ਕੋਰੋਨਾਵਾਇਰਸ ਕਾਰਨ ਮੁਲਤਵੀ ਹੋਈ ਨਵਾਜ਼ ਸ਼ਰੀਫ ਦੀ ਕਾਰਡੀਅਕ ਸਰਜਰੀ

05/02/2020 3:07:13 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਕਾਰਡੀਅਕ ਸਰਜਰੀ ਕੋਰੋਨਾਵਾਇਰਸ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ। ਨਵਾਜ਼ ਦੀ ਬੇਟੀ ਮਰਿਅਮ ਨੇ ਇਸ ਬਾਰੇ ਵਿਚ ਖੁਦ ਜਾਣਕਾਰੀ ਦਿੱਤੀ। ਪਾਕਿਸਤਾਨ ਦੀ ਵੈਬਸਾਈਟ ਡਾਨ ਦੇ ਮੁਤਾਬਕ ਸ਼ੁੱਕਰਵਾਰ ਨੂੰ ਕੀਤੇ ਗਏ ਇਕ ਟਵੀਟ ਵਿਚ ਮਰਿਅਮ ਨੇ ਲਿਖਿਆ ਹੈ,''ਕੋਰੋਨਾਵਾਇਰਸ ਦੇ ਕਾਰਨ ਨਵਾਜ਼ ਸ਼ਰੀਫ ਦੀ ਸਰਜਰੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਮੀਆਂ ਸਾਹਿਬ ਇਕ ਉੱਚ ਖਤਰੇ ਵਾਲੇ ਮਰੀਜ਼ ਹਨ ਅਤੇ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਨੀ ਹੋਵੇਗੀ। ਉਹਨਾਂ ਦਾ ਇਲਾਜ ਜਾਰੀ ਹੈ ਅਤੇ ਉਹਨਾਂ ਨੂੰ ਤੁਹਾਡੀਆਂ ਪ੍ਰਾਰਥਨਾਵਾਂ ਦੀ ਲੋੜ ਹੈ।'' 

ਇਸ ਤੋਂ ਪਹਿਲਾਂ ਨਵਾਜ਼ ਸ਼ਰੀਫ ਦੇ ਨਿੱਜੀ ਡਾਕਟਰ ਅਦਨਾਨ ਖਾਨ ਨੇ ਕਿਹਾ ਸੀ ਕਿ ਨਵਾਜ਼ ਉੱਚ ਖਤਰੇ ਵਾਲੇ ਮਰੀਜ਼ ਹਨ। ਕਿਉਂਕਿ ਇਹਨਾਂ ਦਿਨਾਂ ਵਿਚ ਕੋਰੋਨਾਵਾਇਰਸ ਦਾ ਪ੍ਰਕੋਪ ਹੈ ਇਸ ਕਾਰਨ ਹਸਪਤਾਲ ਵਿਚ ਉਹਨਾਂ ਦੀ ਸਰਜਰੀ ਨਹੀਂ ਕੀਤੀ ਜਾ ਸਕਦੀ। ਉੱਥੇ ਇਨਫੈਕਟਿਡ ਮਰੀਜ਼ ਰੱਖੇ ਜਾ ਰਹੇ ਹਨ। ਇਸ ਇਨਫੈਕਸ਼ਨ ਨੂੰ ਦੇਖਦੇ ਹੋਏ ਹੀ ਫਿਲਹਾਲ ਉਹਨਾਂ ਦੀ ਸਰਜਰੀ ਮੁਲਤਵੀ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਦੇ ਆਪਰੇਸ਼ਨਾਂ ਲਈ ਫਿਲਹਾਲ ਜਨਤਕ ਨਿੱਜੀ ਹਸਪਤਾਲਾਂ ਨੇ ਉਹਨਾਂ ਦੇ ਦਾਖਲੇ ਨੂੰ ਸੀਮਿਤ ਕਰ ਦਿੱਤਾ ਹੈ। ਜਿਵੇਂ ਹੀ ਹਾਲਾਤ ਥੋੜ੍ਹੇ ਸਧਾਰਨ ਹੋਣਗੇ ਆਪਰੇਸ਼ਨ ਕਰ ਦਿੱਤਾ ਜਾਵੇਗਾ।

