ਪਾਕਿ ਅਖਬਾਰ DAWN ਦੇ CEO ਨੇ ਮੇਰੇ ਨਾਲ ਕੀਤੀ ਬਦਫੈਲੀ : ਪਾਕਿ ਫਿਲਮ-ਮੇਕਰ

12/30/2019 11:40:18 PM

ਇਸਲਾਮਾਬਾਦ - ਪਾਕਿਸਤਾਨ ਦੇ ਫਿਲਮ-ਮੇਕਰ ਜਮਸ਼ੇਦ ਮਹਿਮੂਦ ਉਰਫ ਜੈਮੀ ਨੇ ਅਕਤੂਬਰ 'ਚ ਇਕ ਮੀਡੀਆ ਟਾਇਕੂਨ 'ਤੇ 13 ਸਾਲ ਪਹਿਲਾਂ ਬਦਫੈਲੀ ਕਰਨ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਉਸ ਸਮੇਂ ਜੈਮੀ ਨੇ ਬਦਫੈਲੀ ਕਰਨ ਵਾਲੇ ਮੀਡੀਆ ਪਰਸਮੈਲਿਟੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਸੀ। ਹੁਣ ਜੈਮੀ ਨੇ ਆਪਣੇ ਟਵਿੱਟਰ ਦੇ ਜ਼ਰੀਏ ਆਪਣੀ ਮੀ-ਟੂ ਸਟੋਰੀ ਸਾਂਝੀ ਕੀਤੀ ਹੈ। ਇੰਨਾ ਹੀ ਨਹੀਂ ਜੈਮੀ ਨੇ ਉਸ ਮੀਡੀਆ ਟਾਇਕੂਨ ਦੇ ਨਾਂ ਦਾ ਵੀ ਖੁਲਾਸਾ ਕੀਤਾ ਹੈ, ਜਿਸ 'ਤੇ ਉਸ ਨੇ ਬਦਫੈਲੀ ਦਾ ਦੋਸ਼ ਲਗਾਇਆ ਹੈ।

ਜੈਮੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਡਾਨ ਸੀ. ਏ. ਈ. ਹਾਮਿਦ ਹਾਰੂਨ ਨੇ 13 ਸਾਲ ਪਹਿਲਾਂ ਉਸ ਨਾਲ ਬਦਫੈਲੀ ਕੀਤੀ ਸੀ। ਜੈਮੀ ਨੇ ਲਿੱਖਿਆ ਕਿ, 'ਹਾਂ, ਮਹਿਮੂਦ ਹਾਰੂਨ ਨੇ ਮੇਰੇ ਨਾਲ ਬਦਫੈਲੀ ਕੀਤੀ ਸੀ। ਡਾਨ ਕੀ ਤੁਸੀਂ ਇਸ ਖਬਰ ਨੂੰ ਛਾਪਣ ਲਈ ਤਿਆਰ ਹੋ?' ਦੱਸ ਦਈਏ ਕਿ ਡਾਨ, ਪਾਕਿਸਤਾਨ ਦਾ ਇਕ ਮਸ਼ਹੂਰ ਅਖਬਾਰ ਹੈ। ਇਸ ਤੋਂ ਪਹਿਲਾਂ ਜੈਮੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿੱਖਿਆ ਸੀ ਕਿ ਉਹ ਮੀ-ਟੂ ਅਭਿਆਨ ਦਾ ਸਮਰਥਨ ਇਸ ਲਈ ਕਰਦੇ ਹਨ ਕਿਉਂਕਿ ਉਹ ਵੀ ਮੀਡੀਆ ਜਗਤ ਦੇ ਇਕ ਸ਼ਕਤੀਸ਼ਾਲੀ ਵਿਅਕਤੀ ਵੱਲੋਂ ਬਦਫੈਲੀ ਦਾ ਸ਼ਿਕਾਰ ਹੋ ਚੁੱਕੇ ਹਨ।

ਇਸ ਘਟਨਾ 'ਤੇ ਖੁਲ੍ਹ ਕੇ ਗੱਲ ਕਰਦੇ ਹੋਏ ਜੈਮੀ ਨੇ ਆਖਿਆ ਕਿ ਉਨ੍ਹਾਂ ਨੇ ਇਸ ਸਿਲਸਿਲੇ 'ਚ ਆਪਣੇ ਦੋਸਤਾਂ ਨਾਲ ਗੱਲਬਾਤ ਕੀਤੀ ਸੀ, ਪਰ ਕਿਸੇ ਨੇ ਵੀ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਮੀਡੀਆ 'ਚ ਆਪਣੇ ਕਈ ਦੋਸਤਾਂ ਨਾਲ ਜੈਮੀ ਨੇ ਗੱਲ ਕੀਤੀ ਪਰ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ। ਜੈਮੀ ਨੇ ਇਹ ਵੀ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਡੂੰਘਾ ਸਦਮਾ ਪਹੁੰਚਿਆ ਸੀ, ਜਿਸ ਤੋਂ ਬਾਅਦ ਉਸ ਨੂੰ ਥੈਰੇਪੀ ਦੀ ਜ਼ਰੂਰਤ ਤੱਕ ਪਈ ਸੀ।


Khushdeep Jassi

Content Editor

Related News