ਪਾਕਿ 'ਚ ਕੋਵਿਡ-19 ਦੇ 3,892 ਨਵੇਂ ਮਾਮਲੇ, 3,337 ਪੀੜਤਾਂ ਦੀ ਹਾਲਤ ਗੰਭੀਰ

06/24/2020 12:18:26 PM

ਇਸਲਾਮਾਬਾਦ (ਭਾਸ਼ਾ): ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਕੋਵਿਡ-19 ਦਾ ਕਹਿਰ ਵੱਧਦਾ ਜਾ ਰਿਹਾ ਹੈ। ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ 3,892 ਨਵੇਂ ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਪੀੜਤਾਂ ਦੀ ਗਿਣਤੀ 188,926 ਤੱਕ ਪਹੁੰਚ ਗਈ। ਵਾਇਰਸ ਦੇ ਇਨਫੈਕਸ਼ਨ ਕਾਰਨ ਹੋਰ 60 ਲੋਕਾਂ ਦੀ ਮੌਤ ਹੋ ਗਈ ਅਤੇ ਮਰਨ ਵਾਲਿਆਂ ਦੀ ਗਿਣਤੀ 3,755 ਹੋ ਗਈ।

ਮੰਤਰਾਲੇ ਨੇ ਕਿਹਾ ਕਿ ਦੇਸ਼ ਭਰ ਵਿਚ ਤਕਰੀਬਨ 3,337 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।ਇਸ ਵਿਚ ਕਿਹਾ ਗਿਆ ਹੈ ਕਿ ਪਿਛਲੇ 24 ਘੰਟਿਆਂ ਵਿਚ 3,892 ਨਵੇਂ ਮਾਮਲਿਆਂ ਦਾ ਪਤਾ ਲੱਗਣ ਨਾਲ ਦੇਸ਼ ਵਿਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ ਹੁਣ 188,926 'ਤੇ ਹੈ। ਸਿੰਧ ਵਿਚ ਸਭ ਤੋਂ ਵੱਧ ਮਾਮਲੇ 72,656 ਦਰਜ ਕੀਤੇ ਗਏ। ਇਸ ਤੋਂ ਬਾਅਦ ਪੰਜਾਬ ਵਿਚ 69,536, ਖੈਬਰ-ਪਖਤੂਨਖਵਾ ਵਿਚ 23,388, ਇਸਲਾਮਾਬਾਦ ਵਿਚ 11,483, ਬਲੋਚਿਸਤਾਨ ਵਿਚ 9,634, ਗਿਲਗਿਤ-ਬਾਲਟਿਸਤਾਨ ਵਿਚ 1,337 ਅਤੇ ਮਕਬੂਜ਼ਾ ਕਸ਼ਮੀਰ ਵਿਚ 892 ਮਾਮਲੇ ਸਾਹਮਣੇ ਆਏ ਹਨ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਕੋਵਿਡ-19 ਨਾਲ ਸ਼ਖਸ ਦੀ ਮੌਤ, ਕੁੱਲ ਮਾਮਲੇ 7,500 ਦੇ ਪਾਰ

ਸਿਹਤ ਅਧਿਕਾਰੀ ਹੁਣ ਤੱਕ 1,150,141 ਕੋਰੋਨਾਵਾਇਰਸ ਟੈਸਟ ਕਰ ਚੁੱਕੇ ਹਨ, ਜਿਹਨਾਂ ਵਿਚ ਪਿਛਲੇ 24 ਘੰਟਿਆਂ ਵਿੱਚ ਕੀਤੇ 23,380 ਟੈਸਟ ਸ਼ਾਮਲ ਹਨ। ਇਸ ਬਿਮਾਰੀ ਤੋਂ ਹੁਣ ਤੱਕ ਕੁੱਲ 77,754 ਮਰੀਜ਼ ਠੀਕ ਹੋ ਚੁੱਕੇ ਹਨ।

Vandana

This news is Content Editor Vandana