19 ਫਰਵਰੀ ਨੂੰ ਕੁਲਭੂਸ਼ਣ ਖਿਲਾਫ ਆਈ.ਸੀ.ਜੇ. ਨੂੰ ਸਬੂਤ ਦੇਵੇਗਾ ਪਾਕਿ

02/09/2019 9:31:22 PM

ਇਸਲਾਮਾਬਾਦ— ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਸਾਬਕਾ ਇੰਡੀਅਨ ਨੇਵੀ ਅਫਸਰ ਕੁਲਭੂਸ਼ਣ ਜਾਧਵ ਦੀ ਖਤਰਨਾਕ ਗਤੀਵਿਧੀਆਂ ਦੇ ਖਿਲਾਫ ਸਾਰੇ ਸਬੂਤ 19 ਫਰਵਰੀ ਨੂੰ ਅੰਤਰਰਾਸ਼ਟਰੀ ਕੋਰਟ (ਆਈ.ਸੀ.ਜੇ.) ਨੂੰ ਸੌਂਪੇ ਜਾਣਗੇ। ਪਾਕਿਸਤਾਨ ਦੀ ਮਿਲਟਰੀ ਕੋਰਟ ਨੇ 48 ਸਾਲਾ ਜਾਧਵ ਨੂੰ ਜਾਸੂਸੀ ਦੇ ਦੋਸ਼ਾਂ 'ਚ ਅਪ੍ਰੈਲ 2017 'ਚ ਮੌਤ ਦੀ ਸਜ਼ਾ ਦਿੱਤੀ ਸੀ। ਭਾਰਤ ਨੇ ਇਸ ਫੈਸਲੇ ਖਿਲਾਫ ਉਸ ਸਾਲ ਆਈ.ਸੀ.ਜੇ. 'ਚ ਅਪੀਲ ਕੀਤੀ ਸੀ। ਆਈ.ਸੀ.ਜੇ. ਨੇ ਭਾਰਤ ਦੀ ਅਪੀਲ 'ਤੇ ਫੈਸਲਾ ਕਰਨ ਤੱਕ ਜਾਧਵ ਦੀ ਸਜ਼ਾ 'ਤੇ ਰੋਕ ਲਗਾ ਰੱਖੀ ਹੈ।

ਭਾਰਤ ਨੇ ਕਾਰਵਾਈ ਨੂੰ ਦੱਸਿਆ ਦਿਖਾਵਾ
ਭਾਰਤ ਤੇ ਪਾਕਿਸਤਾਨ ਨੇ ਆਈ.ਸੀ.ਜੇ. 'ਚ ਪਹਿਲਾਂ ਹੀ ਆਪਣੀਆਂ ਵਿਸਤ੍ਰਿਤ ਅਰਜ਼ੀਆਂ ਤੇ ਜਵਾਬ ਦਾਖਲ ਕਰ ਰੱਖੇ ਹਨ। ਆਈ.ਸੀ.ਜੇ. ਨੇ ਜਾਧਵ ਮਾਮਲੇ 'ਤੇ ਅਗਲੀ ਸੁਣਵਾਈ ਦੀ ਤਰੀਕ 18 ਤੋਂ 21 ਫਰਵਰੀ 2019 ਰੱਖੀ ਹੈ। ਭਾਰਤ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਾ ਆਇਆ ਹੈ। ਉਸ ਦਾ ਕਹਿਣਾ ਹੈ ਕਿ ਜਾਧਵ ਨੂੰ ਈਰਾਨ ਤੋਂ ਕਿੱਡਨੈਪ ਕਰ ਲਿਆ ਗਿਆ ਸੀ। ਭਾਰਤ ਜਾਧਵ ਨੂੰ ਹਮੇਸ਼ਾ ਨੇਵੀ ਤੋਂ ਰਿਟਾਇਰ ਅਫਸਰ ਕਹਿੰਦਾ ਆਇਆ ਹੈ ਜੋ ਕਿ ਈਰਾਨ 'ਚ ਆਪਣਾ ਬਿਜ਼ਨੈੱਸ ਕਰ ਰਹੇ ਸਨ। ਭਾਰਤ ਨੇ ਸਾਫ ਕਰ ਦਿੱਤਾ ਕਿ ਦੇਸ਼ ਦੀ ਸਰਕਾਰ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। 

ਇਸ ਦੌਰਾਨ ਭਾਰਤ ਨੇ ਪਾਕਿਸਤਾਨ 'ਤੇ ਜਾਧਵ ਨੂੰ ਕੂਟਨੀਤਿਕ ਪਹੁੰਚ ਦੇਣ ਤੋਂ ਇਨਕਾਰ ਕਰਨ ਵਿਆਨਾ ਸੰਧੀ ਦਾ ਉਲੰਘਣ ਕਰਨ ਦਾ ਦੋਸ਼ ਲਗਾਇਆ। ਆਪਣੇ ਜਵਾਬ 'ਚ ਪਾਕਿਸਤਾਨ ਨੇ ਆਈ.ਸੀ.ਜੇ. 'ਚ ਕਿਹਾ ਕਿ ਵਿਆਨਾ ਸੰਧੀ ਜਾਂ ਦੂਤਘਰ ਸਬੰਧ, 1963 ਸਿਰਫ ਕਾਨੂੰਨੀ ਤੌਰ 'ਤੇ ਦਾਖਲ ਹੋਣ ਵਾਲੇ ਲੋਕਾਂ 'ਤੇ ਲਾਗੂ ਹੁੰਦਾ ਹੈ ਉਸ ਦੇ ਅੰਦਰ ਜਾਸੂਸੀ ਦੀਆਂ ਗਤੀਵਿਧੀਆਂ ਨਹੀਂ ਆਉਂਦੀ ਹੈ। ਭਾਰਤ ਕਹਿੰਦਾ ਰਿਹਾ ਹੈ ਕਿ ਪਾਕਿਸਤਾਨ 'ਚ ਮਿਲਟਰੀ ਕੋਰਟ ਵਲੋਂ ਜਾਧਵ ਦੀ ਸੁਣਵਾਈ ਇਕ ਦਿਖਾਵਾ ਹੈ।


Baljit Singh

Content Editor

Related News