ਚੜ੍ਹਦੇ ਤੋਂ ਬਾਅਦ ਹੁਣ ਲਹਿੰਦਾ ਪੰਜਾਬ ਵੀ ਹੜ੍ਹ ਦੀ ਮਾਰ ਹੇਠ

08/21/2019 9:35:56 PM

ਲਾਹੌਰ— ਜਿਥੇ ਭਾਰਤ ਦੇ ਸੂਬੇ ਪੰਜਾਬ ਦੇ ਕਈ ਜ਼ਿਲੇ ਹੜ੍ਹਾਂ ਦੀ ਮਾਰ ਹੇਠ ਹਨ, ਉਥੇ ਹੀ ਹੁਣ ਸਤਲੁਜ ਨੇ ਗੁਆਂਢੀ ਮੁਲਕ ਪਾਕਿਸਤਾਨ ਦੇ ਪਿੰਡਾਂ 'ਚ ਵੀ ਕਹਿਰ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਲਹਿੰਦੇ ਪੰਜਾਬ ਦੇ ਜ਼ਿਲੇ ਕਸੂਰ ਦੇ ਅੱਧਾ ਦਰਜਨ ਪਿੰਡ ਹੜ੍ਹ ਦੀ ਮਾਰ ਹੇਠ ਆ ਚੁੱਕੇ ਹਨ। ਪਾਕਿਸਤਾਨੀ ਪੰਜਾਬ ਦੀ ਸਰਕਾਰ ਵੱਲੋਂ ਕਈ ਪਿੰਡ ਖਾਲੀ ਕਰਵਾਏ ਗਏ ਹਨ ਅਤੇ ਰੇਸਕਿਯੂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।

ਪਾਕਿਸਤਾਨੀ ਪੰਜਾਬ ਦੇ ਚੈਨਲ ਪੰਜਾਬੀ ਲਹਿਰ ਦੇ ਹਵਾਲੇ ਨਾਲ ਆ ਰਹੀਆਂ ਖਬਰਾਂ ਅਨੁਸਾਰ ਜ਼ਿਲ੍ਹਾ ਕਸੂਰ ਦੇ ਪਿੰਡ ਮਹੀਵਾਲ ਤੇ ਸਹਿਜਰਾ ਰਾਹੀਂ ਦਰਿਆ ਦਾ ਪਾਣੀ ਹੋਰ ਅੱਧੀ ਦਰਜਨ ਪਿੰਡਾਂ ਚੰਦਾ ਸਿੰਘ, ਭਿੱਖੀਵਿੰਡ, ਨਜ਼ਰ, ਜੁੰਮੇਵਾਲਾ, ਬੱਲੇਵਾਲਾ ਆਦਿ ਵੀ ਹੜ ਦੀ ਮਾਰ ਚ ਆ ਸਕਦੇ ਹਾਂ। ਸਰਕਾਰ ਵੱਲੋਂ ਲੋਕਾਂ ਤੇ ਪਸ਼ੂਆਂ ਆਦਿ ਨੂੰ ਕੱਢ ਕੇ ਸੁਰੱਖਿਅਤ ਥਾਵਾਂ ਤੇ ਲਿਜਾਣ ਦੇ ਪ੍ਰਬੰਧ ਕੀਤੇ ਗਏ ਹਨ। ਹਾਲੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

Baljit Singh

This news is Content Editor Baljit Singh