ਪਨਾਮਾ ਘਪਲੇ ''ਚ ਜਾਂਚ ਲਈ ਪਾਕਿ ਸੁਪਰੀਮ ਕੋਰਟ ਨੇ ਬਣਾਇਆ ਬੈਂਚ

11/18/2017 4:12:46 AM

ਇਸਲਾਮਾਬਾਦ— ਪਨਾਮਾ ਪੇਪਰਜ਼ ਘਪਲੇ 'ਚ ਪਾਕਿਸਤਾਨ ਦੇ ਨਾਗਰਿਕਾਂ ਦੀ ਸ਼ਮੂਲੀਅਤ ਦੀ ਜਾਂਚ ਲਈ ਸੁਪਰੀਮ ਕੋਰਟ ਨੇ 2 ਮੈਂਬਰੀ ਇਕ ਬੈਂਚ ਦਾ ਗਠਨ ਕੀਤਾ ਹੈ। 'ਦੁਨੀਆ ਨਿਊਜ਼' ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਸਬੰਧ ਵਿਚ ਜਮਾਤ-ਏ-ਇਸਲਾਮੀ ਦੇ ਮੁਖੀ ਅਤੇ ਵਕੀਲ ਤਾਰਿਕ ਅਸਦ ਨੇ ਇਕ ਰਿੱਟ ਦਾਇਰ ਕੀਤੀ ਹੈ। ਜਸਟਿਸ ਏਜਾਜ਼ ਅਫਜ਼ਲ ਇਸ ਬੈਂਚ ਦੇ ਮੁਖੀ ਹੋਣਗੇ। ਦੂਸਰੇ ਮੈਂਬਰ ਦਾ ਨਾਂ ਜਸਟਿਸ ਮਕਬੂਲ ਬਾਕਿਰ ਹੈ। ਪਿਛਲੇ ਸਾਲ ਅਪ੍ਰੈਲ ਵਿਚ ਕੀਤੇ ਗਏ ਪਨਾਮਾ ਪੇਪਰਜ਼ ਖੁਲਾਸੇ 'ਚ 295 ਪਾਕਿਸਤਾਨੀ ਨਾਗਰਿਕਾਂ ਦੇ ਨਾਂ ਹਨ, ਜਿਨ੍ਹਾਂ ਨੇ ਆਪਣੇ ਕਾਲੇ ਧਨ ਨੂੰ ਚਿੱਟਾ ਬਣਾਉਣ ਲਈ ਵਿਦੇਸ਼ਾਂ 'ਚ ਫਰਜ਼ੀ ਕੰਪਨੀਆਂ ਬਣਾਈਆਂ ਅਤੇ ਦੇਸ਼ ਤੋਂ ਬਾਹਰ ਧਨ ਭੇਜਿਆ। ਇਸ ਖੁਲਾਸੇ ਦਾ ਸਭ ਤੋਂ ਜ਼ਿਆਦਾ ਅਸਰ ਪਾਕਿਸਤਾਨ 'ਚ ਸੱਤਾਧਾਰੀ ਨਵਾਜ਼ ਸ਼ਰੀਫ ਪਰਿਵਾਰ 'ਤੇ ਪਿਆ।