾਕਿਸਤਾਨ ਸਰਕਾਰ ਨੂੰ ਪੁੱਛਿਆ ਕੀ ਨਾਗਰਿਕਾਂ 'ਤੇ ਹਮਲਾ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇਗੀ ਜਾਂ ਨਹੀਂ।

Vandana

This news is Content Editor Vandana