ਪਾਕਿਸਤਾਨ ਨੇ 2 ਭਾਰਤੀ ਕੈਦੀ ਕੀਤੇ ਰਿਹਾਅ, 700 ਅਜੇ ਵੀ ਜੇਲ੍ਹ 'ਚ ਬੰਦ

02/15/2023 11:41:32 AM

ਇਸਲਾਮਾਬਾਦ (ਏਐਨਆਈ): ਪਾਕਿਸਤਾਨ ਸਰਕਾਰ ਨੇ ਮੰਗਲਵਾਰ ਨੂੰ ਦੋ ਭਾਰਤੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਅਤੇ ਅਟਾਰੀ-ਵਾਹਗਾ ਸਰਹੱਦ ਰਾਹੀਂ ਦੇਸ਼ ਵਾਪਸ ਭੇਜ ਦਿੱਤਾ। ਇਕ ਕੈਦੀ ਨੇ ਖੁਲਾਸਾ ਕੀਤਾ ਕਿ ਪਾਕਿਸਤਾਨ ਵਿਚ ਲਗਭਗ 700 ਹੋਰ ਭਾਰਤੀ ਆਪਣੀ ਸਜ਼ਾ ਕੱਟ ਰਹੇ ਹਨ। ਪ੍ਰੋਟੋਕੋਲ ਅਫਸਰ ਅਰੁਣ ਪਾਲ ਅਨੁਸਾਰ ਰਾਜੂ ਪੰਜ ਸਾਲ ਪਹਿਲਾਂ ਗ਼ਲਤੀ ਨਾਲ ਪਾਕਿਸਤਾਨ ਵਿੱਚ ਦਾਖਲ ਹੋ ਗਿਆ ਸੀ ਅਤੇ ਦੂਜੇ ਕੈਦੀ ਗੈਂਬਰਾ ਰਾਮ ਨੇ ਪਾਕਿਸਤਾਨ ਦੀ ਜੇਲ੍ਹ ਵਿੱਚ ਕਰੀਬ ਢਾਈ ਸਾਲ ਬਿਤਾਏ।

ਪੜ੍ਹੋ ਇਹ ਅਹਿਮ ਖ਼ਬਰ- ਵੱਡਾ ਖੁਲਾਸਾ: ਚੀਨ ਦੇ ਵਿਗਿਆਨੀ 4 ਸਾਲ ਤੋਂ ਚਲਾ ਰਹੇ ਜਾਸੂਸੀ ਮਿਸ਼ਨ 'ਕਲਾਊਡ ਚੇਜਰ'

ਗੈਂਬਰਾ ਰਾਮ ਨੇ ਦੱਸਿਆ ਕਿ "ਉਸ ਨੇ ਇੱਕ ਕੁੜੀ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੀ ਸਰਹੱਦ ਪਾਰ ਕੀਤੀ। ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਨੂੰ ਛੇ ਮਹੀਨਿਆਂ ਤੱਕ ਬਹੁਤ ਤਸੀਹੇ ਦਿੱਤੇ ਗਏ। ਛੇ ਮਹੀਨਿਆਂ ਬਾਅਦ ਉਸ ਨੂੰ ਇੱਕ ਹੋਰ ਜੇਲ੍ਹ ਭੇਜ ਦਿੱਤਾ ਗਿਆ, ਜਿੱਥੇ ਉਸ ਨੇ 21 ਮਹੀਨੇ ਬਿਤਾਏ।" ਗੈਂਬਰਾ ਰਾਮ ਨੇ ਅੱਗੇ ਦਸਿਆ ਕਿ "ਉਹ ਜਿਹੜੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ, ਉੱਥੇ 700 ਹੋਰ ਭਾਰਤੀ ਹਨ। ਉਹ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ ਅਤੇ ਬਹੁਤ ਰੋ ਰਹੇ ਹਨ। ਇੱਥੋਂ ਤੱਕ ਕਿ ਮੈਂ ਉਨ੍ਹਾਂ ਦੀ ਹਾਲਤ ਬਾਰੇ ਬਿਆਨ ਨਹੀਂ ਕਰ ਸਕਦਾ।" ਉਨ੍ਹਾਂ ਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਕਿ ਸਾਰੇ ਭਾਰਤੀਆਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਿਆ ਜਾਵੇ ਕਿਉਂਕਿ ਬਹੁਤ ਸਾਰੇ ਜੇਲ੍ਹਾਂ ਵਿੱਚ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ ਅਤੇ ਤਰਸਯੋਗ ਹਾਲਤ ਵਿੱਚ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana