Pok ''ਤੇ ਰਾਜਨਾਥ ਦੇ ਬਿਆਨ ਨੂੰ ਪਾਕਿਸਤਾਨ ਨੇ ਕੀਤਾ ਖਾਰਿਜ਼

06/15/2020 2:16:29 AM

ਇਸਲਾਮਾਬਾਦ - ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੇ ਬਾਰੇ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਨੂੰ ਪਾਕਿਸਤਾਨ ਨੇ ਐਤਵਾਰ ਨੂੰ ਖਾਰਿਜ਼ ਕੀਤਾ ਅਤੇ ਦੋਸ਼ ਲਗਾਇਆ ਕਿ ਇਹ ਜੰਮੂ ਕਸ਼ਮੀਰ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ। ਜੰਮੂ ਕਸ਼ਮੀਰ ਦੇ ਲਈ ਡਿਜ਼ੀਟਲ ਜਨ ਸੰਵਾਦ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਸਿੰਘ ਨੇ ਐਤਵਾਰ ਨੂੰ ਆਖਿਆ ਕਿ ਜਦ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੇ ਲੋਕ ਪਾਕਿਸਤਾਨ ਦੇ ਅਧਿਕਾਰ ਤੋਂ ਮੁਕਤ ਹੋਣਾ ਚਾਹੁੰਣਗੇ ਅਤੇ ਭਾਰਤ ਦਾ ਹਿੱਸਾ ਬਣਨਾ ਚਾਹੁੰਣਗੇ ਉਦੋਂ ਸੰਸਦ ਦਾ ਉਹ ਪ੍ਰਸਤਾਵ ਪੂਰਾ ਹੋਵੇਗਾ ਕਿ ਇਹ ਖੇਤਰ ਦੇਸ਼ ਦਾ ਅਭਿੰਨ ਹਿੱਸਾ ਹੈ।

ਉਥੇ ਹੀ ਸੰਸਦ ਵਿਚ ਪ੍ਰਸਤਾਵ ਪਾਸ ਕਰ ਚੁੱਕੀ ਹੈ ਕਿ ਜਿਸ ਵਿਚ ਪੀ. ਓ. ਕੇ. ਨੂੰ ਭਾਰਤ ਦਾ ਹਿੱਸਾ ਦੱਸਿਆ ਗਿਆ ਹੈ। ਰਾਜਨਾਥ ਸਿੰਘ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਆਖਿਆ ਹੈ ਕਿ ਉਨ੍ਹਾਂ ਦਾ ਬਿਆਨ ਜੰਮੂ ਕਸ਼ਮੀਰ ਤੋਂ ਧਿਆਨ ਹਟਾਉਣ ਦੀ ਇਕ ਹੋਰ ਕੋਸ਼ਿਸ਼ ਹੈ।

Khushdeep Jassi

This news is Content Editor Khushdeep Jassi