ਹੁਣ ਪਾਕਿ ਕੁੜੀਆਂ ਨੇ ਵੀ ਕੀਤੀ ਪੁਲਵਾਮਾ ਹਮਲੇ ਦੀ ਨਿੰਦਾ

02/20/2019 2:06:19 PM

ਇਸਲਾਮਾਬਾਦ (ਬਿਊਰੋ)— ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਦੀ ਪੂਰੀ ਦੁਨੀਆ ਵਿਚ ਨਿੰਦਾ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਪੂਰੀ ਦੁਨੀਆ ਨੇ ਪਾਕਿਸਤਾਨ ਨੂੰ ਝਾੜ ਪਾਈ ਹੈ। ਭਾਰਤੀ ਲੋਕ ਇਸ ਘਟਨਾ ਮਗਰੋਂ ਦੁਖੀ ਹਨ ਅਤੇ ਉਨ੍ਹਾਂ ਦੇ ਮਨ ਵਿਚ ਕਾਫੀ ਗੁੱਸਾ ਹੈ। ਇਸ ਮਾਮਲੇ 'ਤੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਭਾਵਨਾਵਾਂ ਦਾ ਖੁੱਲ੍ਹ ਕੇ ਇਜ਼ਹਾਰ ਕੀਤਾ ਹੈ। ਪਾਕਿਸਤਾਨ ਦੇ ਸੋਸ਼ਲ ਮੀਡੀਆ 'ਤੇ ਵੀ ਇਸ ਮਾਮਲੇ 'ਤੇ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

ਪਾਕਿਸਤਾਨ ਦੀ ਇਕ ਮਹਿਲਾ ਪੱਤਰਕਾਰ ਸੇਹਰ ਮਿਰਜ਼ਾ ਨੇ 19 ਫਰਵਰੀ ਨੂੰ ਆਪਣੇ ਦਿਲ ਦੀ ਗੱਲ ਕੀਤੀ। ਮਿਰਜ਼ਾ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਤਸਵੀਰ ਪੋਸਟ ਕੀਤੀ, ਜਿਸ ਵਿਚ ਉਹ ਇਕ ਤਖਤੀ ਲੈ ਕੇ ਖੜ੍ਹੀ ਦਿੱਸ ਰਹੀ ਹੈ। ਤਖਤੀ 'ਤੇ ਲਿਖਿਆ ਹੈ,''ਮੈਂ ਇਕ ਪਾਕਿਸਤਾਨੀ ਹਾਂ ਅਤੇ ਮੈਂ ਪੁਲਵਾਮਾ ਹਮਲੇ ਦੀ ਨਿੰਦਾ ਕਰਦੀ ਹਾਂ।'' ਇਸ ਦੇ ਨਾਲ ਹੀ ਤਖਤੀ 'ਤੇ #Anti Hate Challenge ਅਤੇ #No To War ਲਿਖਿਆ ਹੈ। ਮਿਰਜ਼ਾ ਦੀ ਤਸਵੀਰ ਨਾਲ ਲਿਖਿਆ ਹੈ,''ਮੈਂ ਦੇਸ਼ਭਗਤੀ ਲਈ ਇਨਸਾਨੀਅਤ ਦਾ ਸੌਦਾ ਨਹੀਂ ਕਰਾਂਗੀ।'' ਤਸਵੀਰ ਦੇ ਕੈਪਸ਼ਨ ਵਿਚ #We Stand India  ਅਤੇ #No to Terrorism ਵੀ ਲਿਖਿਆ ਹੈ। ਮਹਿਲਾ ਪੱਤਰਕਾਰ ਸੇਹਰ ਮਿਰਜ਼ਾ ਇਸ ਤਸਵੀਰ ਜ਼ਰੀਏ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਹ ਭਾਰਤ ਦੇ ਨਾਲ ਹੈ ਅਤੇ ਅੱਤਵਾਦ ਦੇ ਵਿਰੁੱਧ ਹੈ।

