ਪਾਕਿਸਤਾਨ ਨੇ ਈਦ ਮੌਕੇ ਭਾਰਤੀ ਫਿਲਮਾਂ ਦੀ ਸਕ੍ਰੀਨਿੰਗ 'ਤੇ ਲਗਾਈ ਪਾਬੰਦੀ

05/25/2018 2:16:37 PM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਸਰਕਾਰ ਨੇ ਈਦ ਮੌਕੇ ਭਾਰਤੀ ਫਿਲਮਾਂ ਦੀ ਸਕ੍ਰੀਨਿੰਗ 'ਤੇ ਪਾਬੰਦੀ ਲਗਾ ਦਿੱਤੀ ਹੈ। ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਲੋਂ ਜਾਰੀ 24 ਮਈ ਦੇ ਨੋਟੀਫਿਕੇਸ਼ਨ ਮੁਤਾਬਕ ਛੁੱਟੀਆਂ ਦੇ ਹਫਤੇ ਬਾਅਦ ਈਦ ਤੋਂ ਦੋ ਦਿਨ ਪਹਿਲਾਂ ਭਾਰਤੀ ਅਤੇ ਵਿਦੇਸ਼ੀ ਫਿਲਮਾਂ ਦੀ ਪ੍ਰਦਰਸ਼ਨੀ ਅਤੇ ਸਕ੍ਰੀਨਿੰਗ 'ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਇਸ ਦੇ ਪਿੱਛੇ ਤਰਕ ਦਿੱਤਾ ਹੈ ਕਿ ਇਸ 'ਚ ਖੇਤਰੀ ਫਿਲਮਾਂ ਨੂੰ ਦੇਸ਼ 'ਚ ਬੜ੍ਹਾਵਾ ਮਿਲੇਗਾ। ਹਿੰਦੁਸਤਾਨੀ ਫਿਲਮਾਂ 'ਤੇ ਇਹ ਬੈਨ ਈਦ ਦੇ ਦੋ ਦਿਨ ਪਹਿਲਾਂ ਤੋਂ ਲੈ ਕੇ ਈਦ ਦੇ ਦੋ ਹਫਤੇ ਬਾਅਦ ਤਕ ਲਾਗੂ ਰਹੇਗਾ।

ਮੰਤਰਾਲੇ ਨੇ ਸਾਰੀਆਂ ਇਮਪੋਰਟਸ ਤੇ ਡਿਸਟ੍ਰੀਬਿਊਟਰਸ ਨੂੰ ਅਪੀਲ ਕੀਤੀ ਹੈ ਕਿ ਈਦ ਦੇ ਤਿਊਹਾਰ 'ਤੇ ਭਾਰਤੀ ਫਿਲਮਾਂ ਨੂੰ ਕਿਸੇ ਵੀ ਸਿਨੇਮਾ ਹਾਲ 'ਚ ਨਾ ਦਿਖਾਇਆ ਜਾਵੇ। ਪਾਕਿਸਤਾਨ 'ਚ ਭਾਰਤੀ ਫਿਲਮਾਂ 'ਤੇ ਲੱਗੀ ਪਾਬੰਦੀ ਕੋਈ ਨਵੀਂ ਨਹੀਂ ਹੈ, ਇਸ ਤੋਂ ਪਹਿਲਾਂ ਵੀ ਆਲਿਆ ਭੱਟ ਦੀ ਫਿਲਮ ਰਾਜੀ ਨੂੰ ਪਾਕਿਸਤਾਨ 'ਚ ਬੈਨ ਕੀਤਾ ਗਿਆ ਸੀ।