ਦੇਸ਼ਧ੍ਰੋਹ ਮਾਮਲੇ ''ਚ ਮੁਸ਼ਰੱਫ ਨੂੰ ਬਿਆਨ ਦਰਜ ਕਰਵਾਉਣ ਲਈ ਤਿੰਨ ਵਿਕਲਪ

03/25/2019 5:26:09 PM

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਦੇਸ਼ਧ੍ਰੋਹ ਦਾ ਸਾਹਮਣਾ ਕਰ ਰਹੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਨੂੰ ਇਸ ਮਾਮਲੇ ਵਿਚ ਆਪਣਾ ਬਿਆਨ ਰਿਕਾਰਡ ਕਰਾਉਣ ਲਈ ਸੋਮਵਾਰ ਨੂੰ ਤਿੰਨ ਵਿਕਲਪ ਦਿੱਤੇ। ਮੁਸ਼ੱਰਫ ਲੰਬੇਂ ਸਮੇਂ ਤੋਂ ਦੇਸ਼ਧ੍ਰੋਹ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਹਨ। ਵਰਤਮਾਨ ਸਮੇਂ ਵਿਚ ਉਹ ਵਿਦੇਸ਼ ਵਿਚ ਹਨ। 

ਮੁੱਖ ਜੱਜ ਆਸਿਫ ਸਈਦ ਖੋਸਾ ਦੀ ਅਗਵਾਈ ਵਾਲੀ ਬੈਂਚ ਨੇ ਮੁਸ਼ੱਰਫ ਦਾ ਇਸ ਮਾਮਲੇ ਵਿਚ ਬਿਆਨ ਦਰਜ ਕਰਾਉਣ ਲਈ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਦੇਸ਼ ਤੋਂ ਬਾਹਰ ਹਨ। ਉਹ ਅਗਲੀ ਸੁਣਵਾਈ 'ਤੇ ਅਦਾਲਤ ਵਿਚ ਹਾਜ਼ਰ ਹੋਣ ਜਾਂ ਆਪਣਾ ਬਿਆਨ ਵੀਡੀਓ ਲਿੰਕ ਜ਼ਰੀਏ ਦਰਜ ਕਰਾਉਣ ਜਾਂ ਉਨ੍ਹਾਂ ਦੇ ਵਕੀਲ ਸਲਮਾਨ ਸਫਦਰ ਮੁਸ਼ੱਰਫ ਵੱਲੋਂ ਬਿਆਨ ਦਰਜ ਕਰਨ। ਅਦਾਲਤ ਨੇ ਮੁਸ਼ੱਰਫ ਦੇ ਵਕੀਲ ਵੱਲੋਂ ਮਾਮਲੇ ਨੂੰ ਮੁਲਤਵੀ ਕਰਨ ਦੀ ਅਪੀਲ ਵੀ ਅਸਵੀਕਾਰ ਕਰ ਦਿੱਤੀ। ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀ ਸਰਕਾਰ ਨੇ ਮੁਸ਼ੱਰਫ ਵਿਰੁੱਧ ਨਵੰਬਰ 2007 ਵਿਚ ਵਾਧੂ ਸੰਵਿਧਾਨਕ ਐਮਰਜੈਂਸੀ ਸਥਿਤੀ ਲਾਗੂ ਕਰਨ 'ਤੇ ਦੋਸ਼ਧ੍ਰੋਹ ਦਾ ਮਾਮਲਾ ਦਰਜ ਕਰਵਾਇਆ ਸੀ।

Vandana

This news is Content Editor Vandana