ਪਾਕਿ ''ਚ ਪੁਲਸ ਨੇ ਬੁੱਧ ਦੀਆਂ ਪ੍ਰਾਚੀਨ ਮੁਰਤੀਆਂ ਕੀਤੀਆਂ ਜ਼ਬਤ

Friday, Oct 12, 2018 - 12:07 AM (IST)

ਪੇਸ਼ਾਵਰ— ਪਾਕਿਸਤਾਨ 'ਚ ਪੁਲਸ ਬੁੱਧ ਦੀਆਂ ਕਈ ਪ੍ਰਾਚੀਨ ਮੁਰਤੀਆਂ ਨੂੰ ਜ਼ਬਤ ਕੀਤਾ ਹੈ। ਤਸਕਰ ਇਨ੍ਹਾਂ ਮੁਰਤੀਆਂ ਨੂੰ ਬਾਹਰ ਭੇਜਣ ਦੀ ਕੋਸਿਸ਼ 'ਚ ਸਨ। ਪੁਲਸ ਨੇ ਖੈਬਰ ਪਖਤੂਨਖਵਾ ਦੇ ਐਬਟਾਬਾਦ ਜ਼ਿਲੇ ਤੋਂ ਗਿਲਗਿਤ ਬਾਲਟਿਸਤਾਨ ਜਾ ਰਹੀ ਇਕ ਯਾਤਰੀ ਗੱਡੀ ਤੋਂ ਮੁਰਤੀਆਂ ਜ਼ਬਤ ਕੀਤੀਆਂ ਹਨ। ਜ਼ਬਤ ਕੀਤੀਆਂ ਮੁਰਤੀਆਂ 'ਚ ਬੁੱਧ ਦੀਆਂ ਚਾਰ ਵੱਡੀਆਂ 'ਤੇ ਅੱਠ ਛੋਟੀਆਂ ਮੁਰਤੀਆਂ ਹਨ। ਐਬਟਾਬਾਦ ਛਾਵਨੀ ਦੇ ਡੀ.ਐੱਸ.ਪੀ. ਨੇ ਵੀਰਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਪ੍ਰਾਚੀਨ ਸਥਾਨ ਤੋਂ ਚੋਰੀ ਕੀਤੀਆਂ ਮੁਰਤੀਆਂ ਨੂੰ ਉੱਤਰੀ ਇਲਾਕੇ 'ਚ ਤਸਕਰੀ ਬਾਰੇ ਇਕ ਗੁੱਪਤ ਸੂਚਨਾ ਮਿਲੀ ਸੀ। ਸੂਚਨਾ ਦੇ ਆਧਾਰ 'ਤੇ ਪੁਲਸ ਨੇ ਮੁਸਲਿਮਾਬਾਦ ਇਲਾਕੇ 'ਚ ਇਕ ਗੱਡੀ ਦੀ ਤਲਾਸ਼ੀ ਲਈ। ਜਾਂਚ ਦੌਰਾਨ ਪੁਲਸ ਨੇ ਇਕ ਗੱਡੀ ਦਾ ਪਿੱਛਾ ਕੀਤਾ ਤੇ ਗੱਡੀ ਦੇ ਉੱਪਰ ਲੁਕਾ ਕੇ ਰੱਖੀਆਂ ਬੁੱਧ ਦੀਆਂ 11 ਮੁਰਤੀਆਂ ਬਰਾਮਦ ਕੀਤੀਆਂ। ਪੁਲਸ ਨੇ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।


Related News