ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰਤ ਨੇ ਦੱਖਣੀ ਏਸ਼ੀਆਈ ਦੇਸ਼ਾਂ ਨੂੰ ਛੱਡਿਆ ਪਿੱਛੇ, ਚੀਨ ’ਤੇ ਉਮੀਦਾਂ ਲਾਈ ਬੈਠਾ ਪਾਕਿ

01/18/2021 2:30:18 AM

ਪੇਸ਼ਾਵਰ-ਕੋਰੋਨਾ ਵੈਕਸੀਨ ਸ਼ੁਰੂ ਕਰਨ ਦੇ ਮਾਮਲੇ ’ਚ ਭਾਰਤ ਨੇ ਆਪਣੇ ਗੁਆਂਢੀ ਦੇਸ਼ ਤੋਂ ਬਾਜ਼ੀ ਮਾਰ ਲਈ ਹੈ। ਉੱਥੇ ਪਾਕਿਸਤਾਨ ਸਮੇਤ ਦੱਖਣੀ ਏਸ਼ੀਆ ਦੇ ਕਈ ਮੁਲਕਾਂ ’ਚ ਅਜੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਨਹੀਂ ਹੋ ਸਕੀ ਹੈ। ਭਾਰਤ ’ਚ 16 ਜਨਵਰੀ ਤੋਂ ਕੋਰੋਨਾ ਵੈਕਸੀਨ ਦਾ ਪ੍ਰੋਗਰਾਮ ਪੂਰੇ ਦੇਸ਼ ’ਚ ਜੰਗੀ ਪੱਧਰ ’ਤੇ ਸ਼ੁਰੂ ਹੋ ਗਿਆ ਹੈ ਜਦਕਿ ਗੁਆਂਢੀ ਮੁਲਕ ਪਾਕਿਸਤਾਨ ਕੋਰੋਨਾ ਵੈਕਸੀਨ ਨੂੰ ਲੈ ਕੇ ਚੀਨ ’ਤੇ ਆਸ ਲਾਈ ਬੈਠਾ ਹੈ। ਸਾਇਨੋਫਾਰਮ ਵੱਲੋਂ ਬਣਾਈ ਗਈ ਸਿਨੋਵੈਕ ਟ੍ਰਾਇਲ ’ਤੇ ਹਨ। ਇਸ ਵੈਕਸੀਨ ਦੇ ਟ੍ਰਾਇਲ ਦੇ ਤਿੰਨ ਪੜਾਅ ਪੂਰੇ ਹੋ ਚੁੱਕੇ ਹਨ। ਉਮੀਦ ਕੀਤੀ ਜਾ ਰੀ ਹੈ ਕਿ ਫਰਵਰੀ ਦੇ ਮੱਧ ਤੱਕ ਸਾਇਨੋਫਾਰਮ ਵੈਕਸੀਨ ਦੀ ਪਹਿਲੀ ਖੇਪ ਪਹੁੰਚ ਜਾਵੇਗੀ। ਹਥਿਆਰਾਂ ਨੂੰ ਲੈ ਕੇ ਭਾਰਤ ਨਾਲ ਮੁਕਾਬਲੇ ਦੇ ਦਾਅਵੇ ਕਰਨ ਵਾਲਾ ਪਾਕਿਸਤਾਨ ਵੈਕਸੀਨ ਨੂੰ ਲੈ ਕੇ ਚੀਨ ਤੋਂ ਉਮੀਦਾਂ ਲਾਈ ਬੈਠਾ ਹੈ। ਰੂਸ ਅਤੇ ਚੀਨ ਦੀ ਵੈਕਸੀਨ ਤੋਂ ਇਲਾਵਾ ਪਾਕਿਸਤਾਨ ਬਾਇਓਨਟੈੱਕ, ਫਾਈਜ਼ਰ ਅਤੇ ਮੋਡੇਰਨਾ ਦੀ ਵੈਕਸੀਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ -‘ਜ਼ਿਆਦਾ ਕੰਮ ਕਰਨ ਵਾਲਿਆਂ ’ਚ ਵਧਦੈ ਤਣਾਅ’

