ਪਾਕਿ ਨੇ ਮਲੀਹਾ ਲੋਧੀ ਨੂੰ ਹਟਾ ਕੇ ਅਕਰਮ ਨੂੰ UN ''ਚ ਬਣਾਇਆ ਵਿਸ਼ੇਸ਼ ਦੂਤ

10/01/2019 2:50:32 AM

ਇਸਲਾਮਾਬਾਦ - ਪਾਕਿਸਤਨ ਨੇ ਸੋਮਵਾਰ ਨੂੰ ਮਲੀਹਾ ਲੋਧੀ ਨੂੰ ਹਟਾ ਕੇ ਮੁਨੀਰ ਅਕਰਮ ਨੂੰ ਸੰਯੁਕਤ ਰਾਸ਼ਟਰ 'ਚ ਦੇਸ਼ ਦਾ ਸਥਾਈ ਨੁਮਾਇੰਦਾ ਨਿਯੁਕਤ ਕੀਤਾ ਹੈ। ਇਕ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕਾ ਤੋਂ ਵਾਪਸ ਪਾਕਿ ਆਏ ਹਨ, ਜਿਥੇ ਉਨ੍ਹਾਂ ਨੇ ਪਿਛਲੇ ਹਫਤੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਆਪਣੇ ਪਹਿਲੇ ਭਾਸ਼ਣ 'ਚ ਕਸ਼ਮੀਰ ਦਾ ਮੁੱਦਾ ਚੁੱਕਿਆ ਸੀ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਆਖਿਆ ਕਿ ਰਾਜਦੂਤ ਮੁਨੀਰ ਅਕਰਮ ਨੂੰ ਨਿਊਯਾਰਕ 'ਚ ਸੰਯੁਕਤ ਰਾਸ਼ਟਰ 'ਚ ਡਾ. ਮਲੀਹਾ ਲੋਧੀ ਦੀ ਥਾਂ ਪਾਕਿਸਤਾਨ ਦਾ ਸਥਾਈ ਨੁਮਾਇੰਦਾ ਨਿਯੁਕਤ ਕੀਤਾ ਗਿਆ ਹੈ। ਹਾਲਾਂਕਿ ਮਲੀਹਾ ਲੋਧੀ ਨੂੰ ਹਟਾਉਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ।

Khushdeep Jassi

This news is Content Editor Khushdeep Jassi