PunjabKesari

ਸੋਸ਼ਲ ਮੀਡੀਆ ਫੇਸਬੁੱਕ 'ਤੇ ਇਕ ਅਕਾਊਂਟ 'ਅਮਨ ਕੀ ਆਸ਼ਾ' ਹੈ। ਇਸ ਵਿਚ ਵੀ ਸੇਹਰ ਮਿਰਜ਼ਾ ਨੇ ਇਕ ਸੰਦੇਸ਼ ਲਿਖਿਆ ਹੈ ਅਤੇ ਨਾਲ ਹੀ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਕੁਝ ਹੋਰ ਕੁੜੀਆਂ ਵੀ ਹੱਥ ਵਿਚ ਤਖਤੀ ਫੜੀ ਨਜ਼ਰ ਆ ਰਹੀਆਂ ਹਨ। ਇਸ ਫੇਸਬੁੱਕ ਪੇਜ 'ਤੇ ਮਿਰਜ਼ਾ ਲਿਖਦੀ ਹੈ,''ਕਸ਼ਮੀਰ ਵਿਚ ਹੋਏ ਦਰਦਨਾਕ ਅੱਤਵਾਦੀ ਹਮਲੇ ਵਿਚ ਕਈ ਨਿਰਦੋਸ਼ ਲੋਕ ਮਾਰੇ ਗਏ। ਸਾਨੂੰ ਇਸ ਦਾ ਬਹੁਤ ਦੁੱਖ ਹੈ। ਅਜਿਹੇ ਸਮੇਂ ਵਿਚ ਇਸ ਗੱਲ ਦੀ ਲੋੜ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਅੱਗੇ ਆਉਣ ਅਤੇ ਉਹ ਯੁੱਧ ਤੇ ਅੱਤਵਾਦ ਵਿਰੁੱਧ ਆਵਾਜ਼ ਚੁੱਕਣ।'' 

ਅਸੀਂ #Anti Hate Challenge ਸ਼ੁਰੂ ਕੀਤਾ ਹੈ। ਅਸੀਂ ਇਸ ਹਮਲੇ ਦੀ ਨਿੰਦਾ ਕਰਦੇ ਹਾਂ। ਅਸੀਂ ਆਪਣੇ ਭਾਰਤੀ ਦੋਸਤਾਂ ਦੇ ਨਾਲ ਹਾਂ ਅਤੇ ਪਾਕਿਸਤਾਨੀ ਦੋਸਤਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜਾ ਕੋਈ ਵੀ ਸਾਡੇ ਵਾਂਗ ਮਹਿਸੂਸ ਕਰ ਰਿਹਾ ਹੈ, ਉਹ ਸਾਡੀ ਮੁਹਿੰਮ ਵਿਚ ਸਾਡਾ ਸਾਥ ਦੇਵੇ। ਸੇਹਰ ਮਿਰਜ਼ਾ ਨੇ ਇਸ ਪੋਸਟ ਵਿਚ ਸਾਹਿਰ ਲੁਧਿਆਨਵੀ ਦੀਆਂ ਲਾਈਨਾਂ ਵੀ ਲਿਖੀਆਂ ਹਨ, ਜੋ ਇਸ ਤਰ੍ਹਾਂ ਹਨ--
''ਖੂਨ ਭਾਵੇਂ ਸਾਡਾ ਹੋਵੇ ਜਾਂ ਉਨ੍ਹਾਂ ਦਾ, ਖੂਨ ਤਾਂ ਇਨਸਾਨ ਦਾ ਹੀ ਹੈ।
ਯੁੱਧ ਭਾਵੇਂ ਪੂਰਬ ਵਿਚ ਹੋਵੇ ਜਾਂ ਪੱਛਮ ਵਿਚ, ਇਹ ਹੈ ਤਾਂ ਵਿਸ਼ਵ ਸਾਂਤੀ ਦੀ ਹੱਤਿਆ ਹੀ।
ਭਾਵੇਂ ਘਰ ਵਿਚ ਬੰਬ ਚਲਾਏ ਜਾਣ ਜਾਂ ਫਿਰ ਸਰਹੱਦ 'ਤੇ, ਆਤਮਾ ਤਾਂ ਜ਼ਖਮੀ ਹੁੰਦੀ ਹੀ ਹੈ।
ਯੁੱਧ ਖੁਦ ਵਿਚ ਇਕ ਸਮੱਸਿਆ ਹੈ, ਫਿਰ ਯੁੱਧ ਕਿਵੇਂ ਕਿਸੇ ਸਮੱਸਿਆ ਦਾ ਹੱਲ ਕਰੇਗਾ?
ਅੱਜ ਇਹ ਅੱਗ ਹੋਰ ਖੂਨ ਵਰ੍ਹਾਏਗੀ, ਕੱਲ੍ਹ ਭੁੱਖ ਅਤੇ ਕਮੀ ਲਿਆਵੇਗੀ।''

PunjabKesari


Vandana

Content Editor

Related News