ਪਾਕਿ ਨੂੰ ਸ਼ਾਂਤੀ ਲਈ ਹੌਂਸਲਾ, ਦ੍ਰਿੜ੍ਹ ਇਰਾਦਾ ਤੇ ਏਕਤਾ ਦੀ ਲੋੜ : ਬਾਜਵਾ

05/19/2019 10:23:35 AM

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਕਿਹਾ ਕਿ ਦੇਸ਼ ਵਿਚ ਸ਼ਾਂਤੀ ਲਿਆਉਣ ਲਈ ਹੌਂਸਲਾ, ਦ੍ਰਿੜ੍ਹ ਇਰਾਦਾ ਅਤੇ ਏਕਤਾ ਦੀ ਵਚਨਬੱਧਤਾ ਲੋੜੀਂਦੀ ਹੈ। ਇੰਟਰ ਸਰਵਿਸਿਜ਼ ਦੇ ਬਿਆਨ ਮੁਤਾਬਕ ਬਾਜਵਾ ਨੇ ਦੇਸ਼ ਦੇ ਉੱਤਰ-ਪੱਛਮੀ ਆਦਿਵਾਸੀ ਜ਼ਿਲੇ ਉੱਤਰੀ ਵਜ਼ੀਰਿਸਤਾਨ ਵਿਚ ਸ਼ਨੀਵਾਰ ਨੂੰ ਜਵਾਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ,''ਅੱਤਵਾਦ ਵਿਰੁੱਧ ਸਫਲ ਯੁੱਧ ਦੇ ਬਾਅਦ ਸੁਰੱਖਿਆ ਨਾਲ ਜੁੜੇ ਮੁੱਦਿਆਂ ਵਿਚ ਹਾਲੇ ਵੀ ਕੁਝ ਚੁਣੌਤੀਆਂ ਹਨ। ਪਰ ਮੌਜੂਦਾ ਪਰੀਖਣ ਉਨੇ ਨਹੀਂ ਹਨ ਜਿੰਨੇ ਹਾਲ ਹੀ ਦੇ ਦਿਨਾਂ ਵਿਚ ਅੱਤਵਾਦ ਵਿਰੁੱਧ ਸਨ।''

ਫੌਜ ਮੁਖੀ ਉਸ ਖੇਤਰ ਵਿਚ ਫੌਜੀਆਂ ਨਾਲ ਵੀ ਮਿਲੇ ਜਿੱਥੇ ਹਾਲ ਹੀ ਵਿਚ ਸਰਹੱਦ ਪਾਰ ਹੋਏ ਹਮਲੇ ਵਿਚ ਤਿੰਨ ਪਾਕਿਸਤਾਨੀ ਫੌਜੀ ਮਾਰੇ ਗਏ ਸਨ। ਉਨ੍ਹਾਂ ਨੇ ਇਸ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਲਈ ਫੌਜੀਆਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਬਾਜਵਾ ਨੇ ਕਿਹਾ,''ਪਾਕਿਸਤਾਨ ਕੰਢਿਆਲੀ ਤਾਰ ਲਗਾਉਣ, ਨਵੇਂ ਕਿਲਿਆਂ ਅਤੇ ਚੌਕੀਆਂ ਦੇ ਨਿਰਮਾਣ ਅਤੇ ਸਰਹੱਦ ਦਾ ਪ੍ਰਭਾਵੀ ਢੰਗ ਨਾਲ ਪ੍ਰਬੰਧ ਕਰਨ ਲਈ ਐੱਫ.ਸੀ. ਫੌਜੀਆਂ ਦੀ ਤਾਕਤ ਵਿਚ ਵਾਧਾ ਕਰ ਰਿਹਾ ਹੈ।'' ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਦੀ ਸ਼ਾਂਤੀ ਪ੍ਰਕਿਰਿਆ ਵਿਚ ਪਾਕਿਸਤਾਨ ਦੀ ਸਕਰਾਤਮਕ ਭੂਮਿਕਾ ਜਾਰੀ ਹੈ ਪਰ ਉਹ ਵੀ ਕਿਸੇ ਅਣਡਿੱਠੀ ਘਟਨਾ ਦੀ ਤਿਆਰੀ ਦੇ ਰੂਪ ਵਿਚ ਸਰਹੱਦ 'ਤੇ ਵਾੜ ਲਗਾ ਰਹੇ ਹਨ। 

Vandana

This news is Content Editor Vandana