ਪਾਕਿਸਤਾਨ ਦੀ ਇਕ ਪ੍ਰਮੁੱਖ ਅਖਬਾਰ 'ਡਾਨ' ਦੇ ਆਨਲਾਈਨ ਅੰਕ ਵਿਚ ਦਿੱਤੀ ਗਈ ਖਬਰ ਮੁਤਾਬਕ ਡਰੱਗ ਰੈਗੂਲੇਟਰੀ ਅਥਾਰਟੀ ਆਫ ਪਾਕਿਸਤਾਨ ਨੇ ਐਸਟ੍ਰਾਜੇਨੇਕਾ ਦੇ ਕੋਵਿਡ-19 ਨੂੰ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਦੇ ਦਿੱਤੀ ਹੈ। ਚੀਨ ਦੀ ਸਰਕਾਰੀ ਕੰਪਨੀ ਸਿਨੋਫਾਰਮਾ ਦੇ ਟੀਕੇ ਨੂੰ ਅਗਲੇ 2 ਹਫਤਿਆਂ ਵਿਚ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਇਹ ਟੀਕਾ ਪਾਕਿਸਤਾਨ ਨੂੰ ਦੁਪਾਸੜ ਸਮਝੌਤੇ ਅਧੀਨ ਮਿਲ ਸਕਦਾ ਹੈ ਕਿਉਂਕਿ ਇਸ ਦੀ ਤਿਆਰੀ ਭਾਰਤ ਵਿਚ ਹੋ ਰਹੀ ਹੈ। ਇਸ ਪ੍ਰਵਾਨਗੀ ਨਾਲ ਕੋਵਾਕਸ ਪ੍ਰੋਗਰਾਮ ਅਧੀਨ ਮਿਲਣ ਵਾਲੇ ਟੀਕੇ ਦਾ ਰਾਹ ਸਾਫ ਹੋ ਗਿਆ ਹੈ। 

ਇਹ ਵੀ ਪੜ੍ਹੋ -ਹੈਰਿਸ ਨੂੰ ਸਹੁੰ ਚੁੱਕਾਏਗੀ ਪਹਿਲੀ ਲਾਤੀਨੀ ਅਮਰੀਕੀ ਜੱਜ

ਡਬਲਿਊ. ਐੱਚ.ਓ. ਦੀ ਇਸ ਕੌਮਾਂਤਰੀ ਪਹਿਲ ਅਧੀਨ  ਪਾਕਿਸਤਾਨ ਨੂੰ 20 ਫੀਸਦੀ ਆਬਾਦੀ ਲਈ ਮੁਫਤ ਟੀਕਾ ਮਿਲੇਗਾ। ਡਾਨ ਨੇ ਇਮਰਾਨ ਦੇ ਵਿਸ਼ੇਸ਼ ਸਿਹਤ ਸਲਾਹਕਾਰ ਡਾ. ਫੈਜ਼ਲ ਸੁਲਤਾਨ ਦਾ ਧਿਆਨ ਜਦੋਂ ਭਾਰਤ ਨਾਲ ਵਪਾਰਕ ਪਾਬੰਦੀਆਂ ਵੱਲ ਦਿਵਾਇਆ ਤਾਂ ਉਨ੍ਹਾਂ ਕਿਹਾ ਕਿ ਜੀਵਨ ਰੱਖਿਅਕ ਦਵਾਈਆਂ ਦੀ ਦਰਾਮਦ ਕੀਤੀ ਜਾ ਸਕਦੀ ਹੈ। ਇਹ ਸੱਚ ਹੈ ਕਿ ਜਿਨ੍ਹਾਂ ਦੇਸ਼ਾਂ ਨੇ ਵੈਕਸੀਨ ਦੀ ਤਿਆਰੀ ਵਿਚ ਨਿਵੇਸ਼ ਕੀਤਾ ਹੈ, ਉਹ ਪਹਿਲਾਂ ਆਪਣੇ ਲੋਕਾਂ ਲਈ ਇਸ ਨੂੰ ਤਿਆਰ ਕਰਨਗੇ ਪਰ ਅਸੀਂ ਇਸ ਨੂੰ ਲੈਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਕੁਝ ਹੋਰ ਵੈਕਸੀਨ ਨੂੰ ਪ੍ਰਵਾਨਗੀ ਵੀ ਦਿਆਂਗੇ। ਇਨ੍ਹਾਂ ਵਿਚ ਸਿਨੋਫਾਰਮਾ ਦਾ ਟੀਕਾ ਵੀ ਸ਼ਾਮਲ ਹੈ। ਸਾਡੀ ਆਬਾਦੀ ਹੁਣ ਵੱਧ ਗਈ ਹੈ, ਇਸ ਲਈ ਸਾਨੂੰ ਕਈ ਦੇਸ਼ਾਂ ਤੋਂ ਵੈਕਸੀਨ ਦੀ ਲੋੜ ਪਏਗੀ। ਪਾਕਿਸਤਾਨ ਇਹ ਜਾਣਦਾ ਹੈ ਕਿ ਚੀਨ ਦੀ ਵੈਕਸੀਨ ਭਾਰਤੀ ਵੈਕਸੀਨ ਦੇ ਮੁਕਾਬਲੇ ਕਾਫੀ ਮਹਿੰਗੀ ਹੈ।

