ਹਿੰਦੂ ਵਿਰੋਧੀ ਪੋਸਟਰਾਂ ਕਾਰਨ ਇਮਰਾਨ ਸਰਕਾਰ ਨੇ ਮੁਅੱਤਲ ਕੀਤਾ ਨੇਤਾ

02/08/2020 11:04:55 PM

ਲਾਹੌਰ- ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸੱਤਾਧਾਰੀ ਤਹਿਰੀਕ-ਏ-ਇਨਸਾਫ ਪਾਰਟੀ ਨੇ ਘੱਟ ਗਿਣਤੀ ਹਿੰਦੂਆਂ ਨੂੰ ਟਾਰਗੇਟ ਕਰਕੇ ਇਤਰਾਜ਼ਯੋਗ ਪੋਸਟਰਾਂ ਵਿਚ ਫੋਟੋ ਨੂੰ ਲੈ ਕੇ ਆਪਣੇ ਲਾਹੌਰ ਜਨਰਲ ਸਕੱਤਰ ਨੂੰ ਮੁਅੱਤਲ ਕਰ ਦਿੱਤਾ ਹੈ। ਮੀਡੀਆ ਵਿਚ ਆਈ ਖਬਰ ਵਿਚ ਸ਼ਨੀਵਾਰ ਨੂੰ ਇਹ ਕਿਹਾ ਗਿਆ ਹੈ। 

ਇਮਰਾਨ ਸਰਕਾਰ ਦੇ ਨੇਤਾ ਮਿਆਂ ਅਕਰਮ ਉਸਮਾਨ ਨੇ ਕਸ਼ਮੀਰ ਇਕਜੁੱਟਤਾ ਦਿਵਸ ਦੇ ਸਿਲਸਿਲੇ ਵਿਚ ਇਹ ਪੋਸਟਰ ਲਗਵਾਏ ਸਨ। ਇਹਨਾਂ ਪੋਸਟਰਾਂ ਵਿਚ ਇਹ ਨਾਅਰਾ ਲਿਖਿਆ ਗਿਆ ਸੀ ਕਿ ਹਿੰਦੂ ਗੱਲ ਨਾਲ ਨਹੀਂ ....ਨਾਲ ਮੰਨਦਾ ਹੈ। ਇਸ ਨੂੰ ਲੈ ਕੇ ਉਸਮਾਨ ਦੀ ਸੋਸ਼ਲ ਮੀਡੀਆ ਤੇ ਉਹਨਾਂ ਦੀ ਪਾਰਟੀ ਨੇ ਨਿੰਦਾ ਕੀਤੀ। ਉਸਮਾਨ ਨੇ ਲਾਹੌਰ ਵਿਚ ਜਨਤਕ ਰੂਪ ਨਾਲ ਲਗਾਏ ਪੋਸਟਰਾਂ ਨੂੰ ਲੈ ਕੇ ਮੁਆਫੀ ਵੀ ਮੰਗੀ ਸੀ। ਜਿਓ ਨਿਊਜ਼ ਦੀ ਖਬਰ ਮੁਤਾਬਕ ਪਾਕਿਸਤਾਨ ਤਹੀਰੀਕ-ਏ-ਇਨਸਾਫ ਪਾਰਟੀ ਨੇ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਲਾਹੌਰ ਚੈਪਟਰ ਦੇ ਆਪਣੇ ਜਨਰਲ ਸਕੱਤਰ ਨੂੰ ਮੁਅੱਤਲ ਕਰ ਦਿੱਤਾ ਹੈ। ਪਾਰਟੀ ਨੇ ਉਸਮਾਨ ਨੂੰ ਇਕ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ। ਇਹ ਵਿਸ਼ਾ ਇਕ ਵਿਸ਼ੇਸ਼ ਕਮੇਟੀ ਨੂੰ ਭੇਜਿਆ ਗਿਆ ਹੈ। 

ਹਾਲਾਂਕਿ ਉਸਮਾਨ ਨੇ ਉਹਨਾਂ ਇਤਰਾਜ਼ਯੋਗ ਪੋਸਟਰਾਂ ਦੇ ਲਈ ਪ੍ਰਿੰਟਰ ਨੂੰ ਜ਼ਿੰਮੇਦਾਰ ਠਹਿਰਾਇਆ ਤੇ ਕਿਹਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ ਪਰ ਪ੍ਰਿੰਟਰ ਨੇ ਗਲਤੀ ਨਾਲ ਮੋਦੀ ਸ਼ਬਦ ਦੀ ਥਾਂ ਹਿੰਦੂ ਦੀ ਵਰਤੋਂ ਹੋ ਗਈ। ਉਹਨਾਂ ਨੇ ਟਵੀਟ ਕੀਤਾ ਕਿ ਮੈਂ ਸਰਹੱਦ ਦੇ ਦੋਵਾਂ ਪਾਸੇ ਰਹਿਣ ਵਾਲੇ ਸਾਰੇ ਸ਼ਾਂਤੀਪੂਰਨ ਹਿੰਦੂਆਂ ਤੋਂ ਮੁਆਫੀ ਮੰਗਦਾ ਹਾਂ। ਮੇਰੀ ਜਾਣਕਾਰੀ ਵਿਚ ਆਉਣ 'ਤੇ ਸਾਰੇ ਪੋਸਟਰਾਂ ਨੂੰ ਤੁਰੰਤ ਹਟਾ ਦਿੱਤਾ ਗਿਆ।

Baljit Singh

This news is Content Editor Baljit Singh