2+2 ਡਾਇਲਾਗ: ਪਾਕਿ ''ਚ ਅੱਤਵਾਦ ਦੇ ਜ਼ਿਕਰ ''ਤੇ ਇਮਰਾਨ ਸਰਕਾਰ ਨੂੰ ਲੱਗੀਆਂ ਮਿਰਚਾਂ

12/21/2019 1:38:22 PM

ਇਸਲਾਮਾਬਾਦ- ਭਾਰਤ ਤੇ ਅਮਰੀਕਾ ਵਿਚਾਲੇ 2+2 ਮੰਤਰੀ ਪੱਧਰੀ ਗੱਲਬਾਚ ਦੀ ਸਮਾਪਤੀ ਤੋਂ ਬਾਅਦ ਜਾਰੀ ਕੀਤੇ ਗਏ ਸੰਯੁਕਤ ਬਿਆਨ ਵਿਚ ਦੋਵਾਂ ਦੇਸ਼ਾਂ ਨੇ ਉਮੀਦ ਜਤਾਈ ਹੈ ਕਿ ਪਾਕਿਸਤਾਨ ਆਪਣੇ ਦੇਸ਼ ਵਿਚ ਵਧ ਰਹੇ ਅੱਤਵਾਦੀ ਸੰਗਠਨਾਂ 'ਤੇ ਕਾਬੂ ਕਰੇਗਾ ਤੇ ਉਹਨਾਂ ਦੇ ਕੈਂਪਾ ਨੂੰ ਖਤਮ ਕਰੇਗਾ। ਇਸ ਸੰਯੁਕਤ ਬਿਆਨ ਨਾਲ ਪਾਕਿਸਤਾਨ ਨੂੰ ਮਿਰਚਾਂ ਲੱਗੀਆਂ ਹਨ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਸੰਯੁਕਤ ਬਿਆਨ ਵਿਚ ਪਾਕਿਸਤਾਨ 'ਤੇ ਬੇਬੁਨਿਆਦ ਦੋਸ਼ ਲਾਇਆ ਗਿਆ ਤੇ ਗਲਤ ਹਵਾਲਿਆਂ ਵਿਚ ਪਾਕਿਸਤਾਨ ਦਾ ਨਾਂ ਲਿਆ ਗਿਆ। ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਇਸ ਸੰਯੁਕਤ ਬਿਆਨ ਨੂੰ ਗੈਰ-ਤਰਕਸ਼ੀਲ ਕਰਾਰ ਦਿੰਦਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਦੇ ਰੱਖਿਆ ਤੇ ਵਿਦੇਸ਼ ਮੰਤਰੀ ਦਾ ਇਹ ਬਿਆਨ ਪਹਿਲਾਂ ਵਾਂਗ ਪਾਕਿਸਤਾਨ ਵਿਰੋਧੀ ਹੈ। ਪਾਕਿਸਤਾਨ ਇਸ ਬਿਆਨ ਦੀ ਨਿੰਦਾ ਕਰਦਾ ਹੈ। ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਦਾ ਇਹ ਬਿਆਨ ਇਕਤਰਫਾ ਤੇ ਨਿੰਦਣਯੋਗ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਆਪਣੇ ਇਤਰਾਜ਼ ਨੂੰ ਅਮਰੀਕਾ ਤੱਕ ਪਹੁੰਚਾ ਦਿੱਤਾ ਹੈ।

Baljit Singh

This news is Content Editor Baljit Singh