ਇਹ ਵੀ ਪੜ੍ਹੋ -ਨਾਮਜ਼ਦ ਉਪ ਰਾਸ਼ਟਰਪਤੀ ਕਮਲਾ ਹੈਰਿਸ ਸੋਮਵਾਰ ਨੂੰ ਸੈਨੇਟ ਤੋਂ ਦੇਵੇਗੀ ਅਸਤੀਫਾ

ਉਂਝ ਆਪਣੀ ਇੱਜ਼ਤ ਅਤੇ ਜਾਨ ਬਚਾਉਣ ਦੀ ਕੋਸ਼ਿਸ਼ ਅਧੀਨ ਇਮਰਾਨ ਸਰਕਾਰ ਜਾਣਦੀ ਹੈ ਕਿ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਵਿਰੁੱਧ ਜੰਗ ਜਿੱਤਣ ਲਈ ਉਸ ਨੂੰ ਭਾਰਤ ਕੋਲੋਂ ਮਦਦ ਲੈਣੀ ਹੀ ਹੋਵੇਗੀ। ਦੁਨੀਆ ਦੇ ਵੱਡੇ-ਵੱਡੇ ਦੇਸ਼ ਵੀ ਭਾਰਤ ਕੋਲੋਂ ਹੀ ਮਦਦ ਮੰਗ ਰਹੇ ਹਨ। ਭਾਰਤ ਵਿਚ ਪ੍ਰਵਾਨ ਦੋਵੇਂ ਹੀ ਟੀਕੇ ਦੁਨੀਆ ਦੇ ਦੂਜੇ ਟੀਕਿਆਂ ਨਾਲੋਂ ਕਾਫੀ ਸਸਤੇ ਹਨ। ਇਸ ਕਾਰਣ ਇਮਰਾਨ ਸਰਕਾਰ ਇਨ੍ਹਾਂ ਨੂੰ ਲੈਣਾ ਚਾਹੇਗੀ। ਪਾਕਿਸਤਾਨ ਸਰਕਾਰ ਲਈ ਮੁਸ਼ਕਲ ਇਹ ਹੈ ਕਿ ਅੱਤਵਾਦ ਅਤੇ ਭਾਰਤ ਵਿਰੋਧੀ ਸਰਗਰਮੀਆਂ ਨੂੰ ਹੱਲਾਸ਼ੇਰੀ ਦਿੰਦੇ ਰਹਿਣ ਕਾਰਣ ਉਸ ਦੇ ਭਾਰਤ ਨਾਲ ਰਿਸ਼ਤੇ ਬਹੁਤ ਖਰਾਬ ਹਨ। ਇਮਰਾਨ ਦੀ ਸਰਕਾਰ ਮੋਦੀ ਸਰਕਾਰ ਦੇ ਸਾਹਮਣੇ ਮਦਦ ਮੰਗਣ ਲਈ ਝਿਜਕ ਰਹੀ ਹੈ। ਪਾਕਿਸਤਾਨ ਸਰਕਾਰ ਨੇ ਵਿਚਕਾਰਲਾ ਰਾਹ ਲੱਭਣ ਲਈ ਕੋਸ਼ਿਸ਼ ਕਰਦੇ ਹੋਏ ਸੂਬਾਈ ਸਰਕਾਰਾਂ ਅਤੇ ਨਿੱਜੀ ਸੈਕਟਰ ਨੂੰ ਵਿਦੇਸ਼ਾਂ ਤੋਂ ਟੀਕੇ ਖਰੀਦਣ ਦੀ ਛੋਟ ਦੇ ਦਿੱਤੀ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar