ਸੋਨੇ ਤੇ ਤਾਂਬੇ ਦੀਆਂ ਖਾਨਾਂ ਸਾਊਦੀ ਅਰਬ ਨੂੰ ਵੇਚਣ ਦੀ ਤਿਆਰੀ ’ਚ ਪਾਕਿਸਤਾਨ, ਭੜਕੇ ਲੋਕ

04/27/2024 12:10:02 PM

ਕਰਾਚੀ (ਇੰਟ)– ਪਾਕਿਸਤਾਨ ਦੇ ਬਲੋਚਿਸਤਾਨ ’ਚ ਸੋਨੇ ਸਮੇਤ ਕਈ ਖਣਿਜਾਂ ਦੇ ਭੰਡਾਰ ਹਨ। ਆਰਥਿਕ ਤੰਗੀ ਝੱਲ ਰਿਹਾ ਪਾਕਿਸਤਾਨ ਹੁਣ ਸੋਨੇ ਤੇ ਤਾਂਬੇ ਦੀਆਂ ਖਾਨਾਂ ਨੂੰ ਸਾਊਦੀ ਅਰਬ ਦੇ ਹੱਥ ਵੇਚਣ ਜਾ ਰਿਹਾ ਹੈ। ਦੱਸ ਦੇਈਏ ਕਿ ਇਨ੍ਹਾਂ ਖਾਨਾਂ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਸਾਊਦੀ ਅਰਬ ਰੈਕੋ ਡਿਕ ’ਚ ਬੈਰਿਕ ਗੋਲਡ ਕਾਰਪੋਰੇਸ਼ਨ ਦੇ ਕੰਟ੍ਰੋਲ ਵਾਲੀ ਖਾਨ ’ਚ ਹਿੱਸੇਦਾਰੀ ਪਾਉਣ ਦੇ ਨੇੜੇ ਪਹੁੰਚ ਗਿਆ ਹੈ। 

ਇਹ ਵੀ ਪੜ੍ਹੋ - ਕੈਨੇਡਾ 'ਚ ਹਾਦਸੇ ਦੌਰਾਨ ਫਿਰੋਜ਼ਪੁਰ ਦੇ ਨੌਜਵਾਨ ਦੀ ਮੌਤ, ਟਰਾਲੇ ਦੇ ਉੱਡੇ ਪਰਖੱਚੇ, 1 ਸਾਲ ਪਹਿਲਾਂ ਗਿਆ ਸੀ ਵਿਦੇਸ਼

‘ਬਲੂਮਬਰਗ’ ਦੀ ਰਿਪੋਰਟ ਅਨੁਸਾਰ ਸਾਊਦੀ ਅਰਬ ਪਾਕਿਸਤਾਨ ਦੀਆਂ ਖਾਨਾਂ ’ਚ 1 ਅਰਬ ਡਾਲਰ ਦਾ ਨਿਵੇਸ਼ ਕਰਨ ਵਾਲਾ ਹੈ। ਇਸ ਗੱਲ ਦਾ ਐਲਾਨ ਸਾਊਦੀ ਵਲੋਂ ਅਗਲੇ ਕੁਝ ਹਫ਼ਤਿਆਂ ’ਚ ਕੀਤਾ ਜਾ ਸਕਦਾ ਹੈ। ਇਸ ਖ਼ਬਰ ਤੋਂ ਬਾਅਦ ਪਾਕਿਸਤਾਨ ਦੇ ਲੋਕਾਂ ’ਚ ਨਾਰਾਜ਼ਗੀ ਹੈ। ਪਾਕਿਸਤਾਨੀ ਯੂਟਿਊਬਰ ਸ਼ੋਏਬ ਚੌਧਰੀ ਨੇ ਖਾਨ ਦੇ ਮੁੱਦੇ ਨੂੰ ਲੈ ਕੇ ਪਾਕਿਸਤਾਨ ਦੇ ਲੋਕਾਂ ਨਾਲ ਗੱਲ ਕੀਤੀ ਹੈ। ਪਾਕਿਸਤਾਨ ਦੇ ਲੋਕਾਂ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। 

ਇਹ ਵੀ ਪੜ੍ਹੋ - ਕੈਨੇਡਾ ਤੋਂ ਆਏ ਮੁੰਡੇ ਦਾ ਸ਼ਰਮਨਾਕ ਕਾਰਾ, ਪੈਸਿਆਂ ਲਈ ਪਿਤਾ ਦਾ ਚਾੜ੍ਹ ਦਿੱਤਾ ਕੁਟਾਪਾ (ਵੇਖੋ ਤਸਵੀਰਾਂ)

ਇਸ ਮਾਮਲੇ ਦੇ ਸਬੰਧ ਵਿਚ ਇਕ ਵਿਅਕਤੀ ਨੇ ਕਿਹਾ ਕਿ ਇਥੋਂ ਦੇ ਹੁਕਮਰਾਨ ਪੈਸੇ ਦੇ ਦਮ ’ਤੇ ਸਰਕਾਰ ’ਚ ਆਉਂਦੇ ਹਨ ਅਤੇ ਸਭ ਤੋਂ ਪਹਿਲਾਂ ਉਹ ਪੈਸਾ ਕਮਾਉਣ ’ਤੇ ਜ਼ੋਰ ਦਿੰਦੇ ਹਨ। ਉਸ ਨੇ ਕਿਹਾ ਕਿ ਪਾਕਿਸਤਾਨ ਨੂੰ ਕੋਈ ਹੋਰ ਚਲਾਉਂਦਾ ਹੈ, ਜਿਸ ਦੇ ਬਾਰੇ ਸਾਰੇ ਜਾਣਦੇ ਹਨ। ਉਸ ਦਾ ਇਸ਼ਾਰਾ ਪਾਕਿਸਤਾਨ ਦੀ ਫੌਜ ਵੱਲ ਸੀ।

ਇਹ ਵੀ ਪੜ੍ਹੋ - ਸੋਨੇ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, 71 ਹਜ਼ਾਰ ਤੋਂ ਹੇਠਾਂ ਡਿੱਗੀਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

rajwinder kaur

This news is Content Editor rajwinder kaur