ਪੜ੍ਹੋ ਇਹ ਅਹਿਮ ਖਬਰ- ਓਮਾਨ 'ਚ ਹਜ਼ਾਰਾਂ ਭਾਰਤੀਆਂ ਦੀ ਨੌਕਰੀ ਜਾਣ ਦਾ ਖਦਸ਼ਾ, ਸਰਕਾਰ ਨੇ ਦਿੱਤੇ ਇਹ ਆਦੇਸ਼

ਪਿਛਲੇ ਹਫਤੇ ਨੈਸ਼ਨਲ ਅਕਾਊਂਟਬਿਲਟੀ ਬਿਊਰੋ (ਐੱਨ.ਏ.ਬੀ.) ਨੇ ਜੰਗ ਗਰੁੱਪ ਦੇ ਐਡੀਟਰ-ਇਨ-ਚੀਫ ਮੀਰ ਸ਼ਕੀਲੁਰ ਰਹਿਮਾਨ ਨਾਲ ਜੁੜੇ ਇਕ ਜ਼ਮੀਨ ਮਾਮਲੇ ਵਿਚ ਨਵਾਜ਼ ਸ਼ਰੀਫ ਨੂੰ ਅਪਰਾਧੀ ਘੋਸ਼ਿਤ ਕਰਨ ਲਈ ਇਕ ਜਵਾਬਦੇਹੀ ਅਦਾਲਤ ਜਾਣ ਦਾ ਐਲਾਨ ਕੀਤਾ ਸੀ। ਐੱਨ.ਏ.ਬੀ. ਨੇ ਸ਼ਰੀਫ ਨੂੰ ਮਾਮਲੇ ਵਿਚ ਆਪਣਾ ਬਿਆਨ ਦਰਜ ਕਰਾਉਣ ਲਈ ਬਾਰ-ਬਾਰ ਤਲਬ ਕੀਤੇ ਜਾਣ ਦੇ ਬਾਅਦ ਜਾਂਚ ਵਿਚ ਸ਼ਾਮਲ ਨਾ ਹੋਣ ਲਈ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ ਹੈ। ਐੱਨ.ਏ.ਬੀ. ਕਾਰਕੁੰਨ ਨੇ ਨਵਾਜ਼ ਸ਼ਰੀਫ ਨੂੰ ਇਕ ਪ੍ਰਸ਼ਨਾਵਲੀ ਵੀ ਭੇਜੀ, ਜਿਸ ਵਿਚ ਉਹਨਾਂ ਨੇ ਆਪਣਾ ਬਿਆਨ ਦਰਜ ਕਰਨ ਲਈ ਕਿਹਾ ਪਰ ਉਹ ਇਸ ਉਦੇਸ਼ ਲਈ ਜਾਂਚ ਟੀਮ ਦੇ ਸਾਹਮਣੇ ਹਾਜ਼ਰ ਨਹੀਂ ਹੋਏ। ਇੱਥੇ ਦੱਸ ਦਈਏ ਕਿ ਨਵਾਜ਼ ਆਪਣੇ ਮੈਡੀਕਲ ਇਲਾਜ ਲਈ ਲੰਡਨ ਵਿਚ ਹਨ ਜਦਕਿ ਰਹਿਮਾਨ ਨਿਆਂਇਕ ਰਿਮਾਂਡ 'ਤੇ ਐੱਨ.ਏ.ਬੀ. ਦੀ ਹਿਰਾਸਤ ਵਿਚ ਹੈ।

ਪੜ੍ਹੋ ਇਹ ਅਹਿਮ ਖਬਰ- ਸ਼ਰਮਨਾਕ : ਨਰਸਾਂ ਨੇ ਮਰੀਜ਼ ਦੀ 'ਲਾਸ਼' ਨਾਲ ਬਣਾਈ ਟਿਕ ਟਾਕ ਵੀਡੀਓ, ਵਾਇਰਲ


Vandana

Content Editor

Related News